ਪੰਜਾਬ

punjab

ETV Bharat / state

ਵਿਆਹੁਤਾ ਨੇ ਲਿਆ ਫਾਹਾ, ਮ੍ਰਿਤਕਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਲਾਏ ਤੰਗ ਕਰਨ ਦੇ ਦੋਸ਼ - ਦਾਜ ਦੀ ਮੰਗ

ਅੰਮ੍ਰਿਤਸਰ ਦੇ ਦਬੁਰਜੀ ਇਲਾਕੇ ਵਿੱਚ ਇਕ ਵਿਆਹੁਤਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਪੱਖੇ ਨਾਲ ਕੁੜੀ ਦੀ ਲਾਸ਼ ਲਟਕਦੀ ਮਿਲੀ ਜਿਸ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ (Amritsar Suicide case) ਜਾਰੀ ਹੈ।

One women hanged herself in Amritsar
One women hanged herself in Amritsar

By

Published : Dec 4, 2022, 8:02 AM IST

Updated : Dec 4, 2022, 9:08 AM IST

ਅੰਮ੍ਰਿਤਸਰ: ਇਲਾਕਾ ਦਬੁਰਜੀ ਵਿੱਚ ਇਕ ਵਿਆਹੁਤਾ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੇ ਪਰਿਵਾਰ ਦੇ ਦੋਸ਼ ਹਨ ਕਿ ਸਾਡੀ ਲੜਕੀ ਨੂੰ ਉਸ ਦੇ ਸੁਹਰੇ ਪਰਿਵਾਰ ਵੱਲੋ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ। ਆਏ ਦਿਨ ਦਾਜ ਦੀ ਮੰਗ ਕਰਦੇ ਸਨ ਜਿਸ ਦੇ ਚੱਲਦੇ ਸਾਡੀ ਲੜਕੀ ਨੂੰ ਇਨ੍ਹਾਂ ਮਾਰਕੇ ਪੱਖੇ ਨਾਲ ਲਟਕਾ ਦਿੱਤਾ ਹੈ। ਲੜਕੀ ਦੇ ਪੇਕੇ ਪਰਿਵਾਰ ਨੇ ਦੱਸਿਆ ਕਿ ਸਾਡੀ ਲੜਕੀ ਨਾਲ ਕੁੱਟਮਾਰ ਕੀਤੀ ਜਾਂਦੀ ਸੀ।


ਲੜਕੀ ਦੀ ਮਾਂ ਨੇ ਦੱਸਿਆ ਕਿ ਲੜਕੀ ਦਾ ਫ਼ੋਨ ਆਇਆ ਕਿ ਜਦੋਂ ਤੁਸੀਂ ਮੈਨੂੰ ਮਿਲਣ ਆਓਗੇ ਤਾਂ ਆਪਣੇ ਨਾਲ਼ ਸਮਾਨ ਵੀ ਲੈਕੇ ਆਉਣਾ। ਉਨ੍ਹਾਂ ਕਿਹਾ ਕਿ ਸਾਡੀ ਲੜਕੀ ਦੇ ਦੋ ਜੁੜਵਾਂ ਬੱਚੇ ਹਨ ਇੱਕ ਕੁੜੀ ਤੇ ਦੂਜਾ ਮੁੰਡਾ। ਉਸ ਦੀ ਲਾਸ਼ ਦੇ ਉੱਤੇ ਕੁੱਟਮਾਰ ਦੇ ਨਿਸ਼ਾਨ ਤੁਸੀਂ ਦੇਖ ਸਕਦੇ ਹੋ।

ਵਿਆਹੁਤਾ ਨੇ ਲਿਆ ਫਾਹਾ, ਮ੍ਰਿਤਕਾ ਦੇ ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਲਾਏ ਤੰਗ ਕਰਨ ਦੇ ਦੋਸ਼

ਉੱਥੇ ਹੀ ਲੜਕੀ ਦੀ ਸੱਸ ਦਾ ਕਹਿਣਾ ਹੈ ਕਿ ਕੋਈ ਗੱਲਬਾਤ ਨਹੀ ਹੋਈ। ਸਾਨੂੰ ਰੋਟੀ ਖਾਣ ਨੂੰ ਦੇ ਕੇ ਸਾਡੀ ਨੂੰਹ ਕਮਰੇ ਦੇ ਅੰਦਰ ਚਲੀ ਗਈ ਤੇ ਕਮਰੇ ਦਾ ਦਰਵਾਜਾ ਬੰਦ ਕਰ ਦਿੱਤਾ ਤੇ ਉਸ ਨੇ ਫਾਹਾ ਲੈ ਲਿਆ। ਮ੍ਰਿਤਕ ਲੜਕੀ ਦੀ ਸਸ ਨੇ ਦੱਸਿਆ ਕਿ ਸਾਨੂੰ ਨਹੀ ਪਤਾ ਕਿ ਉਸ ਨੇ ਕਿਸ ਕਰਕੇ ਫਾਹਾ ਲਿਆ ਹੈ। ਉਸ ਦਾ ਪਤੀ ਅਮਰੀਕਾ ਵਿੱਚ ਰਹਿੰਦਾ ਹੈ, ਅੱਜੇ ਕੁੱਝ ਦਿਨ ਹੀ ਹੋਏ ਹਨ ਉਸ ਨੂੰ ਗ੍ਰੀਨ ਕਾਰਡ ਮਿਲਿਆ ਹੈ।ਮ੍ਰਿਤਕਾ ਦੀ ਸੱਸ ਵੱਲੋਂ ਆਪਣੇ ਦੋਸ਼ਾਂ ਨੂੰ ਨਕਾਰਦਿਆ ਉਸ ਨੇ ਕਿਹਾ ਕਿ ਸਾਡੇ ਉੱਤੇ ਜੋ ਦੋਸ਼ ਲਗਾਏ ਜਾ ਰਹੇ ਹਨ, ਉਹ ਸਭ ਝੂਠੇ ਹਨ।


ਉਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਵਲੋਂ ਲਾਸ਼ ਕਬਜੇ ਵਿੱਚ ਲੈਕੇ ਪੋਸਟ ਮਾਰਟਮ ਲਈ ਭੇਜ ਦਿੱਤੀ ਹੈ। ਪੁਲਿਸ ਅਧਿਕਾਰੀ ਨੇ ਕਿਹਾ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।




ਇਹ ਵੀ ਪੜ੍ਹੋ:Sidhu Moosewala Murder Case: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ NIA ਰਿਮਾਂਡ 'ਚ 4 ਦਿਨ ਦਾ ਵਾਧਾ

Last Updated : Dec 4, 2022, 9:08 AM IST

ABOUT THE AUTHOR

...view details