ਅੰਮ੍ਰਿਤਸਰ: ਅੱਜ ਵਿਸ਼ਵ ਭਰ ਵਿੱਚ ਈਦ ਦਾ ਤਿਉਹਾਰ ਮਨਾਇਆ ਹੈ ਜਾ ਰਿਹਾ ਹੈ। ਇਸ ਮੌਕੇ ਹਰ ਕੋਈ ਇੱਕ ਦੂਜੇ ਨੂੰ ਗਲੇ ਲਗਾ ਕੇ ਈਦ ਦੀਆਂ ਵਧੀਆਂ ਦੇ ਰਿਹਾ ਹੈ। ਇਸ ਮੌਕੇ ਮੁਸਲਿਮ ਭਾਈਚਾਰੇ ਵੱਲੋਂ ਰਲ ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ ਜਾ ਰਿਹਾ ਹੈ।
ਦੱਸ ਦਈਏ ਕਿ ਰਮਜ਼ਾਨ ਦੇ ਮਹੀਨੇ ਤੋਂ ਬਾਅਦ ਈਦ ਦਾ ਚੰਦ ਨਜ਼ਰ ਆਉਣ ਦੀ ਹਰ ਅੱਖ ਨੂੰ ਉਮੀਦ ਹੁੰਦੀ ਹੈ, ਪਰ ਭਾਰਤ 'ਚ 1 ਤੇ 2 ਮਈ ਨੂੰ ਈਦ ਦਾ ਚੰਦ ਨਜ਼ਰ ਨਹੀਂ ਆਇਆ ਸੀ। ਇਸ ਕਾਰਨ ਭਾਰਤ 'ਚ 3 ਮਈ ਯਾਨੀ ਅੱਜ ਈਦ ਮਨਾਈ ਜਾ ਰਹੀ ਹੈ।
ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਈਦ-ਉਲ-ਫਿਤਰ ਦੇ ਮੌਕੇ 'ਤੇ ਭਾਰਤ-ਪਾਕਿ ਸੀਮਾ 'ਤੇ ਤੈਨਾਤ ਭਾਰਤ ਦੇ ਬੀ.ਐਸ.ਐਫ਼ ਜਵਾਨਾਂ ਵੱਲੋਂ ਪਾਕਿ ਦੇ ਜਵਾਨਾਂ ਨੂੰ ਮਠਾਈਆਂ ਦੇ ਕੇ ਈਦ ਦੀ ਵਧਾਈ ਦਿੱਤੀ। ਦੱਸ ਦਈਏ ਕਿ ਬੀਐਸਐਫ਼ ਦੇ ਜਵਾਨਾਂ ਤੇ ਪਾਕਿਸਤਾਨ ਦੇ ਅਫ਼ਸਰਾਂ ਵੱਲੋ ਅਟਾਰੀ ਬਾਰਡਰ ਤੇ ਇੱਕ ਪ੍ਰੋਗਰਾਮ ਵੀ ਕਰਵਾਇਆ ਗਿਆ, ਜਿਸ ਤਹਿਤ ਜਵਾਨਾਂ ਨੇ ਇੱਕ ਦੂਜੇ ਨਾ ਈਦ ਦੀ ਖੁਸ਼ੀ ਸਾਂਝੀ ਕੀਤੀ।