ਅੰਮ੍ਰਿਤਸਰ:ਪੰਜਾਬ ਭਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ।ਇਸ ਦੌਰਾਨ ਕੋਰੋਨਾ ਦੇ ਮਰੀਜ਼ਾਂ ਲਈ ਕਈ ਸ਼ਹਿਰਾਂ ਵਿਚ ਆਕਸੀਜਨ ਦੀ ਘਾਟ ਵਿਖਾਈ ਦਿੱਤੀ ਹੈ।ਵਿਧਾਇਕ (MLA) ਸੁਨੀਲ ਦੱਤੀ ਨੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਲਈ 15 ਆਕਸੀਜਨ ਕੰਸੇਨਟ੍ਰੇਟਰ (Oxygen concentrator) ਦਿੱਤੇ ਹਨ।ਕੋਰੋਨਾ (Corona) ਦੀ ਤੀਜੀ ਲਹਿਰ ਨੂੰ ਧਿਆਨ ਵਿਚ ਰੱਖਦੇ ਹੋਏ ਹਸਪਤਾਲ ਵਿਚ ਪ੍ਰਬੰਧ ਕੀਤੇ ਗਏ ਹਨ।
ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ (Government of Punjab) ਵੱਲੋਂ ਲਗਾਤਾਰ ਹੀ ਕੋਰੋਨਾ ਮਹਾਂਮਾਰੀ (Corona epidemic)ਨੂੰ ਖਤਮ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਿਸਦੇ ਚਲਦੇ ਅੰਮ੍ਰਿਤਸਰ ਵਿੱਚ ਵਿਧਾਇਕ ਸੁਨੀਲ ਦੱਤੀ ਵੱਲੋਂ ਵੀ ਪੰਦਰਾਂ ਦੇ ਕਰੀਬ ਆਕਸੀਜਨ ਕੰਸੇਨਟ੍ਰੇਟਰ ਮੈਡੀਕਲ ਕਾਲਜ ਨੂੰ ਦਿੱਤੇ ਗਏ ਹਨ।ਉਥੇ ਹੀ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਿਧਾਇਕ ਸੁਨੀਲ ਦੱਤੀ ਦਾ ਧੰਨਵਾਦ ਵੀ ਕੀਤਾ।