ਅੰਮ੍ਰਿਤਸਰ: ਨਵੇਂ ਵਰ੍ਹੇ ਦੀ ਸ਼ੁਰੂਆਤ ਮੌਕੇ ਜਿੱਥੇ 31 ਦਸੰਬਰ ਤੋਂ ਹੀ ਦੇਸ਼-ਵਿਦੇਸ਼ ਤੋਂ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀਆਂ, ਉਥੇ ਹੀ ਉਨ੍ਹਾਂ ਵੱਲੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਦੇ ਹੋਏ ਸਭਨਾਂ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਗੱਲਬਾਤ ਕਰਦਿਆਂ ਦੇਸ਼ ਦੇ ਵੱਖ-ਵੱਖ ਹਿੱਸਿਆ ਤੋਂ ਆਈ (Golden Temple Amritsar) ਸੰਗਤ ਨੇ ਦੱਸਿਆ ਕਿ ਕੋਈ ਨਵੇਂ ਸਾਲ ਦਾ ਸਵਾਗਤ ਕੱਲਬ ਜਾ ਕੇ ਤੇ ਕੋਈ ਪਾਰਟੀਆ ਮਨਾ ਕਰਦਾ ਹੈ, ਪਰ, ਅਸੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚ ਕੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੋਏ ਹਾਂ। ਇੱਥੇ ਆ ਕੇ ਆਪਣੇ ਨਵੇਂ ਸਾਲ ਤੋਂ ਚੜ੍ਹਦੀਕਲਾ ਦੀ (New Year celebration in Amritsar) ਅਰਦਾਸ ਕਰਨ ਪਹੁੰਚੇ ਹਾਂ।
ਗੁਰੂ ਦੇ ਦਰ ਤੋਂ ਨਵੇਂ ਸਾਲ ਦੀ ਸ਼ੁਰੂਆਤ:ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾਂ ਟੇਕਣ ਪਹੁੰਚੀ (New Year in Golden Temple) ਨੇਹਾ ਨੇ ਕਿਹਾ ਕਿ ਇਸ ਮੌਕੇ ਲੋਕਾਂ ਨੂੰ ਗੁਰੂ ਘਰ ਆ ਕੇ ਮੱਥਾ ਟੇਕਣ ਚਾਹੀਦਾ ਹੈ। ਉਸ ਨੇ ਕਿਹਾ ਕਿ ਨਵੇ ਵਰ੍ਹੇ ਮੌਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਸ਼ਰਧਾਲੂ ਖੁਸ਼ਬੀਰ ਨੇ ਕਿਹਾ ਕਿ ਨਵੇਂ ਵਰ੍ਹੇ ਮੌਕੇ ਗੁਰੂ ਘਰ ਆ ਕੇ ਮੱਥਾ ਟੇਕਣਾ ਚਾਹੀਦਾ ਹੈ, ਗੁਰੂ ਦੇ ਦਰ ਤੋਂ ਨਵੇਂ ਸਾਲ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ।
ਛੱਤੀਸਗੜ੍ਹ ਤੋਂ ਪਹੁੰਚੇ ਸ਼ਰਧਾਲੂ:ਰਾਏਪੁਰ, ਛੱਤੀਸਗੜ੍ਹ ਤੋਂ ਪਹੁੰਚੀ ਸ਼ੈਫਾਲੀ ਨੇ ਕਿਹਾ ਕਿ ਉਹ ਆਪਣੇ ਪੂਰੇ ਪਰਿਵਾਰ ਨਾਲ ਇੱਥੇ ਮੱਥਾ ਟੇਕਣ ਲਈ ਪਹੁੰਚੇ ਹਾਂ। ਉਨ੍ਹਾਂ ਦੱਸਿਆ ਕਿ ਹਰ ਸਾਲ ਅਸੀਂ ਇੱਥੇ ਮੱਥਾ ਟੇਕਣ ਲਈ ਆਉਂਦੇ ਹਾਂ। ਇੱਥੇ ਆ ਕੇ ਮਨ ਨੂੰ ਸ਼ਾਂਤੀ ਮਿਲਦੀ ਹੈ। ਉਸ ਨੇ ਕਿਹਾ ਕਿ ਕੱਲਬਾਂ (On New Year Occasion) ਵਿੱਚ ਉਹ ਵੀ ਜਾਂਦੇ ਹਨ, ਪਰ ਨਵਾਂ ਸਾਲ ਉਹ ਹਮੇਸ਼ਾ ਸ੍ਰੀ ਹਰਿਮੰਦਿਰ ਸਾਹਿਬ ਆ ਕੇ ਹੀ ਮਨਾਉਂਦੇ ਹਨ।