ਅੰਮ੍ਰਿਤਸਰ: ਵਿਸਾਖੀ ਮੌਕੇ ਦਰਿਆ ਬਿਆਸ ਵਿੱਚ ਨਹਾਉਣ ਆਏ ਇੱਕ ਨੇੜਲੇ ਪਿੰਡ ਦੇ ਨੌਜਵਾਨ ਦੇ ਡੁੱਬ ਜਾਣ ਦੀ ਤਾਜਾ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਵਿਸਾਖੀ ਦੇ ਤਿਉਹਾਰ ਦੇ ਮੱਦੇਨਜਰ ਪੰਜ ਮੁੱਖ ਦਰਿਆਵਾਂ ਵਿੱਚੋਂ ਇੱਕ ਮੰਨੇ ਜਾਂਦੇ ਦਰਿਆ ਬਿਆਸ ਵਿੱਚ ਲੋਕ ਵੱਡੀ ਗਿਣਤੀ ਵਿੱਚ ਵਿਸਾਖੀ ਮਨਾਉਣ ਆਉਂਦੇ ਹਨ।
ਵਿਸਾਖੀ ਮੌਕੇ ਨਹਾਉਣ ਆਇਆ ਨੌਜਵਾਨ ਬਿਆਸ ਦਰਿਆ 'ਚ ਡੁੱਬਿਆ
ਅੰਮ੍ਰਿਤਸਰ: ਵਿਸਾਖੀ ਮੌਕੇ ਦਰਿਆ ਬਿਆਸ ਵਿੱਚ ਨਹਾਉਣ ਆਏ ਇੱਕ ਨੇੜਲੇ ਪਿੰਡ ਦੇ ਨੌਜਵਾਨ ਦੇ ਡੁੱਬ ਜਾਣ ਦੀ ਤਾਜਾ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਵਿਸਾਖੀ ਦੇ ਤਿਉਹਾਰ ਦੇ ਮੱਦੇਨਜਰ ਪੰਜ ਮੁੱਖ ਦਰਿਆਵਾਂ ਵਿੱਚੋਂ ਇੱਕ ਮੰਨੇ ਜਾਂਦੇ ਦਰਿਆ ਬਿਆਸ ਵਿੱਚ ਲੋਕ ਵੱਡੀ ਗਿਣਤੀ ਵਿੱਚ ਵਿਸਾਖੀ ਮਨਾਉਣ ਆਉਂਦੇ ਹਨ।
ਵਿਸਾਖੀ ਮੌਕੇ ਦਰਿਆ ਬਿਆਸ ਵਿੱਚ ਨਹਾਉਣ ਆਇਆ ਨੌਜਵਾਨ ਡੁੱਬਾ
ਪਰ ਇਸ ਸਭ ਦੇ ਬਾਵਜੂਦ ਅੰਮ੍ਰਿਤਸਰ ਦਿਹਾਤੀ ਅਧੀਂਨ ਪੈਂਦੇ ਥਾਣਾ ਬਿਆਸ ਦੀ ਪੁਲਿਸ ਵਲੋਂ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਹਿੱਤ ਰੱਖਦਿਆਂ ਕੋਈ ਅਗਾਉਂ ਪ੍ਰਬੰਧ ਨਹੀਂ ਕੀਤੇ ਗਏ ਹਨ। ਜਿਸ ਕਾਰਣ ਅੱਜ ਦੀ ਇਹ ਵੱਡੀ ਘਟਨਾ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਆਏ ਸਾਲ ਦਰਿਆ ਬਿਆਸ ਵਿਖੇ ਵੈਸਾਖੀ ਦੇ ਤਿੳਹਾਰ ਮੌਕੇ ਮੌਤਾਂ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਰਿਹਾ ਹੈ।
ਪਰ ਇਸ ਸਭ ਦੇ ਬਾਵਜੂਦ ਪ੍ਰਸ਼ਾਸ਼ਨ ਦੇ ਕੰਨ ਤੇ ਜੂੰ ਨਹੀਂ ਸਰਕੀ ਅਤੇ ਅੱਜ ਮੁੜ ਪ੍ਰਸ਼ਾਸ਼ਨ ਦੀ ਕਥਿਤ ਅਣਗਹਿਲੀ ਕਾਰਣ ਉਕਤ ਘਟਨਾ ਵਾਪਰੀ ਹੈ।