ਪੰਜਾਬ

punjab

ETV Bharat / state

ਪੰਜਾਬ 'ਚ ਤਿੰਨ ਥਾਈਂ ਘੁਸਪੈਠ ਦੀ ਕੋਸ਼ਿਸ਼, 2 ਅੱਤਵਾਦੀ ਢੇਰ - Indian border

ਅੰਮ੍ਰਿਤਸਰ ਦੇ ਰਾਜਤਾਲ ਬੀਓਪੀ 'ਤੇ ਬੀਐਸਐਫ ਨੇ ਭਾਰਤੀ ਸਰਹੱਦ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕਰ ਦਿੱਤਾ। ਇਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ।

pakistan-attempts-to-infiltrate-three-places-in-punjab-2-terrorists-killed
ਪੰਜਾਬ 'ਚ ਤਿੰਨ ਥਾਈਂ ਘੁਸਪੈਠ ਦੀ ਕੋਸ਼ਿਸ਼, 2 ਅੱਤਵਾਦੀ ਢੇਰ

By

Published : Dec 17, 2020, 4:54 PM IST

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਦੇ ਰਾਜਤਾਲ ਬੀਓਪੀ ‘ਤੇ ਬੀਐਸਐਫ ਨੇ ਭਾਰਤੀ ਸਰਹੱਦ ‘ਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੇ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਢੇਰ ਕੀਤਾ ਹੈ। ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਕੀਤੇ ਗਏ। ਪੂਰੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਬੀਐਸਐਫ ਦੀ ਚਿਤਾਵਨੀ ਤੋਂ ਬਾਅਦ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ, ਜਿਸ ਦੇ ਜਵਾਬ ਵਿੱਚ ਫੌਜ ਨੂੰ ਵੀ ਫ਼ਾਇਰਿੰਗ ਕਰਨੀ ਪਈ। ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਦੋ ਅੱਤਵਾਦੀ ਮਾਰੇ ਗਏ।

ਪੰਜਾਬ 'ਚ ਤਿੰਨ ਥਾਈਂ ਘੁਸਪੈਠ ਦੀ ਕੋਸ਼ਿਸ਼, 2 ਅੱਤਵਾਦੀ ਢੇਰ

ਜਾਣਕਾਰੀ ਮੁਤਾਬਕ ਬੀਐਸਐਫ ਦੇ ਜਵਾਨਾਂ ਨੇ ਬੀਤੀ ਰਾਤ ਸਰਹੱਦੀ ਸੁਰੱਖਿਆ ਬਲ ਵੱਲੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਨੂੰ ਭਾਰਤ ਤੋਂ ਘੁਸਪੈਠ ਕਰਨ ਤੇ ਤਸਕਰੀ ਕਰਨ ਦੀਆਂ ਤਿੰਨ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।

ਬੀਐਸਐਫ ਦੇ ਡੀਆਈਜੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਰਾਜਤਾਲ 'ਚ ਵਿਖੇ ਪਾਕਿਸਤਾਨੀ ਘੁਸਪੈਠੀਆਂ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ ਅਤੇ ਦੋ ਥਾਂਵਾਂ ’ਤੇ ਹੈਰੋਇਨ ਦੀ ਤਸਕਰੀ ਦੀ ਕੋਸ਼ਿਸ਼ ਕੀਤੀ। ਮੌਕੇ ਉੱਤੇ ਪੰਜ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ ਜਿਸ ਦੀ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਘੁਸਪੈਠੀਆਂ ਕੋਲੋਂ 21 ਕੇ ਸੀਰੀਜ਼ ਦੀਆਂ ਰਾਈਫਲਾਂ ਤੇ ਇੱਕ ਰਿਵਾਲਵਰ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਭਾਰਤ ਵੱਲੋਂ ਡੀਆਈਜੀ ਭੁਪਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਸਾਰੇ ਏਜੰਸੀਆਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਘੁਸਪੈਠੀਏ ਅੱਤਵਾਦੀ ਸੀ ਜਾਂ ਤਸਕਰ।

ABOUT THE AUTHOR

...view details