ਪੰਜਾਬ

punjab

ETV Bharat / state

ਗਲਤੀ ਨਾਲ ਭਾਰਤ 'ਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਕੀਤਾ ਪਾਕਿ ਹਵਾਲੇ

ਬੀਤੀ ਰਾਤ ਗਲਤੀ ਨਾਲ ਸਰਹੱਦ ਟੱਪ ਕੇ ਆਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਭਾਰਤ ਨੇ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਹਵਾਲੇ ਕੀਤਾ ਹੈ।

ਅਟਾਰੀ ਵਾਹਗਾ ਸਰਹੱਦ
ਅਟਾਰੀ ਵਾਹਗਾ ਸਰਹੱਦ

By

Published : Jun 23, 2020, 3:53 PM IST

ਅੰਮ੍ਰਿਤਸਰ: ਗਲਤੀ ਨਾਲ ਭਾਰਤੀ ਇਲਾਕੇ 'ਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ ਨੂੰ ਮਾਨਵਤਾ ਅਤੇ ਦੋਵਾਂ ਦੇਸ਼ਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ ਵਿਚਾਲੇ ਹੋਏ ਸਮਝੌਤੇ ਤਹਿਤ ਭਾਰਤ ਵੱਲੋਂ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਹਵਾਲੇ ਕੀਤਾ ਗਿਆ।

ਭਾਰਤ 'ਚ ਦਾਖ਼ਲ ਹੋਏ ਪਾਕਿਸਤਾਨੀ ਨਾਗਰਿਕ

ਮੁਹੰਮਦ ਇਸ਼ਫਾਕ ਉਮਰ (50 ਸਾਲ) ਪੁੱਤਰ ਮੁਹੰਮਦ ਸਫੀਲ ਵਾਸੀ ਲਾਹੌਰ ਜੋ ਬੀਤੀ ਰਾਤ ਗਲਤੀ ਨਾਲ ਭਾਰਤੀ ਇਲਾਕੇ ਵਿੱਚ ਦਾਖ਼ਲ ਹੋ ਗਿਆ ਸੀ, ਨੂੰ ਰੀਟਰੀਟ ਸੈਰੇਮਨੀ ਵਾਲੀ ਥਾਂ ਤੋਂ ਕੁਝ ਦੂਰੀ 'ਤੇ ਬੀ.ਐੱਸ.ਐੱਫ. ਦੇ ਜਵਾਨਾਂ ਵੱਲੋਂ ਕਾਬੂ ਕਰ ਲਿਆ ਗਿਆ ਸੀ। ਇਸ ਦੀ ਤਲਾਸ਼ੀ ਲੈਣ 'ਤੇ ਇਸ ਪਾਸੋਂ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਮਿਲੀ।

ਮੁਹੰਮਦ ਇਸ਼ਫਾਕ ਉਮਰ

ਇਹ ਵੀ ਪੜੋ: ਭਾਰਤ ਚੀਨ ਵਿਚਾਲੇ ਲੈਫਟੀਨੇਂਟ ਪੱਧਰ ਦੀ ਗੱਲਬਾਤ 'ਚ ਫ਼ੌਜ ਵਾਪਸ ਬੁਲਾਉਣ 'ਤੇ ਬਣੀ ਸਹਿਮਤੀ

ਬੀਐੱਸਐੱਫ ਵੱਲੋਂ ਕੀਤੀ ਗਈ ਮੁੱਢਲੀ ਪੁੱਛਗਿੱਛ ਤੋਂ ਬਾਅਦ ਇਸ ਵਿਅਕਤੀ ਨੂੰ ਮੰਗਲਵਾਰ ਨੂੰ ਅਟਾਰੀ ਵਾਹਗਾ ਸਰਹੱਦ ਰਸਤੇ ਬੀਐੱਸਐੱਫ ਦੇ ਅਧਿਕਾਰੀਆਂ ਵੱਲੋਂ ਪਾਕਿਸਤਾਨ ਰੇਂਜਰ ਦੇ ਅਧਿਕਾਰੀਆਂ ਸਪੁਰਦ ਕਰ ਦਿੱਤਾ ਗਿਆ।

ABOUT THE AUTHOR

...view details