ਪੰਜਾਬ

punjab

ETV Bharat / state

NHAI Order Demolition Bridge: ਨਵਜੋਤ ਸਿੱਧੂ ਦੀ ਕੋਠੀ ਨੂੰ ਜਾਣ ਵਾਲੇ ਪੁਲ ਨੂੰ ਢਹਿ-ਢੇਰੀ ਕਰਨ ਦੇ ਹੁਕਮ, NHAI ਨੇ ਗੈਰ-ਕਾਨੂੰਨੀ ਐਲਾਨਿਆ

ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਵੱਲੋਂ ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ਝਟਕਾ ਦਿੱਤਾ ਗਿਆ ਹੈ। ਦਰਅਸਲ NHAI ਨੇ ਨਵਜੋਤ ਸਿੱਧੂ ਦੀ ਕੋਠੀ ਨੂੰ ਜਾਂਦੇ ਰਾਹ ਉੱਤੇ ਸਥਿਤ ਇੱਕ ਪੁੱਲ ਨੂੰ ਗੈਰ-ਕਾਨੂੰਨੀ ਦੱਸ ਕੇ ਢਾਹੁਣ ਦੇ ਹੁਕਮ ਦਿੱਤੇ ਹਨ।

Orders issued to demolish the bridge leading to Navjot Sidhu's residence in Amritsar
ਨਵਜੋਤ ਸਿੱਧੂ ਦੀ ਕੋਠੀ ਨੂੰ ਜਾਣ ਵਾਲੇ ਪੁਲ ਨੂੰ ਢਹਿ-ਢੇਰੀ ਕਰਨ ਦੇ ਹੁਕਮ, NHAI ਨੇ ਗੈਰ-ਕਾਨੂੰਨੀ ਐਲਾਨਿਆ

By

Published : Jul 8, 2023, 12:05 PM IST

ਅੰਮ੍ਰਿਤਸਰ: ਆਪਣੇ ਬੇਬਾਕ ਬਿਆਨਾਂ ਅਤੇ ਐਕਸ਼ਨ ਕਰਕੇ ਸੁਰਖੀਆਂ ਵਿੱਚ ਰਹਿਣ ਵਾਲੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਹੁਣ ਮੁੜ ਤੋਂ ਸੁਰਖੀਆਂ ਵਿੱਚ ਨੇ। ਇਸ ਵਾਰ ਨਵਜੋਤ ਸਿੱਧੂ ਕਿਸੇ ਬਿਆਨ ਕਰਕੇ ਨਹੀਂ ਸਗੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਐਕਸ਼ਨ ਕਰਕੇ ਸੁਰਖੀਆਂ ਵਿੱਚ ਹਨ। ਦਰਅਸਲ ਨਵਜੋਤ ਸਿੰਘ ਸਿੱਧੂ ਦੀ ਕਲੋਨੀ ਨੂੰ ਜਾਣ ਵਾਲੇ ਪੁਲ ਨੂੰ ਢਾਹੁਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਹ ਹੁਕਮ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਜਾਰੀ ਕੀਤਾ ਹੈ। ਇਹ ਪੁਲ ਸਿੱਧੂ ਦੀ ਰਿਹਾਇਸ਼ੀ ਕਲੋਨੀ ਹੋਲੀ ਸਿਟੀ ਵਿੱਚ ਦਾਖ਼ਲ ਹੋਣ ਲਈ ਤੰਗ ਡਰੇਨ ’ਤੇ ਬਣਿਆ ਹੈ। ਇਸ ਤੋਂ ਬਾਅਦ NHAI ਨੇ ਇਸ ਪੁੱਲ ਨੂੰ ਅਸੁਰੱਖਿਅਤ ਅਤੇ ਗੈਰ-ਕਾਨੂੰਨੀ ਕਰਾਰ ਦਿੰਦਿਆਂ ਇਸ ਨੂੰ ਢਹਿ-ਢੇਰੀ ਕਰਨ ਦਾ ਨੋਟਿਸ ਵੀ ਚਪਕਾ ਦਿੱਤਾ ਹੈ।

