ਅੰਮ੍ਰਿਤਸਰ:31 ਅਗਸਤ ਤੋ ਆਉਟਸੋਰਸ ਹੈਲਥ ਵਰਕਰਾਂ ਦਾ ਖਤਮ ਹੋਏ ਕੰਟਰੈਕਟ ਨੂੰ ਲੈ ਕੇ ਆਉਟਸੋਰਸ਼ ਮੁਲਾਜਮਾਂ (Outsourced employees) ਵੱਲੋ ਮੈਡੀਕਲ ਸੇਵਾਵਾਂ ਬੰਦ ਕਰ ਸਰਕਾਰ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਸੰਬਧੀ ਆਉਟਸੋਰਸ਼ ਹੈਲਥ ਵਰਕਰ (Outsourced health workers) ਆਸ਼ਾ ਰਾਨੀ ਨੇ ਦੱਸਿਆ ਕਿ ਸਰਕਾਰ ਨਾਲ ਸਾਡਾ ਕੌਟਰੇਕਟਰ ਜੋ ਕਿ 31 ਅਗਸਤ ਨੂੰ ਖ਼ਤਮ ਹੋਇਆ ਸੀ ਅਤੇ ਸਰਕਾਰ ਨਵਾਂ ਕੰਟਰੈਕਟ ਨਹੀ ਭੇਜ ਰਹੀ ਹੈ। ਜਿਸਦੇ ਚਲਦੇ ਅੱਜ ਇਕ ਹਫਤਾ ਇੰਤਜਾਰ ਕਰਨ ਤੋ ਬਾਅਦ ਸਰਕਾਰ ਦੇ ਲਾਰਿਆਂ ਖਿਲਾਫ ਸਮੂਹ ਆਉਟਸੋਰਸ ਹੈਲਥ ਵਰਕਰਾਂ ਵੱਲੋਂ ਮੈਡੀਕਲ ਕਾਲਜ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਕੈਬਿਨੇਟ ਮੰਤਰੀਆਂ ਅਤੇ ਵਿਧਾਇਕ ਨੂੰ ਵੀ ਅਸੀਂ ਆਪਣਾ ਮੰਗ ਪੱਤਰ ਦਿੱਤਾ। ਪਰ ਸਰਕਾਰ ਵੱਲੋਂ ਸਾਡੇ ਮੰਗ ਪੱਤਰ ਤੇ ਕੋਈ ਸੁਣਵਾਈ ਨਹੀਂ ਕੀਤੀ ਗਈ ਉਨ੍ਹਾਂ ਕਿਹਾ ਕਿ 300 ਦੇ ਕਰੀਬ ਅਸੀਂ ਵਰਕਰ ਹਾਂ ਜਿਨ੍ਹਾਂ ਨੂੰ ਪੱਕਾ ਕੀਤਾ ਜਾਵੇ। ਪਰ ਸਾਡੇ ਕਿਸੇ ਵੀ ਵਰਕਰ ਨੂੰ ਪੱਕਾ ਨਹੀਂ ਕੀਤਾ ਗਿਆ।