ਪੰਜਾਬ

punjab

ETV Bharat / state

OPERATION BLUESTAR:ਦਲ ਖ਼ਾਲਸਾ ਨੇ ਘੱਲੂਘਾਰਾ ਬਰਸੀ ਨੂੰ ਲੈਕੇ ਪ੍ਰੋਗਰਾਮਾਂ 'ਚ ਕੀਤੀ ਤਬਦੀਲੀ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਸ਼ਾਂਤਮਈ ਤਰੀਕੇ ਨਾਲ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਕੀਤੇ ਜਾਣਗੇ।

ਦਲ ਖ਼ਾਲਸਾ ਨੇ ਘੱਲੂਘਾਰਾ ਬਰਸੀ ਨੂੰ ਲੈਕੇ ਪ੍ਰੋਗਰਾਮਾਂ 'ਚ ਕੀਤੀ ਤਬਦੀਲੀ
ਦਲ ਖ਼ਾਲਸਾ ਨੇ ਘੱਲੂਘਾਰਾ ਬਰਸੀ ਨੂੰ ਲੈਕੇ ਪ੍ਰੋਗਰਾਮਾਂ 'ਚ ਕੀਤੀ ਤਬਦੀਲੀ

By

Published : May 31, 2021, 8:37 PM IST

ਅੰਮ੍ਰਿਤਸਰ: ਅਪ੍ਰੇਸ਼ਨ ਬਲਿਊ ਸਟਾਰ(OPERATION BLUESTAR) ਨੂੰ ਬੀਤੇ ਹੋਏ 37 ਵਰ੍ਹੇ ਹੋ ਚੱਲੇ ਲੇਕਿਨ ਜਦੋਂ 6 ਜੂਨ ਦਾ ਦਿਨ ਆਉਂਦਾ ਹੈ ਤਾਂ ਉਦੋਂ ਹੀ ਸਿੱਖਾਂ ਦੇ ਜ਼ਖ਼ਮ ਫਿਰ ਤਾਜ਼ਾ ਹੋ ਜਾਂਦਾ ਹੈ। ਜਿਸ ਦੇ ਚੱਲਦੇ 6 ਜੂਨ ਵਾਲੇ ਹਫ਼ਤੇ ਸਿੱਖ ਜਥੇਬੰਦੀਆਂ ਵਲੋਂ ਵੱਖ-ਵੱਖ ਤਰ੍ਹਾਂ ਦੇ ਰੋਸ ਮਾਰਚ ਕਰਕੇ ਪ੍ਰਦਰਸ਼ਨ ਕੀਤੇ ਜਾਂਦੇ ਹਨ। ਹਰ ਸਾਲ ਦਲ ਖ਼ਾਲਸਾ ਵੱਲੋਂ 5 ਜੂਨ ਨੂੰ ਅੰਮ੍ਰਿਤਸਰ 'ਚ ਇੱਕ ਵਿਸ਼ਾਲ ਰੋਸ ਮਾਰਚ ਕੀਤਾ ਜਾਂਦਾ ਹੈ। ਇਸ ਵਾਰ ਕੋਰੋਨਾ ਕਾਰਨ ਦਲ ਖਾਲਸਾ ਵੱਲੋਂ ਰੋਸ ਮਾਰਚ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ।

ਦਲ ਖ਼ਾਲਸਾ ਨੇ ਘੱਲੂਘਾਰਾ ਬਰਸੀ ਨੂੰ ਲੈਕੇ ਪ੍ਰੋਗਰਾਮਾਂ 'ਚ ਕੀਤੀ ਤਬਦੀਲੀ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਲ ਖ਼ਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਬਿੱਟੂ ਨੇ ਕਿਹਾ ਕਿ ਹੁਣ ਉਨ੍ਹਾਂ ਵੱਲੋਂ ਪੰਜਾਬ ਦੇ 4 ਜ਼ਿਲ੍ਹਿਆਂ ਵਿੱਚ ਸ਼ਾਂਤਮਈ ਤਰੀਕੇ ਨਾਲ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 3 ਜੂਨ ਨੂੰ ਮੋਗਾ ਵਿੱਚ ਅਤੇ ਉਸੇ ਦਿਨ ਲੁਧਿਆਣਾ ਦੇ ਮੁੱਲਾਂਪੁਰ ਵਿਖੇ ਸਮਾਗਮ ਕੀਤਾ ਜਾਵੇਗਾ।

ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਬਠਿੰਡਾ ਅਤੇ 5 ਜੂਨ ਨੂੰ ਅੰਮ੍ਰਿਤਸਰ ਵਿਖੇ ਸਮਾਗਮ ਕੀਤਾ ਜਾਵੇਗਾ। ਜਿਸ ਤੋਂ ਬਾਅਦ 6 ਜੂਨ ਨੂੰ ਸਵੇਰ ਸਮੇਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਨ ਤੋਂ ਬਾਅਦ ਪੂਰਾ ਦਿਨ ਅੰਮ੍ਰਿਤਸਰ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ। ਉਨ੍ਹਾਂ ਨੇ ਸੰਗਤ ਅੱਗੇ ਅਪੀਲ ਕੀਤੀ ਹੈ ਕਿ ਸੰਗਤ ਉਨ੍ਹਾਂ ਦਾ ਸਾਥ ਦੇਵੇ।

ਇਹ ਵੀ ਪੜ੍ਹੋ:Unemployed Teachers ਯੂਨੀਅਨ ਦੇ ਆਗੂਆਂ ਨੇ CM ਦੀ ਰਿਹਾਇਸ਼ ਬਾਹਰ ਕੀਤੀ ਨਾਅਰੇਬਾਜ਼ੀ

ABOUT THE AUTHOR

...view details