ਅੰਮ੍ਰਿਤਸਰ:ਸ਼ਹਿਰ ਵਿੱਚ ਲਗਾਤਾਰ ਖੂਨੀ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੰਮ੍ਰਿਤਸਰ ਦੇ ਦਬੁਰਜੀ ਦੇ ਅੰਧਾਧੁੰਧ ਗੋਲੀਆਂ ਚੱਲਣ ਦੌਰਾਨ 1 ਵਿਅਕਤੀ ਦੀ ਮੌਤ ਗਈ ਹੈ, ਜਦਕਿ 2 ਵਿਅਕਤੀ ਜਖ਼ਮੀ ਹੋ ਗਏ ਹਨ। ਮੌਕੇ ਉੱਤੇ ਪੁਲਿਸ ਨੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਹ ਘਟਨਾ ਡ੍ਰੀਮ ਸਿਟੀ ਕੋਲ ਬੈਸਟ ਪ੍ਰਾਇਜ਼ ਦੇ ਨੇੜ੍ਹੇ ਹੋਈ ਦੱਸੀ ਗਈ ਹੈ।
ਮ੍ਰਿਤਕ ਨਰਿੰਦਰ ਸਿੰਘ ਦੀ ਫਾਇਲ ਫੋਟੋ
ਦੱਸ ਦਈਏ ਕਿ ਮਰਨ ਵਾਲੇ ਦੀ ਨਾਮ ਨਰਿੰਦਰ ਸਿੰਘ, ਉਮਰ 32 ਸਾਲ ਦੱਸੀ ਜਾ ਰਹੀ ਹੈ, ਜੋ ਜਿਮ ਦਾ ਮਾਲਕ ਸੀ। ਇਸ ਦੇ ਨਾਲ ਹੀ, ਹੋਰ 2 ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਹ ਦੋਨੋਂ ICU ਵਿੱਚ ਦਾਖ਼ਲ ਹਨ। ਫਿਲਹਾਲ ਪੁਲਿਸ ਵਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਪ੍ਰਤਖਦਰਸ਼ੀ ਤੇ ਮ੍ਰਿਤਕ ਵਿਅਕਤੀ ਨਾਲ ਮੌਜੂਦ ਨੌਜਵਾਨ ਨੇ ਦੱਸਿਆ ਕਿ ਸਾਨੂੰ ਗੱਡੀ ਤੋਂ ਉਤਰਨ ਤੋਂ ਬਾਅਦ ਸਾਨੂੰ ਕੁਝ ਵੀ ਪੁੱਛਿਆ ਨਹੀ ਗਿਆ। ਗੈਂਗਵਾਰਾਂ ਵਲੋਂ ਅੰਧਾਧੁੰਦ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਉਸ ਨੇ ਦੱਸਿਆ ਕਿ ਇਸ ਦੌਰਾਨ ਮੇਰੇ ਸਾਥੀ ਨਰਿੰਦਰ ਦੀ ਮੌਤ ਹੋ ਗਈ, ਜਦਕਿ 2 ਹੋਰ ਸਾਥੀ ਕ੍ਰਮਵਾਰ ਚਰਨਜੋਤ ਅਤੇ ਰਣਜੋਤ ਜਖ਼ਮੀ ਹੋ ਗਏ। ਪਰ, ਉਨ੍ਹਾਂ ਵਲੋਂ ਬਹੁਤ ਮੁਸ਼ਕਲ ਨਾਲ ਜਾਨ ਬਚਾ ਕੇ ਨਿਕਲੇ ਹਨ।
ਪ੍ਰਤਖਦਰਸ਼ੀ ਦੇ ਦੱਸਣ ਮੁਤਾਬਕ, ਫਾਇੰਰਿੰਗ ਕਰਨ ਵਾਲਾ ਕਥਿਤ ਦੋਸ਼ੀ ਐਨਆਈਆਈ ਦੱਸਿਆ ਗਿਆ ਹੈ ਜਿਸ ਦਾ ਅੰਮ੍ਰਿਤਸਰ ਦੀ ਡ੍ਰੀਮ ਸਿਟੀ ਵਿੱਚ ਵਿਲਾ ਹੈ। ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਮ੍ਰਿਤਕ ਦੇ ਜਖ਼ਮੀਆਂ ਦੇ ਪਰਿਵਾਰਾਂ ਨੂੰ ਇਨਸਾਫ਼ ਦਿੱਤਾ ਜਾਵੇ।
ਇਹ ਵੀ ਪੜ੍ਹੋ:ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੱਤੀਸਗੜ੍ਹ ਤੱਕ ਕਨੈਕਸ਼ਨ !