ਪੰਜਾਬ

punjab

ETV Bharat / state

ਤਸਵੀਰਾਂ ਰਾਹੀਂ ਸਿੱਖੀ ਦਾ ਪ੍ਰਚਾਰ ਕਰ ਰਿਹੈ ਚਿੱਤਰਕਾਰ ਗੁਰਸ਼ਰਨ ਸਿੰਘ - Painter Gursharan Singh

ਅੰਮ੍ਰਿਤਸਰ ਦੇ ਰਹਿਣ ਵਾਲੇ ਚਿੱਤਰਕਾਰ ਗੁਰਸ਼ਰਨ ਸਿੰਘ ਨੇ ਸਿੱਖ ਇਤਿਹਾਸ ਦਾ ਪ੍ਰਚਾਰ ਕਰਨ ਲਈ ਤਸਵੀਰਾਂ ਦਾ ਸਹਾਰਾ ਲਿਆ ਹੈ। ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਇਹ ਤਸਵੀਰਾਂ ਬਣਾਉਣ ਲਈ ਉਹ ਆਪਣੀ ਕਲਪਨਾ ਦੀ ਮਦਦ ਲੈਂਦੇ ਹਨ। ਦੱਸ ਦੇਈਏ ਕਿ ਹੁਣ ਤੱਕ ਉਨ੍ਹਾਂ ਨੇ 100 ਦੇ ਕਰੀਬ ਪੋਰਟਰੇਟ ਤੇ ਸਿੱਖ ਧਰਮ ਨਾਲ ਸਬੰਧਤ 40 ਤਸਵੀਰਾਂ ਬਣਾਈਆਂ ਹਨ।

Painter Gursharan Singh present Sikhism through painting
ਤਸਵੀਰਾਂ ਰਾਹੀ ਸਿੱਖ ਧਰਮ ਉਭਾਰਨਾ ਚਾਹੁੰਦੇ ਨੇ ਚਿੱਤਰਕਾਰ ਗੁਰਸ਼ਰਨ ਸਿੰਘ

By

Published : Jun 23, 2020, 7:14 PM IST

ਅੰਮ੍ਰਿਤਸਰ: ਆਪਣੀਆਂ ਤਸਵੀਰਾਂ ਰਾਹੀਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਵਾਲੇ ਚਿੱਤਰਕਾਰ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਤਸਵੀਰਾਂ ਬਣਾਉਣ ਦਾ ਸ਼ੌਕ ਹੈ ਤੇ ਇਸ ਸ਼ੌਕ ਦੇ ਨਾਲ-ਨਾਲ ਸਿੱਖ ਧਰਮ ਨਾਲ ਜੁੜੇ ਹੋਣ ਕਰਕੇ ਉਨ੍ਹਾਂ ਨੂੰ ਸਿੱਖ ਇਤਿਹਾਸ ਦੀਆਂ ਤਸਵੀਰਾਂ ਬਣਾਉਣ ਦੀ ਰੁਚੀ ਪੈਦਾ ਹੋ ਗਈ।

ਤਸਵੀਰਾਂ ਰਾਹੀ ਸਿੱਖ ਧਰਮ ਉਭਾਰਨਾ ਚਾਹੁੰਦੇ ਨੇ ਚਿੱਤਰਕਾਰ ਗੁਰਸ਼ਰਨ ਸਿੰਘ

ਸਿੱਖੀ ਦਾ ਪ੍ਰਚਾਰ ਕਰਨ ਦਾ ਮਕਸਦ

ਗੁਰਸ਼ਰਨ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਤਸਵੀਰਾਂ ਬਣਾਉਣ ਲਈ ਵੱਖ-ਵੱਖ ਵਿਸ਼ੇ ਹਨ ਪਰ ਉਹ ਚਿੱਤਰਕਾਰੀ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਉਨ੍ਹਾਂ ਨੇ ਆਪਣੀ ਕਲਪਨਾ ਰਾਹੀ ਬਣਾਈਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਨ੍ਹਾਂ ਤਸਵੀਰਾਂ ਵਿੱਚ ਜਾਨ ਪਾਉਣ ਤੋਂ ਪਹਿਲਾਂ ਉਨ੍ਹਾਂ ਨੂੰ ਸਿੱਖ ਇਤਿਹਾਸ ਬਾਰੇ ਪੜ੍ਹਣਾ ਤੇ ਜਾਨਣਾ ਪਿਆ ਸੀ ਤੇ ਫਿਰ ਉਨ੍ਹਾਂ ਨੇ ਇਹ ਤਸਵੀਰਾਂ ਬਣਾਈਆਂ।

ਤਸਵੀਰਾਂ ਬਣੀਆਂ ਅਜਾਇਬ ਘਰ ਦਾ ਸ਼ਿੰਗਾਰ

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ 100 ਦੇ ਕਰੀਬ ਵੱਖ-ਵੱਖ ਤਰ੍ਹਾਂ ਦੇ ਪੋਰਟਰੇਟ ਤੇ ਸਿੱਖ ਧਰਮ ਨਾਲ ਸਬੰਧਤ 40 ਤਸਵੀਰਾਂ ਬਣਾਈਆਂ ਹਨ। ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਘਰ ਦਾ ਗੁਜ਼ਾਰਾ ਕਰਨ ਲਈ ਪਿਛਲੇ 3 ਸਾਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਖੇ ਨੌਕਰੀ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਸਿੱਖ ਗੁਰੂ ਸਾਹਿਬਾਨ ਤੋਂ ਇਲਾਵਾ "ਸਿੰਘ ਸਾਹਿਬਾਨ" ਤੇ "ਸ਼ਹੀਦ ਸਿੰਘਾਂ" ਦੀਆਂ ਤਸਵੀਰਾਂ ਬਣਾਈਆਂ ਹਨ ਜੋ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਪ੍ਰਦਸ਼ਰਨੀ ਦਾ ਸ਼ਿੰਗਾਰ ਬਣੀਆਂ ਹੋਈਆਂ ਹਨ।

ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਉਨ੍ਹਾਂ ਦਾ ਨਾਂਅ ਚਿੱਤਰਕਾਰ ਸ਼ੋਭਾ ਸਿੰਘ ਤੇ ਕਿਰਪਾਲ ਸਿੰਘ ਵਾਂਗ ਪੂਰੀ ਦੁਨੀਆ ਵਿੱਚ ਚਮਕੇ। ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਦਾ ਮੁੱਖ ਮਕਸਦ ਚਿੱਤਰਕਾਰੀ ਰਾਹੀਂ ਸਿੱਖ ਧਰਮ ਦਾ ਪ੍ਰਚਾਰ ਕਰਨਾ ਹੈ, ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਹਰ ਇੱਕ ਧਰਮ ਦੀ ਤਸਵੀਰ ਬਣਾਉਣ 'ਚ ਦਿਲਚਸਪੀ ਰੱਖਦੇ ਹਨ।

ABOUT THE AUTHOR

...view details