ਅੰਮ੍ਰਿਤਸਰ:ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਨੂੰ ਲੈ ਕੇ ਹਰ ਪਾਰਟੀ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ ਤਾਂ ਜੋ ਜਿੱਤ ਹਾਸਲ ਕੀਤੀ ਜਾ ਸਕੇ। ਆਪ ਆਦਮੀ ਪਾਰਟੀ ਦੇ ਸੁਪਰਿਮੋ ਦੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal) ਵੀ ਲਗਾਤਾਰ ਪੰਜਾਬ ਦੇ ਦੌਰੇ ਕਰ ਰਹੇ ਹਨ।
ਜਿਸ ਦੇ ਤਹਿਤ ਹੀ ਸ਼ਨੀਵਾਰ ਨੂੰ ਕੇਜਰੀਵਾਲ ਦਾ ਅੰਮ੍ਰਿਤਸਰ ਦਾ ਦੂਜਾ ਦਿਨ ਸੀ ਇਸ ਦੌਰੇ ਦੌਰਾਨ ਕੇਜਰੀਵਾਲ ਨੇ ਅੰਮ੍ਰਿਤਸਰ ਵਿੱਚ ਵਕੀਲਾਂ ਨਾਲ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਕੇਜਰੀਵਾਲ ਨੇ ਕਿਹਾ ਕਿ ਮੈਂ ਪੰਜਾਬ ਦੇ ਵਕੀਲਾਂ ਨਾਲ ਮੁਲਾਕਤ ਕਰਨ ਆਇਆ ਹਾਂ, ਪੰਜਾਬ ਵਿੱਚ ਸਾਡੀ ਸਰਕਾਰ ਆਉਣ 'ਤੇ ਹਰ ਮੰਗ ਪੂਰੀ ਕੀਤੀ ਜਾਵੇਗੀ।
ਇਸ ਤੋਂ ਇਲਾਵਾਂ ਪੰਜਾਬ ਦੇ ਵਕੀਲਾਂ ਦੀ ਲਾਇਫਟ ਇਨਸੋਰੈਂਸ ਕਰਵਾਈ ਜਾਵੇਗੀ, ਉਨ੍ਹਾਂ ਲਈ ਚੈਬਰ ਬਣਾਏ ਜਾਣਗੇ ਤੇ ਹਾਈਕੋਰਟ ਵਿੱਚ ਨਵੇਂ ਬੈਚ ਵੀ ਬਣਾਏ ਜਾਣਗੇ। ਅਸੀ ਤੁਹਾਡੇ ਨਾਲ ਮਿਲ ਕੇ ਸਰਕਾਰ ਚਲਾਵਾਗੇਂ। ਕੇਜਰੀਵਾਲ ਨੇ ਪੰਜਾਬ ਦੇ 80 ਹਜ਼ਾਰ ਵਕੀਲਾਂ ਨੂੰ ਬੇਨਤੀ ਕੀਤੀ ਕਿ ਤੁਸੀ "ਆਪ" ਵਿੱਚ ਐਂਟਰੀ ਕਰੋ, ਸਾਰੇ ਮਿਲ ਕੇ ਸਰਕਾਰ ਚਲਾਵਾਗੇਂ।