ਪਾਕਿਸਤਾਨ ਕੋਲੋ 'most favoured nation status' ਦਾ ਦਰਜਾ ਵਾਪਸ ਲਿਆ ਜਾਵੇਗਾ: ਪੁਰੀ - jammu kashmir
ਅੰਮ੍ਰਿਤਸਰ: ਪੁਲਵਾਮਾ ਵਿੱਚ ਸੀਆਰਪੀਐਫ਼ ਉੱਤੇ ਹੋਏ ਅੱਤਵਾਦੀ ਹਮਲੇ ਨੂੰ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਮੰਦਭਾਗਾ ਅਤੇ ਦਰਦਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਅੱਜ ਕੈਬਿਨਟ ਦੀ ਮੀਟਿੰਗ ਵਿੱਚ ਉਨਾਂ ਨੇ ਸੁੱਰਖਿਆਂ ਨੂੰ ਲੈ ਕੇ ਕੁੱਝ ਫ਼ੈਸਲੇ ਲਏ ਹਨ, ਜਿਨ੍ਹਾਂ ਵਿੱਚ ਪਾਕਿਸਤਾਨ ਕੋਲੋ 'most favoured nation status' ਦਾ ਦਰਜਾ ਵਾਪਸ ਲਿਆ ਜਾਵੇਗਾ।
ਪੁਲਵਾਮਾ ਅੱਤਵਾਦੀ ਹਮਲੇ 'ਤੇ ਬੋਲੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ
ਹਰਦੀਪ ਪੁਰੀ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਅਤੇ ਆਈਐਸਆਈ ਦਾ ਅੱਤਵਾਦ ਪ੍ਰਤੀ ਨਜ਼ਰੀਆਂ ਨਹੀਂ ਬਦਲਿਆ ਹੈ। ਪੁਰੀ ਨੇ ਕੈਪਟਨ ਅਮਰਿੰਦਰ ਸਿੰਘ ਦੀ ਤਰੀਫ਼ ਕੀਤੀ ਕਿ ਕਾਰਤਰਪੁਰ ਕੋਰੀਡੋਰ ਦੇ ਉਦਘਾਟਨ ਵੇਲ੍ਹੇ ਪਾਕਿਸਤਾਨ ਦੇ ਬੁਲਾਵੇ 'ਤੇ ਕੈਪਟਨ ਅਮਰਿੰਦਰ ਸਿੰਘ ਨੇ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੂਰ ਅੰਦੇਸ਼ੀ ਸੀ ਕਿ ਪਾਕਿਸਤਾਨ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਹਾਲਾਂਕਿ ਉਸ ਸਮੇਂ ਖੁਦ ਹਰਦੀਪ ਪੁਰੀ ਵੀ ਕਾਰਤਰਪੁਰ ਕੋਰੀਡੋਰ ਦੇ ਉਦਘਾਟਨ ਮੌਕੇ ਪਾਕਿਸਤਾਨ ਗਏ ਸਨ।
ਪੁਰੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ ਵੀ ਪਾਕਿਸਤਾਨ ਨੂੰ ਸਖ਼ਤੀ ਨਾਲ ਲਿਆ ਹੈ ਜੋ ਕਿ ਸਰਜੀਕਲ ਸਟ੍ਰਾਈਕ ਕੀਤੀ ਗਈ ਸੀ ਤੇ ਹੁਣ ਵੀ ਇਸ 'ਤੇ ਕੋਈ ਐਕਸ਼ਨ ਲਿਆ ਜਾਵੇਗਾ।