ਅੰਮ੍ਰਿਤਸਰ:ਕੇਂਦਰ ਸਰਕਾਰ (Central Government) ਵੱਲੋਂ 30 ਅਕਤੂਬਰ ਨੂੰ ਝੋਨੇ ਦੀ ਸਰਕਾਰੀ ਖਰੀਦ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਕਿਸਾਨਾਂ ਨੇ ਕੇਂਦਰ ਸਰਕਾਰ (Central Government) ਦੇ ਇਸ ਆਦੇਸ਼ ਦਾ ਸਖ਼ਤ ਵਿਰੋਧ ਕੀਤਾ ਅਤੇ ਪੰਜਾਬ ਭਰ ਵਿੱਚ ਧਰਨਾ ਪ੍ਰਦਰਸ਼ਨ ਵੀ ਕੀਤਾ।
ਜਿਸ ਤੋਂ ਬਾਅਦ ਕੇਂਦਰ ਸਰਕਾਰ (Central Government) ਨੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਨ ਲਈ ਆਦੇਸ਼ ਦਿੱਤੇ ਗਏ। ਜਿਸ ਤੋਂ ਬਾਅਦ ਮੰਡੀਆਂ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਗਈ ਹੈ, ਪਰ ਕਿਸਾਨਾਂ ਦਾ ਕਹਿਣਾ ਹੈ ਕਿ ਮੰਡੀ ਵਿੱਚ ਕੋਈ ਵੀ ਸਰਕਾਰੀ ਅਧਿਕਾਰੀ ਇੰਸਪੈਕਟਰ (Government Officer Inspector) ਮੌਜੂਦ ਨਹੀਂ ਹਨ।
ਬਰਸਾਤ ਦੇ ਮੌਸਮ ਕਾਰਨ ਝੋਨਾ ਮੰਡੀਆਂ ਵਿੱਚ ਖੁੱਲਾ ਹੀ ਪਿਆ ਹੈ। ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ। ਸਰਕਾਰ ਨੇ ਖਰੀਦ ਤਾਂ ਸ਼ੁਰੂ ਕਰ ਦਿੱਤੀ ਹੈ ਪਰ ਮੰਡੀਆਂ ਵਿੱਚ ਕੋਈ ਇੰਤਜ਼ਾਮ ਮੁਕੰਮਲ ਨਹੀਂ ਗਏ।
ਮੰਡੀ ਵਿੱਚ ਪਈ ਝੋਨੇ ਦੀ ਫ਼ਸਲ ਨੂੰ ਇਕੱਠਾ ਕਰਦੇ ਹੋਏ ਝੋਨੇ ਦੀ ਪੱਕੀ ਫ਼ਸਲ ਲੈ ਕੇ ਆਏ ਕਿਸਾਨ ਕੁਲਵੰਤ ਸਿੰਘ ਨੇ ਕਿਹਾ ਕਿ ਅਸੀਂ 3 ਦਿਨ੍ਹਾਂ ਤੋਂ ਮੰਡੀ ਵਿੱਚ ਬੈਠੇ ਅਤੇ ਅਸੀਂ ਧੁੱਪ ਵਿੱਚ ਸਖ਼ਤ ਮਿਹਨਤ ਕਰ ਫ਼ਸਲ ਤਿਆਰ ਕੀਤੀ ਹੈ।
ਇਹ ਵੀ ਪੜ੍ਹੋ:ਤਰਨਤਾਰਨ ਦੀ ਦਾਣਾ ਮੰਡੀ 'ਚ ਇਸ ਤਰ੍ਹਾਂ ਹੋਈ ਝੋਨੇ ਦੀ ਖਰੀਦ ਸ਼ੁਰੂ
