ਪੰਜਾਬ

punjab

ETV Bharat / state

ਸਾਡੀ ਲੜਾਈ ਸਿਸਟਮ ਨਾਲ ਹੈ ਨਾ ਕਿ ਪਾਰਟੀਆਂ ਨਾਲ: ਕੁਵੰਰ ਵਿਜੇ ਪ੍ਰਤਾਪ - ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ

ਅੰਮ੍ਰਿਤਸਰ ਹਲਕਾ ਦੱਖਣੀ ਤੋਂ ਕਾਂਗਰਸੀ ਥੰਮ੍ਹ ਮੰਨੇ ਜਾਣ ਵਾਲੇ ਵਰਿੰਦਰ ਸਹਿਦੇਵ ਅੱਜ ਆਪਣੇ ਸਮਰਥਕਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਨ੍ਹਾਂ ਨੂੰ ਕਿ ਸ਼ਾਮਲ ਕਰਵਾਉਣ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਖੁਦ ਪਹੁੰਚੇ।

ਫ਼ੋਟੋ
ਫ਼ੋਟੋ

By

Published : Jul 13, 2021, 8:17 AM IST

ਅੰਮ੍ਰਿਤਸਰ: ਜਦੋਂ ਤੋਂ ਆਪ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜੁਆਈਨਿੰਗ ਹੋਈ ਹੈ ਉਦੋਂ ਤੋਂ ਲਗਾਤਾਰ ਹੀ ਲੋਕ ਕਾਂਗਰਸ ਅਤੇ ਅਕਾਲੀ ਦਲ ਨੂੰ ਛੱਡ ਆਪ ਦਾ ਝਾੜੂ ਫੜ ਰਹੇ ਹਨ। ਇਸ ਦੇ ਚਲਦੇ ਅੰਮ੍ਰਿਤਸਰ ਹਲਕਾ ਦੱਖਣੀ ਤੋਂ ਕਾਂਗਰਸੀ ਥੰਮ੍ਹ ਮੰਨੇ ਜਾਣ ਵਾਲੇ ਵਰਿੰਦਰ ਸਹਿਦੇਵ ਅੱਜ ਆਪਣੇ ਸਮਰਥਕਾਂ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਜਿਨ੍ਹਾਂ ਨੂੰ ਕਿ ਸ਼ਾਮਲ ਕਰਵਾਉਣ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਖੁਦ ਪਹੁੰਚੇ।

ਵੇਖੋ ਵੀਡੀਓ

ਉੱਥੇ ਹੀ ਪੱਤਰਕਾਰਾਂ ਦੇ ਨਾਲ ਗੱਲ ਕਰਦਿਆਂ ਵਰਿੰਦਰ ਸਹਿਦੇਵ ਨੇ ਦੱਸਿਆ ਕਿ ਉਹ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਕੰਮ ਤੋਂ ਪ੍ਰਭਾਵਿਤ ਹਨ ਅਤੇ ਉਹ ਇੱਕ ਇਮਾਨਦਾਰ ਅਫ਼ਸਰ ਹੈ ਅਤੇ ਜਿਸ ਤਰ੍ਹਾਂ ਉਹ ਆਪਣੀ ਨੌਕਰੀ ਛੱਡ ਕੇ ਲੋਕਾਂ ਦੀ ਸਮਾਜ ਸੇਵਾ ਵਿੱਚ ਆਏ ਹਨ ਅਤੇ ਮੈਂ ਉਨ੍ਹਾਂ ਦਾ ਸਾਥ ਦੇਣ ਲਈ ਆਮ ਆਦਮੀ ਪਾਰਟੀ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨਾਲ ਆਣ ਖੜ੍ਹਾ ਹੋਇਆ ਹਾਂ।

ਆਮ ਆਦਮੀ ਪਾਰਟੀ ਦੇ ਆਗੂ ਅਤੇ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਰਿੰਦਰ ਸਹਿਦੇਵ ਲੰਬਾ ਸਮਾਂ ਉਨ੍ਹਾਂ ਨਾਲ ਸਮਾਜ ਸੇਵਾ ਵਿੱਚ ਰਹੇ ਹਨ। ਅੱਜ ਉਨ੍ਹਾਂ ਦੇ ਨਾਲ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਹ ਲੋਕਾਂ ਦੀ ਸੇਵਾ ਲਈ ਹਮੇਸ਼ਾ ਤੱਤਪਰ ਰਹਿਣਗੇ।

ਇਹ ਵੀ ਪੜ੍ਹੋ:ਕਿਸਾਨਾਂ ਨੇ ਕਾਂਗਰਸੀ ਸਾਂਸਦ ਡਿੰਪਾ ਨੂੰ ਪਾਇਆ ਘੇਰਾ

ਸਾਡੀ ਲੜਾਈ ਪਾਰਟੀ ਨਾਲ ਨਹੀਂ ਸਿਸਟਮ ਨਾਲ

ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਕੋਈ ਮਾਅਨੇ ਨਹੀਂ ਰੱਖਦਾ ਕਿ ਕੋਈ ਕਾਂਗਰਸੀ ਹੈ ਜਾਂ ਕੋਈ ਅਕਾਲੀ ਦਲ ਇਹ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਇਸ ਵਿੱਚ ਕੋਈ ਵੀ ਆ ਕੇ ਸ਼ਾਮਲ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਲੜਾਈ ਪਾਰਟੀ ਨਾਲ ਨਹੀਂ ਹੈ ਉਨ੍ਹਾਂ ਦੀ ਲੜਾਈ ਸਿਸਟਮ ਨਾਲ ਹੈ।

117 'ਤੇ ਚੋਣ ਲੜ ਜਿੱਤ ਕਰਾਂਗੇ ਹਾਸਲ

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹਰ ਜਨਤਾ ਇਸ ਪਾਰਟੀ ਵਿੱਚ ਪਾਰਟੀਸੀਪੇਟ ਕਰੇਗੀ। ਆਪ 117 ਉੱਤੇ ਚੋਣ ਲੜਾਂਗੀ ਅਤੇ ਜਿੱਤ ਹਾਸਲ ਕਰੇਗੀ।

ABOUT THE AUTHOR

...view details