ਪੰਜਾਬ

punjab

ETV Bharat / state

NSUI ਨੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ - ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪੈਟਰੋਲ ਦੇ ਰੇਟ ਵੱਧਣ ਨੂੰ ਲੈ ਕੇ ਐਨ.ਐਸ.ਯੂ.ਆਈ ਪੰਜਾਬ ਨੇ ਅੰਮ੍ਰਿਤਸਰ 'ਚ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ

NSUI ਨੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ
NSUI ਨੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

By

Published : Jul 2, 2021, 3:45 PM IST

ਅੰਮ੍ਰਿਤਸਰ:ਦੇਸ਼ ਵਿੱਚ ਵੱਧ ਰਹੇ ਪੈਟਰੋਲ ਦੇ ਰੇਟਾਂ ਨੂੰ ਲੈ ਕੇ ਲਗਾਤਾਰ ਹੀ ਕੇਂਦਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂ ਰਹੀ ਹੈ, ਅਤੇ ਪ੍ਰਦਰਸ਼ਨ ਕਰ ਕੇ ਉਸ ਤੇ ਦਬਾਅ ਬਣਾਇਆ ਜਾਂ ਰਿਹਾ ਹੈ। ਜੇਕਰ ਗੱਲ ਕੀਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਂ ਜਦੋਂ ਚੋਣਾਂ ਖ਼ਤਮ ਹੋਈਆਂ ਸਨ, ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਸੀ, ਕਿ ਉਹ ਦੇਸ਼ ਦੇ ਲੱਕੀ ਪ੍ਰਧਾਨਮੰਤਰੀ ਹਨ।

NSUI ਨੇ ਕੀਤਾ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

ਜਿਨ੍ਹਾਂ ਕਰਕੇ ਪੈਟਰੋਲ ਦੇ ਰੇਟ ਘੱਟਦੇ ਜਾਂ ਰਹੇ ਹਨ। ਪਰ ਹੁਣ ਕੱਚੇ ਤੇਲ ਦੀ ਕੀਮਤ ਘੱਟਣ ਦੇ ਬਾਵਜੂਦ ਵੀ ਰੇਟ ਵੱਧਣ ਨੂੰ ਲੈ ਕੇ ਪੰਜਾਬ ਵਿੱਚ ਅਤੇ ਹੋਰ ਸੂਬਿਆਂ ਵਿੱਚ ਸਿਆਸਤ ਪੈਟਰੋਲ ਅਤੇ ਡੀਜ਼ਲ 'ਤੇ ਜਾਰੀ ਹੋ ਚੁੱਕੀ ਹੈ। ਜਿਸਦੇ ਤਹਿਤ ਸ਼ੁੱਕਰਵਾਰ ਅੰਮ੍ਰਿਤਸਰ ਵਿੱਚ ਵੀ ਐੱਨ.ਐੱਸ.ਯੂ.ਆਈ ਵੱਲੋਂ ਪੈਟਰੋਲ ਪੰਪ ਦੀਆਂ ਡੱਬੀਆਂ ਬਣਾ ਕੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਉਨ੍ਹਾਂ ਦਾ ਕਹਿਣਾ ਹੈ, ਕਿ ਪੰਜਾਬ ਵਿੱਚ ਲਗਾਤਾਰ ਹੀ ਵੱਧ ਰਹੇ ਤੇਲ ਨੂੰ ਦੇਖਦੇ ਹੋਏ, ਲੋਕਾਂ ਦਾ ਤੇਲ ਨਿਕਲਦਾ ਹੋਇਆ ਨਜ਼ਰ ਆ ਰਿਹਾ ਹੈ, ਅਕਸ਼ੇ ਸ਼ਰਮਾ ਨੇ ਕਿਹਾ, ਕਿ ਪੰਜਾਬ ਦੇ ਲੋਕ 2022 ਵਿੱਚ ਅਤੇ 2024 ਵਿੱਚ ਕਾਂਗਰਸ ਦੀ ਸਰਕਾਰ ਬਣਾ ਕੇ ਇਸ ਤੇਲ ਦੇ ਵੱਧ ਰਹੇ ਰੇਟ ਨੂੰ ਜ਼ਰੂਰ ਘੱਟ ਕਰਨ ਦੀ ਕੋਸ਼ਿਸ਼ ਕਰੇਗੀ। ਪੰਜਾਬ ਵਿੱਚ ਲਗਾਤਾਰ ਹੀ ਪੈਟਰੋਲ ਤੇ ਡੀਜ਼ਲ ਦੇ ਰੇਟ ਆਸਮਾਨ ਨੂੰ ਛੂੰਹਦੇ ਜਾਂ ਰਹੇ ਹਨ, ਅਤੇ ਪੈਟਰੋਲ ਤਾਂ ਸੈਂਚਰੀ ਵੀ ਪਾਰ ਕਰ ਚੁੱਕਾ ਹੈ। ਜਿਸ ਦੇ ਚਲਦੇ ਐੱਨਐੱਸਯੂਆਈ ਵੱਲੋਂ ਅੰਮ੍ਰਿਤਸਰ ਵਿੱਚ ਪੈਟਰੋਲ ਤੇ ਡੀਜ਼ਲ ਦੇ ਵਧੇ ਰੇਟਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ, ਤੇ ਪੈਟਰੋਲ ਪੰਪ ਦੀਆਂ ਨਕਲੀ ਡੱਮੀਆਂ ਬਣਾ ਕੇ ਉਨ੍ਹਾਂ ਨੂੰ ਤੋੜ ਕੇ ਰੋਸ ਪ੍ਰਦਰਸ਼ਨ ਕੀਤਾ।

ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ, ਐਨ.ਐਸ.ਯੂ.ਆਈ ਦੇ ਪੰਜਾਬ ਪ੍ਰਧਾਨ ਅਕਸ਼ੇ ਸ਼ਰਮਾ ਨੇ ਕਿਹਾ, ਕਿ ਜਿਸ ਤਰ੍ਹਾਂ ਅੱਜ ਪੰਜਾਬ ਦੇ ਨੌਜਵਾਨਾਂ ਵੱਲੋਂ ਪੈਟਰੋਲ ਪੰਪ ਦੀਆਂ ਡੰਮਿਆਂ ਤੋੜੀਆਂ ਜਾਂ ਰਹੀਆਂ ਹਨ। ਉਸੇ ਤਰ੍ਹਾਂ ਹੀ 2024 ਵਿੱਚ ਈ.ਵੀ.ਐੱਮ ਦੇ ਬਟਨ ਨੱਪ ਨੱਪ ਕੇ ਕੇਂਦਰ 'ਚ ਕਾਂਗਰਸ ਸਰਕਾਰ ਸੱਤਾ ਵਿੱਚ ਲੈ ਕੇ ਆਉਣਗੇ, ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਬਿਜਲੀ ਦੇ ਰੇਟਾਂ ਨੂੰ ਲੈ ਕੇ ਬਿਜਲੀ ਦੇ ਕੱਟਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹੈ, ਅਕਾਲੀ ਦਲ ਆਪਣੀ ਰਾਜਨੀਤਿਕ ਜ਼ਮੀਨ ਬਚਾਉਣ ਲਈ ਇਸ ਤਰ੍ਹਾਂ ਦੇ ਢੌਂਗ ਕਰ ਰਹੀ ਹੈ।
ਇਹ ਵੀ ਪੜ੍ਹੋ:-ਬਿਜਲੀ ਸੰਕਟ 'ਚ ਨਵਜੋਤ ਸਿੱਧੂ ਨੇ ਕੈਪਟਨ ਨੂੰ ਕੀ ਦਿੱਤੀ ਸਲਾਹ ?

ABOUT THE AUTHOR

...view details