ਪੰਜਾਬ

punjab

ETV Bharat / state

Good Income with Vegetables: ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਕਿਸਾਨ ਕਰ ਰਿਹਾ ਸਬਜੀ ਦੀ ਖੇਤੀ ਤੇ ਕਮਾ ਰਿਹਾ ਚੋਖਾ ਮੁਨਾਫ਼ਾ - huge profit on vegetable farming

ਅੰਮ੍ਰਿਤਸਰ ਦਾ ਕਿਸਾਨ ਫਸਲੀ ਚੱਕਰ ਤੋਂ ਨਿਕਲ ਕੇ ਆਰਗੈਨਿਕ ਖੇਤੀ ਕਰ ਰਿਹਾ ਹੈ। ਜਿਸ ਨਾਲ ਉਹ ਬਿਨਾਂ ਖਾਦਾਂ ਅਤੇ ਸਪਰੇਆਂ ਤੋਂ ਆਪਣੀ ਸਬਜੀ ਦੀ ਫਸਲ ਨੂੰ ਤਿਆਰ ਕਰਕੇ ਖੁਦ ਵੇਚ ਰਿਹਾ ਹੈ ਅਤੇ ਪੈਸੇ ਕਮਾ ਰਿਹਾ ਹੈ। (Good Income with Vegetables)

ਫਸਲੀ ਚੱਕਰ
ਫਸਲੀ ਚੱਕਰ

By ETV Bharat Punjabi Team

Published : Oct 8, 2023, 2:03 PM IST

ਕਿਸਾਨ ਜਾਣਕਾਰੀ ਦਿੰਦਾ ਹੋਇਆ

ਅੰਮ੍ਰਿਤਸਰ: ਪੰਜਾਬ 'ਚ ਅੱਜ ਵੀ ਜਿਆਦਾਤਰ ਕਿਸਾਨ ਫਸਲੀ ਚੱਕਰ ਨੂੰ ਅਪਣਾ ਕੇ ਫਸਲ ਦੀ ਬਿਜਾਈ ਕਰਦੇ ਹਨ, ਜਿਸ ਦੇ ਚੱਲਦੇ ਸੂਬੇ 'ਚ ਜਿਆਦਾਤਰ ਕਣਕ, ਮੱਕੀ ਅਤੇ ਝੋਨੇ ਦੀ ਫਸਲ ਹੀ ਬੀਜੀ ਜਾਂਦੀ ਹੈ। ਇਸ ਦੇ ਨਾਲ ਹੀ ਕੁਝ ਅਜਿਹੇ ਵੀ ਕਿਸਾਨ ਹਨ, ਜੋ ਇਸ ਫਸਲੀ ਚੱਕਰ ਤੋਂ ਬਾਹਰ ਨਿਕਲ ਚੁੱਕੇ ਹਨ ਅਤੇ ਆਰਗੈਨਿਕ ਖੇਤੀ ਰਾਹੀ ਫਲਾਂ, ਫੁੱਲਾਂ ਜਾਂ ਸਬਜੀਆਂ ਦੀ ਖੇਤੀ ਕਰਕੇ ਲੱਖਾਂ ਰੁਪਏ ਦਾ ਮੁਨਾਫ਼ਾ ਕਮਾ ਰਹੇ ਹਨ। ਅਜਿਹਾ ਹੀ ਇੱਕ ਕਿਸਾਨ ਜਤਿੰਦਰ ਸਿੰਘ ਜੋ ਅੰਮ੍ਰਿਤਸਰ ਜ਼ਿਲ੍ਹੇ ਦਾ ਸਬੰਧ ਰੱਖਦਾ ਰੱਖਦਾ ਹੈ। ਉਸ ਵਲੋਂ ਪਿਛਲੇ ਕਰੀਬ ਛੇ ਸਾਲ ਤੋਂ ਫਸਲੀ ਚੱਕਰ ਤੋਂ ਬਾਹਰ ਨਿਕਲ ਕੇ ਆਰਗੈਨਿਕ ਖੇਤੀ ਕੀਤੀ ਜਾ ਰਹੀ ਹੈ। ਜਿਸ ਦੇ ਚੱਲਦੇ ਉਸ ਵਲੋਂ ਆਪਣੀ ਜ਼ਮੀਨ 'ਚ ਕਰੇਲੇ, ਟਮਾਟਰ, ਗੋਭੀ ਆਦਿ ਸਬਜੀਆਂ ਉਗਾਈਆਂ ਜਾ ਰਹੀਆਂ ਹਨ, ਜਿਸ ਦੇ ਚੱਲਦੇ ਉਹ ਇਸ ਕੁਦਰਤੀ ਖੇਤੀ ਰਾਹੀ ਵੀ ਕਾਫ਼ੀ ਗੁਣਾ ਮੁਨਾਫ਼ਾ ਕਮਾ ਰਿਹਾ ਹੈ। (Good Income with Vegetables)

