ਪੰਜਾਬ

punjab

ETV Bharat / state

SSBY ਤਹਿਤ ਅੰਮ੍ਰਿਤਸਰ 'ਚ ਹੁਣ ਤੱਕ 1 ਲੱਖ 38 ਹਜ਼ਾਰ ਕਾਰਡ ਵੰਡੇ: ਓਪੀ ਸੋਨੀ - ਸਮਾਰਟ ਸਿਟੀ ਪ੍ਰੋਜੈਕਟ

ਪੰਜਾਬ ਸਰਕਾਰ ਦੀ ਸਰਬ ਸਿਹਤ ਬਿਮਾ ਤਹਿਤ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਲੋਕਾਂ ਨੂੰ ਬੀਮਾ ਕਾਰਡ ਵੰਡੇ ਗਏ। ਮੰਤਰੀ ਨੇ ਦੱਸਿਆ ਕਿ ਇਸ ਸਕੀਮ ਤਹਿਤ 1 ਲੱਖ 38 ਹਜ਼ਾਰ ਬੀਮਾ ਕਾਰਡ ਵੰਡੇ ਜਾ ਚੁੱਕੇ ਹਨ।

ਫ਼ੋਟੋ

By

Published : Sep 15, 2019, 7:16 PM IST

ਅੰਮ੍ਰਿਤਸਰ: ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ ਗਈ ਸਰਬ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਜ਼ਿਲ੍ਹੇ 'ਚ 1 ਲੱਖ 38 ਹਜ਼ਾਰ ਬੀਮਾ ਕਾਰਡ ਵੰਡੇ ਜਾ ਚੁੱਕੇ ਹਨ ਤੇ ਲਗਭਗ 470 ਲੋਕ ਇਸ ਯੋਜਨਾ ਦਾ ਲਾਭ ਵੀ ਪ੍ਰਾਪਤ ਕਰ ਚੁੱਕੇ ਹਨ। ਇਸ ਗੱਲ ਪੁਸ਼ਟੀ ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਕੀਤੀ ਗਈ।

ਵੀਡੀਓ ਵੀ ਵੋਖੋ।

ਉਨ੍ਹਾਂ ਨੇ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਦੀ ਸੂਚੀ 'ਚ ਸ਼ਾਮਿਲ ਅੰਮ੍ਰਿਤਸਰ ਸ਼ਹਿਰ ਦੇ ਵਾਰਡ ਨੰਬਰ 60 ਤੇ 61 ਵਿਖੇ ਪਾਰਕਾਂ ਦਾ ਉਦਘਾਟਨ ਕੀਤਾ ਗਿਆ। ਕੈਬਿਨੇਟ ਮੰਤਰੀ ਨੇ ਦੱਸਿਆ ਕਿ ਆਯੂਸ਼ਮਾਨ ਭਾਰਤ ਸਰਬ ਸਿਹਤ ਬੀਮਾ ਯੋਜਨਾ ਤਹਿਤ ਆਉਂਦੇ ਸਾਰੇ ਲੋਕਾਂ ਦੇ ਸਿਹਤ ਬੀਮਾ ਕਾਰਡ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਇਸ ਯੋਜਨਾ ਤਹਿਤ ਲੋਕ ਆਪਣੇ ਸਰਕਾਰੀ ਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ ਵਿਖੇ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾ ਸਕਦੇ ਹਨ। ਇਸ ਸਕੀਮ ਦਾ ਲਗਭਗ 70 ਫ਼ੀਸਦੀ ਲੋਕਾਂ ਨੂੰ ਫਾਇਦਾ ਹੋਵੇਗਾ।

ਇਸੇ ਦੌਰਾਨ ਓਪੀ ਸੋਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਤੇ ਸਿਹਤ ਵੱਲ ਪੂਰਾ ਧਿਆਨ ਦਿੱਤਾ ਜਾ ਰਿਹਾ ਹੈ ਤੇ ਜਲਦ ਹੀ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਬੁਨਿਆਦੀ ਢਾਂਚੇ ਨੂੰ ਮੁੜ ਵਿਕਸਤ ਕਰ ਦਿੱਤਾ ਜਾਵੇਗਾ। ਇਸ ਮੌਕੇ ਮੰਤਰੀ ਸੋਨੀ ਵੱਲੋ ਵਾਰਡ ਵਾਸੀਆਂ ਨੂੰ ਸਰਬ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ ਗਏ।

ਦੱਸਣਯੋਗ ਹੈ ਕਿ ਸੋਨੀ ਵੱਲੋਂ ਉਦਘਾਟਨ ਕੀਤੇ ਗਏ ਸ਼ਕਤੀਨਗਰ ਦੇ ਦੋਵੇ ਪਾਰਕਾਂ ਦੀ ਲਾਗਤ ਲਗਭਗ 20 ਲੱਖ ਰੁਪਏ ਦੱਸੀ ਗਈ ਹੈ। ਇੰਨ੍ਹਾਂ ਪਾਰਕਾ ਵਿੱਚ ਓਪਨ ਜਿਮ, ਬੱਚਿਆ ਲਈ ਝੂਲੇ ਤੇ ਪਾਰਕ ਦੇ ਸੁੰਦਰੀਕਰਨ ਕੀਤਾ ਜਾਵੇਗਾ। ਉਥੇ ਹੀ ਸੋਨੀ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਕਿ ਪਾਰਕਾਂ ਦੇ ਕੰਮ ਦੀ ਗੁਣਵਤਾ ਭਰਪੂਰ ਹੋਣੀ ਚਾਹੀਦਾ ਹੈ ਤੇ ਇਸ ਕੰਮ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ABOUT THE AUTHOR

...view details