ਪੰਜਾਬ ਪੁਲਿਸ ਵੱਲੋਂ ਅਪਰੇਸ਼ਨ ਵਿਜਲ ਚਲਾਇਆ ਗਿਆ ਅੰਮ੍ਰਿਤਸਰ: ਗੁਰੂ ਕੀ ਨਗਰੀ ਵਿੱਚ ਪਿਛਲੇ ਦਿਨ ਹੀ ਹੋਏ ਧਮਾਕਿਆਂ ਦੇ ਕਾਰਨ ਅਤੇ ਜਲੰਧਰ ਵਿੱਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਕਾਰਨ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧ ਜ਼ਿਆਦਾ ਮਜ਼ਬੂਤ ਕਰ ਦਿੱਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਅਪਰੇਸ਼ਨ ਵਿਜਲ ਚਲਾਈਆ ਜਾ ਰਿਹਾ ਹੈ। ਜਿਸ ਤਹਿਤ ਪੁਲਿਸ ਵੱਲੋਂ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਨਾਕਾਬੰਦੀ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਸਹਿਰਾਂ ਵਿੱਚ ਫਲਾਇੰਗ ਮਾਰਚ ਵੀ ਕੱਢੇ ਜਾ ਰਹੇ ਹਨ।
ਅਪਰੇਸ਼ਨ ਵਿਜਲ: ਇੱਸ ਮੌਕੇ ਗੱਲਬਾਤ ਕਰਦੇ ਹੋਏ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ ਅਪਰੇਸ਼ਨ ਵਿਜਲ ਚਲਾਇਆ ਜਾ ਰਿਹਾ ਹੈ ਉਨ੍ਹਾ ਕਿਹਾ ਕਿ ਜਲੰਧਰ ਵਿਚ ਹੋ ਰਹੀਆਂ ਚੋਣਾ ਨੂੰ ਲੈ ਕੇ ਸਾਰੇ ਪੰਜਾਬ ਵਿਚ ਸਰਚ ਅਭਿਆਨ ਵੀ ਚਲਾਇਆ ਜਾ ਰਿਹਾ ਹੈ। ਜਿਸਦੇ ਚਲਦੇ ਅੰਮਿਤਸਰ ਵਿੱਚ ਪੰਜਾਬ ਪੁਲਿਸ 'ਤੇ ਪੈਰਾ ਮਿਲਟਰੀ ਫੋਰਸ ਵੱਲੋਂ ਬੱਸ ਸਟੈਂਡ ਰੇਲਵੇ ਸਟੇਸ਼ਨ 'ਤੇ ਸਰਕਾਰੀ ਬਿਲਡਿੰਗ ਦੇ ਵਿੱਚ ਸਰਚ ਅਭਿਆਨ ਚਲਾਇਆ ਗਿਆ। ਉਨ੍ਹਾਂ ਕਿਹਾ ਅੰਮ੍ਰਿਤਸਰ ਵਿੱਚ ਜਗ੍ਹਾ-ਜਗ੍ਹਾ 'ਤੇ ਨਾਕਾਬੰਦੀ ਕੀਤੀ ਗਈ ਹੈ।
ਸ਼ਹਿਰ ਵਿੱਚ ਸਰਚ ਅਭਿਆਨ: ਪੁਲਿਸ ਅਧਿਕਾਰੀ ਨੇ ਕਿਹਾ ਪੰਜਾਬ ਪੁਲਿਸ 'ਤੇ ਪੈਰਾ ਮਿਲਟਰੀ ਫੋਰਸ ਵੱਲੋਂ ਸ਼ਹਿਰ ਭਰ ਸਰਚ ਅਭਿਆਨ ਵਿੱਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪੁਲਿਸ ਨਾਕੇ 'ਤੇ ਕੋਈ ਵੀ ਸ਼ੱਕੀ ਵਿਅਕਤੀ ਨਜ਼ਰ ਆਉਂਦਾ ਹੈ। ਉਸ ਦੀ ਚੈਕਿੰਗ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਾਵਲਟੀ ਚੌਂਕ ਵਿੱਚ 20 ਦੇ ਕਰੀਬ ਚਲਾਨ ਕੱਟੇ ਗਏ ਹਨ ਅਤੇ ਚਾਰ ਸ਼ੱਕੀ ਵਿਅਕਤੀ ਵੀ ਕਾਬੂ ਕੀਤੇ ਗਏ ਹਨ।
- Jalandhar by-Election: ਉਤਸ਼ਾਹ ਨਾਲ ਵੋਟਾਂ ਪਾ ਕੇ ਬਜ਼ੁਰਗ ਵੋਟਰਾਂ ਨੇ ਨੌਜਵਾਨਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਪੜ੍ਹੋ ਕਿਉਂ ਘਟੀ ਨੌਜਵਾਨਾਂ ਦੀ ਵੋਟ ਫੀਸਦ
- Jalandhar By-Election 2023: ਜਲੰਧਰ ਜਿਮਨੀ ਚੋਣ ਲਈ ਵੋਟਿੰਗ ਖਤਮ, 6 ਵਜੇ ਤੱਕ 52.5 % ਹੋਈ ਵੋਟਿੰਗ
- Journalist Bhavna Kishore Released: ਟੀਵੀ ਪੱਤਰਕਾਰ ਭਾਵਨਾ ਦੀ ਜੇਲ੍ਹ 'ਚੋਂ ਰਿਹਾਈ, ਪੰਜਾਬ ਪੁਲਿਸ ਦਾ ਵਤੀਰਾ ਦੱਸਦੀ ਰੋ ਪਈ, ਕਿਹਾ- ਮੇਰੀ ਜਾਤ ਪੁੱਛੀ, ਦਰਵਾਜ਼ਾ ਖੋਲ੍ਹ ਕੇ ਜਾਣ ਦਿੱਤਾ ਵਾਸ਼ਰੂਮ
ਸੀਸੀਟੀਵੀ ਦੀ ਅਪੀਲ: ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਘਰਾਂ ਦੇ ਬਾਹਰ ਸੀਸੀਟੀਵੀ ਲਗਾਏ ਜਾਣ ਤਾਂ ਜੋ ਸ਼ਰਾਰਤੀ ਅਨਸਰ ਵਾਰਦਾਤ ਕਰਦੇ ਹਨ 'ਤੇ ਫਰਾਰ ਹੋ ਜਾਂਦੇ ਹਨ ਉਨ੍ਹਾਂ 'ਤੇ ਕਾਬੂ ਪਾਇਆ ਜਾ ਸਕੇ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਪੂਰਾ ਸ਼ਾਂਤੀ ਪੂਰਵਕ ਮਾਹੌਲ ਹੈ। ਉਨ੍ਹਾਂ ਕਿਹਾ ਕਿ ਟੂਰਿਸਟ ਬੇਖੌਫ ਹੋ ਕੇ ਅੰਮਿਤਸਰ ਘੁੰਮਣ ਲਈ ਆ ਸਕਦੇ ਹਨ। ਜਾਣਕਾਰੀ ਦਿੱਤੀ ਕਿ ਧਮਾਕਾ ਵਾਲੀ ਜਗ੍ਹਾਂ ਦੀ ਜਾਂਚ ਵੱਖ -ਵੱਖ ਟੀਮਾਂ ਵੱਲੋ ਕੀਤੀ ਜਾ ਰਹੀ ਹੈ। ਪੰਜਾਬ ਪੁਲਿਸ,NIA ਆਦਿ ਵੱਲੋਂ ਕੀਤੀ ਜਾ ਰਹੀ ਹੈ।