ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਬਟਾਲਾ ਹਾਈਵੇ ਦੇ ਪਿੰਡ ਜੈਂਤੀਪੁਰ ਦਾ ਹੈ। ਜਿਥੋਂ ਦੇ ਇੱਕ ਕਬਾੜੀਏ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਕੋਲੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਪਿਸਤੌਲ ਦਿਖਾ ਕੇ 1 ਲੱਖ 70 ਹਜ਼ਾਰ ਰੁਪਏ ਦੀ ਲੁੱਟੇ ਹਨ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਵੱਲੋਂ ਇਸ ਸੰਬੰਧੀ ਜਾਂਚ ਸੁਰੂ ਕਰ ਦਿੱਤੀ ਗਈ ਹੈ।
ਪਿਸਤੌਲ ਦੀ ਨੋਕ ਤੇ ਲੁੱਟੇ ਇੱਕ ਲੱਖ ਸੱਤਰ ਹਜ਼ਾਰ ਰੁਪਏ - ਸੀਸੀਟੀਵੀ ਕੈਮਰੇ ਵਿੱਚ ਕੈਦ
ਮਾਮਲਾ ਅੰਮ੍ਰਿਤਸਰ ਬਟਾਲਾ ਹਾਈਵੇ ਦੇ ਪਿੰਡ ਜੈਂਤੀਪੁਰ ਦਾ ਹੈ। ਜਿੱਥੋਂ ਦੇ ਇੱਕ ਕਬਾੜੀਏ ਦੀ ਦੁਕਾਨ ਕਰਨ ਵਾਲੇ ਦੁਕਾਨਦਾਰ ਕੋਲੋਂ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਦਿਨ ਦਿਹਾੜੇ ਪਿਸਤੌਲ ਦਿਖਾ ਕੇ 1 ਲੱਖ 70 ਹਜ਼ਾਰ ਰੁਪਏ ਦੀ ਲੁੱਟੇ ਹਨ। ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਪੁਲਿਸ ਵੱਲੋਂ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਲੁੱਟ ਦਾ ਸ਼ਿਕਾਰ ਹੋਏ ਰੂਬਲ ਮਹਾਜਨ ਪੁੱਤਰ ਰਵੀ ਮਹਾਜਨ ਨਿਵਾਸੀ ਬਟਾਲਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰਾਂ ਸਵੇਰੇ ਦੁਕਾਨ ਤੇ ਬੈਠਾ ਸੀ। ਦੋ ਅਣਪਛਾਤੇ ਵਿਅਕਤੀਆਂ ਵੱਲੋਂ ਆ ਕੇ ਦੋ ਟ੍ਰੈਕਟਰ ਵੇਚਣ ਦੀ ਗੱਲ ਕੀਤੀ ਗਈ ਅਤੇ ਜਦੋਂ ਮੈਂ ਕਿਹਾ ਕਿ ਅਸੀਂ ਬਿਨਾ ਕਾਗਜਾਤ ਤੋਂ ਵਾਹਨ ਨਹੀਂ ਖਰੀਦਦੇ ਤਾਂ ਉਹਨਾਂ ਕਿਹਾ ਕਿ ਸਾਡਾ ਭਰਾ ਟਰੈਕਟਰ ਦੀ ਆਰ ਸੀ ਲੈ ਕੇ ਆ ਰਿਹਾ ਹੈ।
ਜਿਸਦੇ ਚੱਲਦੇ ਉਹ ਦੁਕਾਨ ਦੇ ਕੈਬਿਨ ਵਿਚ ਆ ਕੇ ਬੈਠ ਗਏ ਅਤੇ ਟਰੈਕਟਰ ਸੰਬੰਧੀ ਗੱਲਬਾਤ ਕਰਨ ਲੱਗੇ ਜਦੋਂ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਚਾਹ ਲੈਣ ਗਏ ਤਾਂ ਉਹਨਾਂ ਵੱਲੋਂ ਪਿਸਤੋਲ ਦਿਖਾ ਕੇ ਮੇਰੇ ਗੱਲੇ ਵਿੱਚੋਂ ਇੱਕ ਲੱਖ 70 ਹਜਾਰ ਰੁਪਏ ਦੀ ਲੁੱਟ ਕੀਤੀ ਅਤੇ ਜਾਂਂਦਿਆਂ ਹੋਇਆਂ ਮੇਰੀ ਜੇਬ ਵਿੱਚ ਪਿਆ ਪਰਸ ਵਿੱਚੋਂ ਵੀ ਪੰਜ ਹਜ਼ਾਰ ਰੁਪਏ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਜਿਸਦੀ ਸਾਰੀ ਘਟਨਾ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਰੂਬਲ ਮਹਾਜਨ ਵੱਲੋਂ ਉਹਨਾ ਦੇ ਪਿੱਛੇ ਭੱਜ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਤਾ ਕੀਤੀ ਗਈ ਪਰ ਉਹ ਨੂੰ ਫਰਾਰ ਹੋ ਗਏ ਸਨ।
ਇਸ ਸੰਬੰਧੀ ਜਦੋਂ ਉਹਨਾਂ ਪੁਲਿਸ ਸਟੇਸ਼ਨ ਜਾ ਕੇ ਸੂਚਨਾ ਦਿੱਤੀ ਤਾਂ ਪੁਲਿਸ ਵੱਲੋਂ ਸ਼ਿਕਾਇਤ ਦਰਜ ਕਾਰਵਾਈ ਸੁਰੂ ਕਰ ਦਿਤੀ ਗਈ ਹੈ ਅਤੇ ਇਸ ਸਬੰਧੀ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਵੱਲੋਂ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲਦ ਹੀ ਤਫਤੀਸ਼ ਕਰ ਦੋਸ਼ੀਆਂ ਦੀ ਭਾਲ ਕੀਤੀ ਜਾਵੇਗੀ।