ਪੰਜਾਬ

punjab

ETV Bharat / state

ਭਾਰਤ-ਪਾਕਿ ਤਣਾਅ, ਪਾਕਿ ਰੇਂਜਰਸ ਨੇ BSF ਕੋਲੋਂ ਈਦ ਮੌਕੇ ਨਹੀਂ ਲਈ ਮਠਿਆਈ - ਪਾਕਿ ਰੇਂਜਰਸ

ਭਾਰਤ ਤੇ ਪਕਿਸਤਾਨ ਵਿਚਾਲੇ ਤਣਾਅ ਹੋਰ ਵੱਧਦਾ ਜਾ ਰਿਹਾ ਹੈ। ਪਾਕਿ ਰੇਂਜਰਸ ਨੇ ਪਿਛਲੇ ਲੰਮੇ ਸਮੇਂ ਤੋਂ ਦੋਵਾਂ ਦੇਸ਼ਾਂ 'ਚ ਚੱਲਦੀ ਆ ਰਹੀ ਪਰੰਪਰਾ ਨੂੰ ਤੋੜਦਿਆਂ ਈਦ ਮੌਕੇ ਬੀਐਸਐਫ਼ ਕੋਲੋਂ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ ਹੈ।

ਫ਼ੋਟੋ

By

Published : Aug 12, 2019, 1:52 PM IST

ਅੰਮ੍ਰਿਤਸਰ: ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਸੂਬੇ ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਾਕਿਸਤਾਨ ਤਿਉਹਾਰ ਮੌਕੇ ਸਰਹੱਦ 'ਤੇ ਹੋਣ ਵਾਲੀਆਂ ਪਰੰਪਰਾਵਾਂ ਨੂੰ ਤੋੜਨਾਂ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨ ਰੇਂਜਰਸ ਨੇ ਅੱਜ ਈਦ-ਉਲ-ਅਜ਼ਹਾ ਮੌਕੇ ਬੀ.ਐਸ.ਐਫ਼ ਕੋਲੋਂ ਮਠਿਆਈ ਲੈਣ ਤੋਂ ਇਨਕਾਰ ਕਰ ਦਿੱਤਾ।

ਵੇਖੋ ਵੀਡੀਓ

ਦੋਵਾਂ ਦੇਸ਼ਾਂ ਵਿਚਾਲੇ ਈਦ, ਦੀਵਾਲੀ ਤੇ ਆਜ਼ਾਦੀ ਦਿਹਾੜਿਆਂ ਮੌਕੇ ਮਠਿਆਈ ਦੇਣ ਦੀ ਪਰੰਪਰਾ ਚੱਲਦੀ ਆ ਰਹੀ ਸੀ ਪਰ ਪਾਕਿਸਤਾਨ ਬੌਖ਼ਲਾਹਟ ਵਿੱਚ ਹੋਣ ਕਾਰਨ ਇਸ ਵਾਰ ਭਾਰਤ ਤੋਂ ਮਠਿਆਈ ਲੈਣ ਲਈ ਪਿੱਛੇ ਹੱਟ ਰਿਹਾ ਹੈ। ਬੀ.ਐਸ.ਐਫ਼ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਪਾਕਿ ਰੇਂਜਰਸ ਨੇ ਬੀਤੀ ਰਾਤ ਬੀ.ਐਸ.ਐਫ਼ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਕਿ ਉਹ ਇਸ ਵਾਰ ਮਠਿਆਈ ਨਹੀਂ ਲੈਣਗੇ।

ਹਾਲਾਂਕਿ ਇਸ ਗੱਲ ਦੀ ਪੁਸ਼ਟੀ ਹੋਈ ਕਿ ਸਰਕਾਰ ਵੱਲੋਂ ਬੀ.ਐਸ.ਐਫ਼ ਨੇ ਇਸ ਦੀ ਪੂਰੀ ਤਿਆਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਆਜ਼ਾਦੀ ਦਿਹਾੜੇ ਮੌਕੇ ਜੇਕਰ ਪਾਕਿਸਤਾਨ ਵੱਲੋਂ ਮਠਿਆਈ ਦਿੱਤੀ ਜਾਂਦੀ ਹੈ, ਤਾਂ ਉਹ ਇਸ ਨੂੰ ਜ਼ਰੂਰ ਸਵੀਕਾਰ ਕਰਨਗੇ, ਕਿਉਂਕਿ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਅਜਿਹਾ ਕੋਈ ਹੁਕਮ ਨਹੀਂ।

ਇਹ ਵੀ ਪੜ੍ਹੋ: ਇਸਰੋ ਦੇ ਸੰਸਥਾਪਕ ਵਿਕਰਮ ਸਾਰਾਭਾਈ ਦੇ 100ਵੇਂ ਜਨਮਦਿਨ ਮੌਕੇ ਗੂਗਲ ਵੱਲੋਂ ਵਿਸ਼ੇਸ਼ ਸਨਮਾਨ

ABOUT THE AUTHOR

...view details