ਪੰਜਾਬ

punjab

ETV Bharat / state

ਪਾਕਿਸਤਾਨ ਸਰਕਾਰ ਵੱਲੋਂ 20 ਭਾਰਤੀ ਮਸ਼ਵਾਰੇ ਰਿਹਾਅ - Indian BSF Rangers

2018 ਤੋਂ ਪਾਕਿਸਤਾਨ ਦੀਆਂ ਜੇਲ੍ਹਾਂ (Jails of Pakistan) ਬੰਦ 20 ਭਾਰਤੀ ਮਸ਼ਵਾਰਿਆਂ ਨੂੰ ਰਿਹਾਅ ਕਰ ਦਿੱਤਾ ਹੈ।। ਦਰਅਸਲ ਇਹ ਲੋਕ ਗ਼ਲਤੀ ਨਾਲ ਮੱਛੀਆਂ ਫੜਦੇ ਹੋਏ ਪਾਕਿਸਤਾਨ ਦੀ ਸਰਹੱਦ (Border of Pakistan) ਵਿੱਚ ਚਲੇ ਗਏ ਸਨ।

ਪਾਕਿਸਤਾਨ ਸਰਕਾਰ ਵੱਲੋਂ 20 ਭਾਰਤੀ ਮਸ਼ਵਾਰੇ ਰਿਹਾਅ
ਪਾਕਿਸਤਾਨ ਸਰਕਾਰ ਵੱਲੋਂ 20 ਭਾਰਤੀ ਮਸ਼ਵਾਰੇ ਰਿਹਾਅ

By

Published : Jun 21, 2022, 12:39 PM IST

ਅੰਮ੍ਰਿਤਸਰ:ਵਾਘਾਬਾਰਡਰ ਰਾਹੀ ਭਾਰਤ ਪੁੱਜੇ ਇਹ ਲੋਕ 2018 ਤੋਂ ਪਾਕਿਸਤਾਨ ਦੀਆਂ ਜੇਲ੍ਹਾਂ (Jails of Pakistan) ਵਿੱਚ ਬੰਦ ਸਨ। ਦਰਅਸਲ ਇਹ ਲੋਕ ਗ਼ਲਤੀ ਨਾਲ ਮੱਛੀਆਂ ਫੜਦੇ ਹੋਏ ਪਾਕਿਸਤਾਨ ਦੀ ਸਰਹੱਦ (Border of Pakistan) ਵਿੱਚ ਚਲੇ ਗਏ ਸਨ। ਇੱਥੇ ਇਨ੍ਹਾਂ ਨੂੰ ਭਗਤਾਂ ਦੀ ਪੁਲਿਸ ਨੇ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਚਾਰ ਸਾਲ ਦੀ ਸਜ਼ਾ ਸੁਣਾਈ ਗਈ ਸੀ, ਇਨ੍ਹਾਂ ਨੂੰ ਪਾਕਿਸਤਾਨ ਸਰਕਾਰ (Government of Pakistan) ਨੇ ਭਾਰਤੀ ਬੀ.ਐੱਸ.ਐੱਫ. ਰੇਂਜਰਾਂ (Indian BSF Rangers) ਦੇ ਹਵਾਲੇ ਕਰ ਦਿੱਤਾ।

ਉੱਥੇ ਹੀ ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰੋਟੋਕੋਲ ਅਧਿਕਾਰੀ ਅਰੁਨ ਪ‍ਾਲ (Protocol Officer Arun Padhal) ਨੇ ਦੱਸਿਆ ਕਿ ਇਹ ਲੋਕ 2018 ਦੇ ਵਿੱਚ ਸਮੁੰਦਰ ਵਿੱਚ ਮੱਛੀਆਂ ਫੜਦੇ ਹੋਏ ਗਲਤੀ ਨਾਲ ਪਾਕਿਸਤਾਨ ਦੀ ਸਰਹੱਦ (Border of Pakistan) ਪਾਰ ਕਰ ਗਏ ਸਨ, ਜਿਸ ਦੇ ਨਾਲ ਪਾਕਿਸਤਾਨ ਦੀ ਪੁਲਿਸ ਨੇ ਇਨ੍ਹਾਂ ਨੂੰ ਫੜ ਕੇ ਅਦਾਲਤ ਵਿੱਚ ਪੇਸ਼ ਕੀਤਾ ਅਤੇ ਪਾਕਿਸਤਾਨ ਸਰਕਾਰਾਂ ਨੂੰ ਇਨ੍ਹਾਂ ਨੂੰ ਚਾਰ ਸਾਲ ਦੀ ਸਜ਼ਾ ਸੁਣਾਈ ਗਈ, ਇਹ ਸਾਰੇ ਮਸ਼ਵਰੇ ਭਾਰਤ ਦੇ ਗੁਜਰਾਤ ਦੇ ਰਹਿਣ ਵਾਲੇ ਹਨ।