'ਲੋਕਾਂ ਨੂੰ ਕੈਂਸਰ ਨੀ ਚੰਗੀ ਸਿਹਤ ਵੇਚ ਰਿਹਾ': ਕਿਸਾਨ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਬੇਸ਼ੱਕ ਆਰਗੈਨਿਕ ਖੇਤੀ ਕਰਕੇ ਉਸ ਨੂੰ ਦੱਜੇ ਕਿਸਾਨਾਂ ਦੇ ਮੁਕਾਬਲੇ ਮੁਨਾਫ਼ਾ ਨਾਂ ਦੇ ਬਰਾਬਰ ਹੁੰਦਾ ਹੈ ਪਰ ਉਸ ਨੂੰ ਇਸ ਗੱਲ ਦੀ ਰਮਜ਼ ਨਹੀਂ ਹੈ।,ਕਿਉਂਕਿ ਉਸ ਨੂੰ ਇਸ ਗੱਲ ਦਾ ਮਾਣ ਹੈ ਕਿ ਉਹ ਆਪਣੇ ਪੰਜਾਬ ਦੇ ਲੋਕਾਂ ਨੂੰ ਖਾਦਾਂ, ਸਪਰੇਅ ਰੂਪੀ ਜ਼ਹਿਰ ਜਾਂ ਕੈਂਸਰ ਨਹੀਂ ਬਲਕਿ ਚੰਗੀ ਸਬਜੀ ਜਾਂ ਫਸਲ ਵੇਚ ਰਿਹਾ ਹੈ। ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਆਰਗੈਨਿਕ ਖੇਤੀ ਦੇ ਕੰਮ ਵਿੱਚ ਜਿੰਨ੍ਹੀ ਮਿਹਨਤ ਹੈ, ਮੰਡੀਕਰਨ ਨਾ ਹੋਣ ਕਾਰਨ ਉਨਾਂ ਪੈਸਾ ਨਹੀਂ ਮਿਲਦਾ ਪਰ ਫਿਰ ਵੀ ਉਹ ਆਪਣੇ ਤੌਰ 'ਤੇ ਬਣਾਏ ਸੰਪਰਕਾਂ ਰਾਹੀਂ ਛੋਟੇ ਦੁਕਾਨਦਾਰਾਂ ਅਤੇ ਸਿੱਧੇ ਤੌਰ 'ਤੇ ਆਪਣੀ ਫਸਲ ਨੂੰ ਵੇਚ ਕੇ ਚੰਗੀ ਕਮਾਈ ਕਰ ਰਿਹਾ ਹੈ।

ਛੇ ਸਾਲਾਂ ਤੋਂ ਕਰ ਰਿਹਾ ਕੁਦਰਤੀ ਖੇਤੀ:ਕਿਸਾਨ ਜਤਿੰਦਰ ਸਿੰਘ ਨੇ ਦੱਸਿਆ ਕਿ ਸਬਜੀਆਂ ਤੋਂ ਇਲਾਵਾ ਉਹ ਆਪਣੀ ਜਮੀਨ ਦੇ ਕੁਝ ਹਿੱਸੇ ਵਿੱਚ ਕਣਕ, ਝੋਨੇ ਦੀ ਸਪਰੇਆਂ, ਖਾਦਾਂ ਤੋਂ ਬਿਨਾਂ ਆਰਗੈਨਿਕ ਖੇਤੀ ਕਰਦਾ ਹੈ। ਉਸ ਨੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਚਾਹੁੰਦੀ ਹੈ ਤਾਂ ਕਿਸਾਨ ਵੀ ਸਰਕਾਰ ਦਾ ਸਾਥ ਦੇਣਗੇ ਪਰ ਰਵਾਇਤੀ ਖੇਤੀ ਤੋਂ ਪਾਸੇ ਹੱਟ ਜੇਕਰ ਕਿਸਾਨ ਅਲੱਗ ਖੇਤੀ ਕਰਨ ਨੂੰ ਤਿਆਰ ਹਨ ਤਾਂ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਕਿਸਾਨਾਂ ਨੂੰ ਲੰਬੇ ਸਮੇਂ ਤੋਂ ਆ ਰਹੀ ਮੰਡੀਕਰਨ ਦੀ ਸਮੱਸਿਆ ਦਾ ਹੱਲ ਕੀਤਾ ਜਾਵੇ।