ਇਲਜ਼ਾਮ ਅਤੇ ਕਲੋਨਾਈਜ਼ਰ ਦੀ ਗ੍ਰਿਫ਼ਤਾਰੀ: ਇਲਜ਼ਾਮ ਇਹ ਹਨ ਕਿ ਕਲੋਨੀ ਕੱਟਣ ਤੋਂ ਪਹਿਲਾਂ ਕਲੋਨੀ ਦੇ ਬਾਹਰੋਂ ਅਟਾਰੀ ਸਰਹੱਦ ਨੂੰ ਜਾਣ ਵਾਲੇ ਮੁੱਖ ਮਾਰਗ ਦੇ ਨਾਲ-ਨਾਲ ਲੰਘਦੇ ਤੁੰਗ ਡਾਬ ਡਰੇਨ ਉੱਪਰ ਕਲੋਨਾਈਜ਼ਰ ਵੱਲੋਂ ਕਥਿਤ ਤੌਰ ਉੱਤੇ ਨਾਜਾਇਜ਼ ਪੁਲ ਬਣਾਇਆ ਗਿਆ ਸੀ। ਸਾਲ 2004 ਵਿੱਚ ਸਬੰਧਤ ਵਿਭਾਗ ਨੂੰ ਇਸ ਨਾਜਾਇਜ਼ ਪੁਲ ਸਬੰਧੀ ਸ਼ਿਕਾਇਤ ਮਿਲੀ ਸੀ। ਇਸ ਤੋਂ ਬਾਅਦ ਅਧਿਕਾਰੀਆਂ ਨੂੰ ਜਾਂਚ ਦੇ ਹੁਕਮ ਦਿੱਤੇ ਗਏ,ਪਰ ਉਸ ਸਮੇਂ ਮਾਮਲਾ ਠੰਡੇ ਬਸਤੇ ਵਿੱਚ ਪੈ ਗਿਆ। ਇਸ ਤੋਂ ਇਲਾਵਾ ਇਲਜ਼ਾਮ ਇਹ ਵੀ ਹਨ ਕਿ ਇਸ ਕਲੋਨੀ ਨੂੰ ਕੱਟਣ ਵਾਲੇ ਕਲੋਨਾਈਜ਼ਰ ਨੇ ਪੁਲ ਦੇ ਗੈਰ-ਕਾਨੂੰਨੀ ਹੋਣ ਬਾਰੇ ਖਰੀਦਦਾਰਾਂ ਨੂੰ ਜਾਣਕਾਰੀ ਨਹੀਂ ਦਿੱਤੀ। ਜਿਸ ਕਾਰਨ ਹੁਣ ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਨੇ ਕਾਲੋਨਾਈਜ਼ਰ ਖਿਲਾਫ ਸਰਕਾਰ ਅਤੇ ਲੋਕਾਂ ਨਾਲ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰਕੇ ਉਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ।

ਦੋ ਦਹਾਕਿਆਂ ਤੋਂ ਨਹੀਂ ਹੋਈ ਕਾਰਵਾਈ: ਮੀਡੀਆ ਰਿਪੋਰਟਾਂ ਮੁਤਾਬਿਕ ਵਿਭਾਗੀ ਅਧਿਕਾਰੀਆਂ ਨੇ 15 ਜੂਨ 2004 ਨੂੰ ਕਾਰਜਕਾਰੀ ਇੰਜਨੀਅਰ ਅੰਮ੍ਰਿਤਸਰ ਜਲ ਵਿਕਾਸ ਮੰਡਲ ਨੂੰ ਪੁਲ ਦੇ ਗੈਰ-ਕਾਨੂੰਨੀ ਹੋਣ ਸਬੰਧੀ ਸੂਚਿਤ ਕੀਤਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਵੀਹ ਸਾਲਾਂ ਤੋਂ ਇਸ ਮਾਮਲੇ ਵਿੱਚ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਦੋਂ ਕਿ ਇਸ ਤੋਂ ਪਹਿਲਾਂ ਪੁੱਡਾ ਵੱਲੋਂ ਕਲੋਨਾਈਜ਼ਰਾਂ ਨੂੰ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਹੁਣ ਇਸ ਮਾਮਲੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਕਿਸੇ ਨੂੰ ਵੀ ਬਖ਼ਸ਼ਣ ਦੇ ਮੂਡ ਵਿੱਚ ਨਹੀਂ ਹੈ।

ABOUT THE AUTHOR

...view details