ਪੰਜਾਬ

punjab

By

Published : Jul 13, 2021, 6:46 PM IST

ETV Bharat / state

ਐੱਸ.ਟੀ.ਐੱਫ ਦੇ ਦਫਤਰ ਦੇ ਬਾਹਰ ਅਨਵਹ ਮਸੀਬ ਨੇ ਨਿਗਲਿਆ ਜ਼ਹਿਰ

ਐੱਸ.ਟੀ.ਐੱਫ. ਦਫਤਰ ਦੇ ਬਾਹਰ ਅਨਵਹ ਮਸੀਹ ਵੱਲੋਂ ਜ਼ਹਿਰੀਲਾਂ ਪਦਾਰਥ ਨਿਗਲ ਕੇ ਖੁਦਕੁਸ਼ੀ (Suicide) ਦੀ ਕੋਸ਼ਿਸ਼ ਕੀਤੀ ਗਈ ਹੈ। ਮੌਕੇ ‘ਤੇ ਮੌਜੂਦ ਪੁਲਿਸ ਵੱਲੋਂ ਅਨਵਹ ਮਸੀਹ ਨੂੰ ਤੁਰੰਤ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।

ਐੱਸ.ਟੀ.ਐੱਫ ਦੇ ਦਫਤਰ ਦੇ ਬਾਹਰ ਅਨਵਹ ਮਸੀਬ ਨੇ ਨਿਗਲਿਆ ਜ਼ਹਿਰ
ਐੱਸ.ਟੀ.ਐੱਫ ਦੇ ਦਫਤਰ ਦੇ ਬਾਹਰ ਅਨਵਹ ਮਸੀਬ ਨੇ ਨਿਗਲਿਆ ਜ਼ਹਿਰ

ਅੰਮ੍ਰਿਤਸਰ: ਮਾਲ ਮੰਡੀ ਸਥਿਤ ਐੱਸ.ਟੀ.ਐੱਫ. ਦਫਤਰ ਦੇ ਬਾਹਰ ਅਨਵਹ ਮਸੀਹ ਵੱਲੋਂ ਜ਼ਹਿਰੀਲਾਂ ਪਦਾਰਥ ਨਿਗਲ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ ਹੈ। ਮੌਕੇ ‘ਤੇ ਮੌਜੂਦ ਪੁਲਿਸ ਵੱਲੋਂ ਅਨਵਹ ਮਸੀਹ ਨੂੰ ਤੁਰੰਤ ਇਲਾਜ਼ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅਨਵਹ ਮਸੀਹ 197 ਕਿੱਲੋਂ ਹੈਰੋਇਨ ਦੇ ਮਾਮਲੇ ਵਿੱਚ ਜੇਲ੍ਹ ਅੰਦਰ ਬੰਦ ਹੈ। ਦਰਅਸਲ ਸੁਲਤਾਨਵਿੰਡ ਪਿੰਡ ਦੇ ਏਰੀਆ ਵਿੱਚੋਂ ਫੜੀ ਗਈ 197 ਕਿੱਲੋ ਹੈਰੋਇਨ (Heroin) ਬਰਾਮਦ ਕੀਤੀ ਗਈ ਸੀ। ਇਸ ਮਾਮਲੇ ਵਿੱਚ ਅਨਵਹ ਮਸੀਹ ਨੂੰ ਮੁੱਖ ਮੁਲਜ਼ਮ ਦੇ ਤੌਰ ‘ਤੇ ਗ੍ਰਿਫ਼ਤਾਰ ਕੀਤੇ ਗਿਆ ਹੈ।

ਐੱਸ.ਟੀ.ਐੱਫ ਦੇ ਦਫਤਰ ਦੇ ਬਾਹਰ ਅਨਵਹ ਮਸੀਬ ਨੇ ਨਿਗਲਿਆ ਜ਼ਹਿਰ

ਪੁਲਿਸ ਨੇ ਇਸ ਮਾਮਲੇ ਵਿੱਚ ਅਨਵਰ ਮਸੀਹ ਦੇ ਖ਼ਿਲਾਫ਼ ਮੁਲਜ਼ਮ ਦੇ ਤੌਰ ‘ਤੇ ਮਾਮਲਾ ਦਰਜ ਕੀਤਾ ਸੀ। ਜਿਸ ਜਗ੍ਹਾ ‘ਤੇ ਉਹ ਫੈਕਟਰੀ ਨੂੰ ਚਲਾਇਆ ਜਾਂਦਾ ਸੀ, ਉਸ ਥਾਂ ਦਾ ਮਾਲਕ ਅਨਵਰ ਮਸੀਹ ਨਾਮ ਦਾ ਵਿਅਕਤੀ ਸੀ।

ਦੂਜੇ ਪਾਸੇ ਅਨਵਰ ਮਸੀਹ ਨੇ ਆਪਣੀ ਸਫਾਈ ਦੇ ਵਿੱਚ ਕਿਹਾ ਸੀ, ਕਿ ਉਸ ਨੇ ਇਹ ਘਰ ਕਿਰਾਏ ‘ਤੇ ਦਿੱਤਾ ਹੋਇਆ ਸੀ, ਪਰ ਉਸ ਨੂੰ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਇਸ ਮਕਾਨ ਵਿੱਚ ਕਿਰਾਏਦਾਰਾਂ ਵੱਲੋਂ ਵੱਡੇ ਪੱਧਰ ‘ਤੇ ਹੈਰੋਇਨ ਤਿਆਰ ਕੀਤੀ ਜਾ ਰਹੀ ਸੀ। ਅਨਵਰ ਮਸੀਹ ਦੇ ਪਰਿਵਾਰ ਵੱਲੋਂ ਰਸ਼ਪਾਲ ਸਿੰਘ ‘ਤੇ ਰਿਸ਼ਵਤ ਲੈਣ ਦੇ ਇਲਜ਼ਾਮ ਲਾਏ।

ਮੀਡੀਆ ਨਾਲ ਗੱਲਬਾਤ ਦੌਰਾਨ ਅਨਵਨ ਮਸੀਹ ਨੇ ਕਿਹਾ, ਰਸ਼ਪਾਲ ਸਿੰਘ ਨੂੰ ਰਿਸ਼ਵਤ ਨਾ ਦੇਣ ‘ਤੇ ਰਸ਼ਪਾਲ ਸਿੰਘ ਨੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ।

ਇਹ ਵੀ ਪੜ੍ਹੋ:ਅਕਾਲੀ ਲੀਡਰ ਰਵੀਕਰਨ ਕਾਹਲੋਂ ਘਰ ਨੇੜਿਉਂ ਮਿਲਿਆ ਹਥਿਆਰਾਂ ਦਾ ਜ਼ਖ਼ੀਰਾ

ABOUT THE AUTHOR

...view details