ਸਬਜੀਆਂ ਲਈ ਮੰਡੀਕਰਨ ਜ਼ਰੂਰੀ:ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਸਬਜੀਆਂ ਲਈ ਨਿਰਧਾਰਿਤ ਮੁੱਲ 'ਤੇ ਫਸਲ ਖਰੀਦੀ ਜਾਣ ਲੱਗੇ ਤਾਂ ਆਪਣੇ ਆਪ ਹੀ ਪੰਜਾਬ ਦੇ ਮੰਡੀ ਵਿਕਰੇਤਾ ਵੀ ਹੋਰਨਾਂ ਸੂਬਿਆਂ ਭਾਵ ਹਿਮਾਚਲ ਪ੍ਰਦੇਸ਼, ਹਰਿਆਣਾ, ਮੱਧ ਪ੍ਰਦੇਸ਼, ਜੰਮੂ ਕਸ਼ਮੀਰ ਸਾਹਿਤ ਹੋਰਨਾਂ ਸੂਬਿਆਂ ਤੋਂ ਖਰੀਦੀ ਜਾ ਰਹੀ ਸਬਜੀ ਦੀ ਫਸਲ ਨੂੰ ਛੱਡ ਕੇ ਆਪਣੇ ਸੂਬੇ ਨੂੰ ਪਹਿਲ ਦੇਣਗੇ। ਜਿਸ ਨਾਲ ਆਰਥਿਕ ਤੌਰ 'ਤੇ ਵੀ ਪੰਜਾਬ ਨੂੰ ਭਰਵਾਂ ਹੁੰਗਾਰਾ ਮਿਲੇਗਾ। ਕਿਸਾਨ ਜਤਿੰਦਰ ਸਿੰਘ ਨੇ ਕਿਹਾ ਕਿ ਆਸ ਕਰਦੇ ਹਾਂ ਕਿ ਕਿਸਾਨਾਂ ਦੀ ਲੰਬੇ ਸਮੇਂ ਤੋਂ ਲਟਕ ਰਹੀ ਇਸ ਮੰਗ ਨੂੰ ਪੰਜਾਬ ਸਰਕਾਰ ਜ਼ਰੂਰ ਪੂਰਾ ਕਰੇਗੀ।

ਕਿਸਾਨਾਂ ਨੂੰ ਮਿਲਜੁਲ ਕੇ ਹੰਭਲਾ ਮਾਰਨ ਦੀ ਲੋੜ:ਇਸ ਦੇ ਨਾਲ ਹੀ ਕਿਸਾਨ ਜਤਿੰਦਰ ਸਿੰਘ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਧਰਤੀ ਦੀ ਉਪਜਾਊ ਸ਼ਕਤੀ ਖ਼ਤਮ ਹੁੰਦੀ ਜਾ ਰਹੀ ਹੈ। ਜਿਸ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ-ਜੁਲ ਕੇ ਹੰਭਲਾ ਮਾਰਨ ਦੀ ਲੋੜ ਹੈ। ਇਸ ਦੇ ਨਾਲ ਹੀ ਸਾਨੂੰ ਵੱਧ ਤੋਂ ਵੱਧ ਆਰਗੈਨਿਕ ਖੇਤੀ ਕਰਨੀ ਪਵੇਗੀ ਤਾਂ ਜੋਂ ਧਰਤੀ ਦੀ ਉਪਜਾਊ ਸ਼ਕਤੀ ਵਧਾਉਣ ਦੇ ਨਾਲ-ਨਾਲ ਲੋਕਾਂ ਨੂੰ ਚੰਗੀ ਸਿਹਤ ਦਿੱਤੀ ਜਾ ਸਕੇ।

ABOUT THE AUTHOR

...view details