ਅੰਮ੍ਰਿਤਸਰ:ਬੇਸ਼ੱਕ ਭਾਰਤ ‘ਚ ਕੋਰੋਨਾ ਦੇ ਮਾਮਲਿਆਂ ‘ਚ ਕੁਝ ਕਮੀ ਵੇਖਣ ਨੂੰ ਮਿਲ ਰਹੀ ਹੈ ਪਰ ਸੂਬੇ ‘ਚ ਜੋ ਲੋਕ ਕੋਰੋਨਾ ਤੋਂ ਪੀੜਤ ਹਨ ਉਨ੍ਹਾਂ ਵਲੋਂ ਸਰਕਾਰ ਦੀ ਕਾਰਗੁਜਾਰੀ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ।ਕਰੋਨਾ ਪੀੜਤ ਹਰਮੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਰਕਾਰ ਦੇ ਜੋ ਪ੍ਰਬੰਧ ਹਨ ਉਹ ਨਾਕਾਫੀ ਹਨ ਕਿਉਂਕਿ ਪੀੜਤ ਮਰੀਜ਼ਾਂ ਨੂੰ ਜ਼ਿਆਦਾਤਰ ਆਕਸੀਜਨ ਦੀ ਜ਼ਰੂਰਤ ਪੈਂਦੀ ਹੈ ਤੇ ਸਰਕਾਰ ਕੋਲ ਆਕਸੀਜਨ ਹੀ ਨਹੀਂ ਹੈ ਤੇ ਲੋਕ ਹਸਪਤਾਲਾਂ ਚ ਆਕਸੀਜਨ ਦੀ ਘਾਟ ਕਾਰਨ ਮਰ ਵੀ ਰਹੇ ਸਨ ਤੇ ਇਸਦੀ ਜ਼ਰੂਰਤ ਨੂੰ ਵੇਖਦਿਆਂ ਪੰਜਾਬ ‘ਚ ਸ਼੍ਰੋਮਣੀ ਅਕਾਲੀ ਦਲ ਤੇ ਐਸਜੀਪੀਸੀ ਨੇ ਸਾਂਝੇ ਉਪਰਾਲੇ ਨਾਲ ਕੱਥੂਨੰਗਲ ਵਿਖੇ ਖੋਲ੍ਹੇ ਗਏ ਕੋਵਿਡ ਸੈਂਟਰ ਨੇ ਉਨ੍ਹਾਂ ਦੀ ਕਾਫ਼ੀ ਮਦਦ ਕੀਤੀ ਹੈ।
ਆਕਸੀਜਨ ਲੰਗਰ ਕੋਰੋਨਾ ਮਰੀਜ਼ਾਂ ਲਈ ਸਾਬਿਤ ਹੋ ਰਹੇ ਵਰਦਾਨ - ਉਪਰਾਲੇ
ਕੋਰੋਨਾ ਕਾਲ ਦੌਰਾਨ ਸੂਬੇ ‘ਚ ਕੋਰੋਨਾ ਪੀੜਤ ਮਰੀਜ਼ਾਂ ਨੂੰ ਆਕਸੀਜਨ ਦੀ ਘਾਟ ਹੋ ਰਹੀ ਹੈ ਜਿਸਦੇ ਚੱਲਦੇ ਵਿਰੋਧੀ ਪਾਰਟੀਆਂ ਦੇ ਵੱਲੋਂ ਵੀ ਕੋਰੋਨਾ ਪੀੜਤ ਮਰੀਜ਼ਾਂ ਦੀ ਮੱਦਦ ਕੀਤੀ ਜਾ ਰਹੀ ਹੈ।ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਕੋਰੋਨਾ ਪੀੜਤ ਮਰੀਜ਼ਾਂ ਨੂੰ ਲੋੜੀ ਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜਿਹਨਾਂ ਮਰੀਜ਼ਾਂ ਦਾ ਆਕਸੀਜਨ ਲੈਵਲ ਠੀਕ ਹੋ ਜਾਂਦਾ ਉਨ੍ਹਾਂ ਨੂੰ ਇਹਨਾਂ ਸੈਂਟਰਾਂ ਤੋਂ ਕੰਸਟਰੇਟਰ ਦਿੱਤਾ ਜਾਂਦਾ ਤਾਂ ਜੋਂ ਮਰੀਜ਼ ਘਰ ਜਾਂਦਾ ਹੈ ਤੇ ਜੇਕਰ ਉਸਨੂੰ ਘਰ ‘ਚ ਆਕਸੀਜਨ ਦੀ ਲੋੜ ਪੈਂਦੀ ਹੈ , ਉਹ ਕੰਸਟਰੇਟਰ ਰਾਹੀਂ ਪੂਰੀ ਹੋ ਸਕੇ ਤੇ ਅੱਜ ਇਹੀ ਉਪਰਾਲੇ ਜੋਂ ਸਰਕਾਰ ਨੂੰ ਕਾਰਨ ਚਾਹੀਦੇ ਸਨ, ਉਹ ਉਪਰਾਲੇ ਸ਼੍ਰੌਮਣੀ ਅਕਾਲੀ ਦਲ ਤੇ ਐਸਜੀਪੀਸੀ ਆਪਣੇ ਵੱਲੋਂ ਕਰ ਕੇ ਲੋਕਾਂ ਦੀ ਮਦਦ ਕਰਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ । ਇਸ ਮੌਕੇ ਪਰਿਵਾਰ ਦੇ ਵਲੋਂ ਸ਼੍ਰੋਮਣੀ ਅਕਾਲੀ ਦਲ ਤੇ ਐੱਸਜੀਪੀਸੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ।ਇਸ ਮੌਕੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੂੰ ਕੁਝ ਦਿਨ ਤੋਂ ਬੁਖਾਰ ਚੜ੍ਹ ਰਿਹਾ ਸੀ ਜਦ ਦਵਾਈ ਲੈਣ ਗਏ ਤਾਂ ਪਤਾ ਲੱਗਿਆ ਕਿ ਬੇਟੀ ਕੋਰੋਨਾ ਪੋਜ਼ੀਟਿਵ ਹੈ ਤੇ ਜਦੋ ਜੰਡਿਆਲਾ ਵਿਚ ਇਕ ਪ੍ਰਾਈਵੇਟ ਹਸਪਤਾਲ ਗਏ ਤਾਂ ਉਨ੍ਹਾਂ ਕਿਹਾ ਕਿ ਆਕਸੀਜਨ ਨਹੀਂ ਹੈ ਫਿਰ ਆਉਂਦੇ ਹੋਏ ਅਕਾਲੀ ਦਲ ਅਤੇ ਐਸ ਜੀ ਪੀ ਸੀ ਵਲੋਂ ਬਣਾਏ ਹੈਲਪ ਕੇਂਦਰ ਤੇ ਮੌਜੂਦ ਡਾਕਟਰ ਵਲੋਂ ਬੇਹੱਦ ਮਦਦ ਕੀਤੀ ਗਈ ਹੈ, ਜਿਸ ਲਈ ਅਸੀਂ ਧੰਨਵਾਦੀ ਹਾਂ।
ਇਹ ਵੀ ਪੜ੍ਹੋ:Corona Virus: ‘ਜਥੇ ’ਤੇ ਰੋਕ ਲਗਾਉਣਾ ਪਾਕਿਸਤਾਨ ਸਰਕਾਰ ਦਾ ਅੰਦਰੂਨੀ ਮਾਮਲਾ’