ਪਾਕਿਸਤਾਨ ਸਰਕਾਰ ਵੱਲੋਂ 20 ਭਾਰਤੀ ਮਸ਼ਵਾਰੇ ਰਿਹਾਅ

ਇਸ ਮੌਕੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਦੀ ਉਮਰ 17 ਸਾਲ ਤੋਂ ਲੈ ਕੇ 53 ਸਾਲ ਦੇ ਵਿੱਚ ਹੈ ਜੋ ਅੱਜ ਰਿਹਾਅ ਹੋ ਕੇ ਭਾਰਤ ਪੁੱਜੇ ਹਨ। ਪ੍ਰੋਟੋਕਲ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਨੂੰ ਲੈਣ ਲਈ ਗੁਜਰਾਤ ਪੁਲਿਸ ਦੇ ਆਲਾ ਅਧਿਕਾਰੀ ਵੀ ਪੁੱਜੇ ਹਨ। ਇਨ੍ਹਾਂ ਸਾਰਿਆਂ ਦਾ ਮੈਡੀਕਲ ਟੈਸਟ ਕਰਵਾ ਕੇ ਇਨ੍ਹਾਂ ਨੂੰ ਉਨ੍ਹਾਂ ਦੇ ਹਵਾਲੇ ਕਰ ਗੁਜਰਾਤ ਭੇਜਿਆ ਜਾਵੇਗਾ।


ਉੱਥੇ ਹੀ ਰਿਹਾਅ ਹੋਏ ਮਛੁਆਰਿਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਈ ਭਾਰਤੀ ਕੈਦੀ ਜੋ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿੱਚ ਬੰਦ ਹਨ, ਉਹ ਵੀ ਰਿਹਾਈ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਜਲਦ ਰਿਹਾਅ ਕੀਤਾ ਜਾਵੇ। ਅੱਜ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਉਹ ਅੱਜ ਆਪਣੇ ਵਤਨ ਭਾਰਤ ਪੁੱਜੇ ਹਨ ਅਤੇ ਆਪਣੇ ਪਰਿਵਾਰ ਨੂੰ ਮਿਲਣਗੇ। ਉਨ੍ਹਾਂ ਕਿਹਾ ਕਿ ਜਦੋਂ ਉਹ ਸਮੁੰਦਰ ‘ਚ ਮੱਛੀਆਂ ਫੜਨ ਲਈ ਜਾਂਦੇ ਹਨ ਤਾਂ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਉਹ ਕਿਸ ਦੇਸ਼ ਵਿੱਚ ਜਾ ਚੁੱਕੇ ਹਨ, ਪਰ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਫੜ ਲਿਆ, ਫਿਰ ਪਤਾ ਲੱਗਾ ਕਿ ਉਹ ਪਾਕਿਸਤਾਨ ਦੀ ਸੀਮਾ ਵਿੱਚ ਦਾਖਲ ਹੋ ਗਏ ਹਨ।

ਇਹ ਵੀ ਪੜ੍ਹੋ:ਹੇਮਕੁੰਟ ਸਾਹਿਬ ਤੋਂ ਪਰਤੇ ਸ਼ਰਧਾਲੂਆਂ 'ਤੇ ਗੁੰਡਾਗਰਦੀ ਦੇ ਇਲਜ਼ਾਮ, 2 ਨੌਜਵਾਨ ਗ੍ਰਿਫ਼ਤਾਰ

ABOUT THE AUTHOR

...view details