ਅੰਮ੍ਰਿਤਸਰ: ਥਾਣਾ ਬਿਆਸ ਦੇ ਕਸਬਾ ਰਈਆ ਵਿੱਚ ਇੱਕ ਦੁਕਾਨ ਵਿੱਚ ਰਾਸ਼ਣ ਲੈਣ ਗਈ 21 ਸਾਲਾ ਦੀ ਵਿਆਹੁਤਾ ਨਾਲ ਅਸ਼ਲੀਲ ਹਰਕਤਾਂ ਕਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਮੁਤਾਬਕ ਪੀੜਤ ਲੜਕੀ ਨੇ ਦੱਸਿਆ ਕਿ ਉਹ ਆਪਣੇ ਘਰ ਦਾ ਸਮਾਨ ਲੈਣ ਕਰਿਆਨਾ ਸਟੋਰ 'ਤੇ ਗਈ। ਦੁਕਾਨ ਅੰਦਰ ਮਾਲਕ 'ਤੇ ਕੰਮ ਕਰਨ ਵਾਲੇ ਲੜਕੇ ਸਨ।
ਰਾਸ਼ਣ ਲੈਣ ਗਈ ਵਿਆਹੁਤਾ ਨਾਲ ਕੀਤੀਆਂ ਅਸ਼ਲੀਲ ਹਰਕਤਾਂ - tampering with evidence
ਲਾਕਡਾਊਨ ਕਾਰਨ ਬਾਜ਼ਾਰ ਵਿੱਚ ਸੁੰਨ ਪਸਰੀ ਹੋਈ ਹੈ। ਪਰ ਕੁਝ ਲੋਕ ਇਸ ਦਾ ਨਜਾਇਜ਼ ਫਾਇਦਾ ਚੁੱਕ ਰਹੇ ਹਨ। ਥਾਣਾ ਬਿਆਸ ਦੇ ਕਸਬਾ ਰਈਆ ਵਿੱਚ ਇੱਕ ਦੁਕਾਨ ਵਿੱਚ ਰਾਸ਼ਣ ਲੈਣ ਗਈ 21 ਸਾਲਾ ਦੀ ਵਿਆਹੁਤਾ ਨਾਲ ਅਸ਼ਲੀਲ ਹਰਕਤਾਂ ਕਰਨਾ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਲੜਕੀ ਨੇ ਕਿਹਾ ਕਿ ਦੁਕਾਨ ਦੇ ਮਾਲਕ ਕੇਸ਼ਵ ਨੇ ਉਸਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਤੇ ਜਦੋਂ ਉਹ ਮਦਦ ਲਈ ਰੌਲਾ ਪਾਉਣ ਲੱਗੀ ਤਾਂ ਉਸਦਾ ਮੁੰਹ ਬੰਦ ਕਰ ਦਿੱਤਾ ਗਿਆ। ਉਸ ਤੋਂ ਬਾਅਦ ਦੁਕਾਨ ਵਿੱਚ ਕਾਫ਼ੀ ਸਮੇਂ ਤੱਕ ਲੜਕੀ ਨੂੰ ਬੰਦ ਰਖਿਆ ਗਿਆ। ਮਾਮਲੇ ਨੂੰ ਦਬਾਉਣ ਲਈ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਜੱਜ ਨੇ ਕਿਹਾ ਕਿ ਕੇਸ਼ਵ ਕੋਲੋਂ ਮੁਆਫ਼ੀ ਮੰਗਵਾ ਦਿੰਦੇ ਹਾਂ ਪਰ ਲੱੜਕੀ ਨਹੀਂ ਮੰਨੀ। ਦੁਕਾਨ ਤੋਂ ਨਿਕਲ ਕੇ ਲੜਕੀ ਨੇ ਸਾਰੀ ਘਟਨਾ ਆਪਣੀ ਮਾਂ ਨੂੰ ਦੱਸੀ ਤੇ ਨੇੜਲੇ ਥਾਣੇ ਮਾਮਲਾ ਦਰਜ ਕਰਵਾਇਆ।
ਮਾਮਲੇ ਸਬੰਧੀ ਐੱਸਐੱਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਦੁਕਾਨ ਤੇ ਲੱਗੇ ਸੀਸੀਟੀਵੀ ਕੈਮਰੇ ਨਾਲ ਛੇੜਛਾੜ ਕੀਤੀ ਗਈ ਹੈ ਤਾਂ ਜੋ ਸਬੂਤ ਕਿਸੇ ਦੇ ਹੱਥ ਨਾ ਲੱਗੇ। ਪੁਲਿਸ ਨੇ ਜੱਜ ਨਾਂਅ ਦੇ ਲੜਕੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਫਿਲਹਾਲ ਦੋਸ਼ੀ ਫ਼ਰਾਰ ਹੈ। ਪੁਲਿਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਅਧਾਰ 'ਤੇ ਛੇੜ ਛਾੜ ਅਤੇ ਸਬੂਤਾਂ ਨੂੰ ਖ਼ੁਰਦ ਬੁਰਦ ਕਰਨ ਦਾ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।