ਪੰਜਾਬ

punjab

ETV Bharat / state

ਓਲਾ ਕੈਬ ਡਰਾਇਵਰ ਵੱਲੋਂ ਮਾਂ ਅਤੇ ਦੋ ਧੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ - amritsar police

ਓਲਾ ਕੈਬ ਦੇ ਡਰਾਇਵਰ ਵੱਲੋਂ ਅੰਮ੍ਰਿਤਸਰ ਵਿਖੇ ਮਾਂ ਅਤੇ ਉਸ ਦੀਆਂ ਦੋ ਧੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Ola cab driver attempts to abduct mother and two daughters
ਓਲਾ ਕੈਬ ਡਰਾਇਵਰ ਵੱਲੋਂ ਮਾਂ ਅਤੇ ਦੋ ਧੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼

By

Published : Oct 17, 2020, 10:40 PM IST

ਅੰਮ੍ਰਿਤਸਰ: ਓਲਾ ਕੈਬ ਦੇ ਡਰਾਇਵਰ ਵੱਲੋਂ ਅੰਮ੍ਰਿਤਸਰ ਵਿਖੇ ਮਾਂ ਅਤੇ ਉਸ ਦੀਆਂ ਦੋ ਧੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੀੜਤ ਮਹਿਲਾ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਮਾਂ ਅਤੇ ਉਸ ਦੀਆਂ ਦੋ ਬੇਟੀਆਂ ਵੱਲੋਂ ਕਿਸੇ ਰਿਸ਼ਤੇਦਾਰ ਦੀ ਜਨਮ ਦਿਨ ਦੀ ਪਾਰਟੀ 'ਚ ਸ਼ਾਮਿਲ ਹੋਣ ਰਣਜੀਤ ਐਵੀਨਿਊ ਹੋਟਲ 'ਚ ਜਾਣ ਲਈ ਓਲਾ ਕੈਬ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਰਸਤੇ ਵਿੱਚ ਕੈਬ ਡਰਾਇਵਰ ਵੱਲੋਂ ਅਸ਼ਲੀਲ ਹਰਕਤਾਂ ਕਰਨ 'ਤੇ ਮਨ੍ਹਾ ਕਰਨ 'ਤੇ ਡਰਾਇਵਰ ਵੱਲੋਂ ਕੈਬ ਭਜਾ ਕੇ ਉਨ੍ਹਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਇੱਕ ਲੜਕੀ ਵੱਲੋਂ ਚੱਲਦੀ ਕੈਬ ਵਿੱਚੋ ਛਾਲ ਮਾਰੀ ਗਈ, ਜੋ ਕਿ ਬੁਰੀ ਤਰ੍ਹਾ ਜ਼ਖਮੀ ਹੋ ਗਈ। ਇਸ ਤੋਂ ਬਾਅਦ ਕੈਬ ਵਿੱਚ ਬੈਠੀਆਂ ਮਾਂ ਧੀ ਵੱਲੋਂ ਡਰਾਇਵਰ ਦਾ ਵਿਰੋਧ ਕਰਨ 'ਤੇ ਜਦੋਂ ਗੱਡੀ ਹੋਲੀ ਹੋਣ 'ਤੇ ਦੂਸਰੀ ਲੜਕੀ ਅਤੇ ਮਾਂ ਵੱਲੋਂ ਛਾਲ ਮਾਰ ਕਰ ਕੇ ਜਾਨ ਬਚਾਈ ਗਈ। ਜਿਸ ਤੋਂ ਮਗਰੋਂ ਕੈਬ ਡਰਾਇਵਰ ਗੱਡੀ ਭਜਾ ਕੇ ਲੈ ਗਿਆ।

ਓਲਾ ਕੈਬ ਡਰਾਇਵਰ ਵੱਲੋਂ ਮਾਂ ਅਤੇ ਦੋ ਧੀਆਂ ਨੂੰ ਅਗਵਾ ਕਰਨ ਦੀ ਕੋਸ਼ਿਸ਼

ਇਸ ਸਾਰੀ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਹੈ ਤੇ ਇਸ 'ਚ ਅੱਗੇ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details