ਮੰਡੀਆਂ ਵਿੱਚ ਫ਼ਸਲਾਂ ਖੁੱਲੇ ਆਸਮਾਨ ਵਿੱਚ ਖ਼ਰਾਬ ਹੋ ਰਹੀਆਂ ਹਨ। ਅੱਜ ਮੰਡੀਆਂ ਵਿੱਚ ਸਰਕਾਰੀ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਪਰ ਕੋਈ ਵੀ ਸਰਕਾਰੀ ਅਧਿਕਾਰੀ ਮੰਡੀ ਵਿੱਚ ਮੌਜੂਦ ਨਹੀਂ ਹੈ।
ਉਨ੍ਹਾਂ ਨੇ ਸਰਕਾਰ (Government) ਨੂੰ ਅਪੀਲ ਕੀਤੀ ਹੈ ਮੰਡੀਆਂ ਵਿੱਚ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਤਾਂ ਜੋ ਦੂਰ-ਦੁਰਾਡੇ ਤੋਂ ਆਉਣ ਵਾਲੇ ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ, ਇੱਥੋਂ ਤੱਕ ਕਿ ਕਿਸਾਨਾਂ ਦੇ ਬੈਠਣ ਲਈ ਕੋਈ ਥਾਂ ਨਹੀਂ ਹੈ ਅਤੇ ਨਾ ਹੀ ਪੀਣ ਲਈ ਪਾਣੀ ਹੈ।
ਉਕਤ ਦਾਣਾ ਮੰਡੀ ਦੀ ਆੜ੍ਹਤੀ ਐਸੋਸੀਏਸ਼ਨ (Arhati Association) ਦੇ ਮੁਖੀ ਅਮਨਦੀਪ ਸਿੰਘ ਛੀਨਾ (Amandeep Singh Chhina) ਨੇ ਦੱਸਿਆ ਕਿ ਪਹਿਲਾਂ ਕੇਂਦਰ ਸਰਕਾਰ (Central Government) ਵੱਲੋਂ ਝੋਨੇ ਦੀ ਖਰੀਦ 'ਤੇ ਪਾਬੰਦੀ ਲਗਾਈ ਗਈ ਸੀ। ਜਿਸ ਤੋਂ ਬਾਅਦ ਕਿਸਾਨਾਂ ਵਿੱਚ ਭਾਰੀ ਰੋਸ ਸੀ ਪਰ ਹੁਣ ਕਿਸਾਨ ਇਸ ਬਾਰੇ ਖੁਸ਼ ਹਨ।
ਅੰਮ੍ਰਿਤਸਰ ਦੇ ਭਗਤਾਵਾਲਾ ਦਾਨਾ ਮੰਡੀ ਵਿੱਚ ਵੀ ਝੋਨੇ ਦੀ ਖਰੀਦ ਹੋਈ ਸ਼ੁਰੂ ਕਿਹਾ ਜਾਂਦਾ ਹੈ ਕਿ ਸਰਕਾਰੀ ਖਰੀਦ ਦੁਬਾਰਾ ਸ਼ੁਰੂ ਕੀਤੀ ਗਈ ਹੈ, ਪਰ ਖ਼ਰਾਬ ਮੌਸਮ ਦੇ ਕਾਰਨ ਅੱਜ ਝੋਨਾ ਜਿਆਦਾ ਮਾਤਰਾ ਵਿੱਚ ਮੰਡੀਆਂ ਵਿੱਚ ਨਹੀਂ ਪਹੁੰਚਿਆ, ਪਰ ਕੇਂਦਰ ਸਰਕਾਰ (Central Government) ਦੇ ਇਸ ਆਦੇਸ਼ ਦੇ ਕਾਰਨ ਕਿਸਾਨ ਨੁਕਸਾਨ ਤੋਂ ਬਚ ਜਾਣਗੇ।
ਇਹ ਵੀ ਪੜ੍ਹੋ:ਮੰਡੀ ‘ਚ ਪ੍ਰਬੰਧਾਂ ਨੂੰ ਲੈਕੇ ਉੱਠੇ ਸਵਾਲ, ਵੇਖੋ ਕੀ ਬੋਲੇ ਪ੍ਰਸ਼ਾਸਨਿਕ ਅਧਿਕਾਰੀ ?