ਪੰਜਾਬ

punjab

ETV Bharat / state

ਐੱਨ.ਪੀ.ਏ. 'ਚ ਕਟੌਤੀ ਨੂੰ ਲੈਕੇ ਡਾਕਟਰਾਂ ਦੀ ਹੜਤਾਲ - Medical

6ਵੇਂ ਪੇਅ ਕਮਿਸ਼ਨ ਨੂੰ ਲੈਕੇ ਅੰਮ੍ਰਿਤਸਰ ਵਿੱਚ ਡਾਕਟਰਾਂ ਵੱਲੋਂ ਪੰਜਾਬ ਸਰਕਾਰ (Government of Punjab) ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾਕਟਰਾਂ ਵੱਲੋਂ 2 ਘੰਟੇ ਲਈ ਐਂਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਮੈਡੀਕਲ (Medical) ਸੇਵਾਵਾਂ ਬੰਦ ਕੀਤੀਆਂ ਗਈਆਂ ਹਨ।

ਐੱਨ.ਪੀ.ਏ. 'ਚ ਕਟੌਤੀ ਨੂੰ ਲੈਕੇ ਡਾਕਟਰਾਂ ਦੀ ਹੜਤਾਲ
ਐੱਨ.ਪੀ.ਏ. 'ਚ ਕਟੌਤੀ ਨੂੰ ਲੈਕੇ ਡਾਕਟਰਾਂ ਦੀ ਹੜਤਾਲ

By

Published : Jul 23, 2021, 5:43 PM IST

ਅੰਮ੍ਰਿਤਸਰ:ਬੀਤੀ ਦਿਨੀ 6ਵੇਂ ਪੇਅ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਡਾਕਟਰਾਂ ਦੇ ਐੱਨ.ਪੀ.ਏ. ਵਿੱਚ ਕੀਤੀ ਕਟੌਤੀ ਦੇ ਚਲਦਿਆ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪ੍ਰਦਰਸ਼ਨਕਾਰੀਆਂ ਨੇ ਸਾਰੀਆ ਹੀ ਓ.ਪੀ.ਡੀ. ਨੂੰ ਸਵੇਰੇ 8 ਵਜੇ ਤੋ ਦੁਪਿਹਰ 11 ਵਜੇ ਤੱਕ ਬੰਦ ਰੱਖ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ, ਕਿ ਜਦੋਂ ਤੱਕ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਦੀ ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਸਰਕਾਰ ਖ਼ਿਲਾਫ਼ ਜਾਰੀ ਰਹੇਗਾ।

ਪ੍ਰਦਰਸ਼ਨਕਾਰੀਆਂ ਦੀ ਮੰਗ ਹੈ, ਕਿ ਸਰਕਾਰ ਐੱਨ.ਪੀ.ਏ. ਤੇ ਹੋਰ ਭੱਤੇ ਵਿੱਚ ਕੀਤੀ ਕਟੌਤੀ ਦੇ ਫੈਸਲੇ ਨੂੰ ਵਾਪਸ ਲਵੇ, ਉਨ੍ਹਾਂ ਨੇ ਕਿਹਾ, ਕਿ ਜੇਕਰ ਪੰਜਾਬ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ।

ਇਸ ਸੰਬਧੀ ਗੱਲਬਾਤ ਕਰਦਿਆਂ ਪੰਜਾਬ ਸਟੇਟ ਮੈਡੀਕਲ ਐਸ਼ੋਸੀਏਸਨ ਦੀ ਪ੍ਰਧਾਨ ਡਾ. ਮਰਿਦੂਲ ਅਤੇ ਡਾ. ਜਸਪ੍ਰੀਤ ਸਿੰਘ ਅਤੇ ਲੈਬ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਲਦੇਵ ਸਿੰਘ ਨੇ ਦੱਸਿਆ, ਕਿ 6ਵੇਂ ਪੇਅ ਕਮਿਸ਼ਨ ਦੇ ਜ਼ਰੀਏ ਡਾਕਟਰਾਂ ਦੇ ਹੱਕਾਂ ‘ਤੇ ਡਾਕਾ ਮਾਰਿਆ ਗਿਆ ਹੈ।

ਉਨ੍ਹਾਂ ਨੇ ਕਿਹਾ, ਕਿ ਜਦੋਂ ਸਰਕਾਰਾਂ ਵੱਲੋਂ ਪੇਅ ਕਮਿਸ਼ਨ ਲਾਗੂ ਕੀਤੇ ਜਾਦੇ ਹਨ, ਤਾਂ ਮੁਲਾਜ਼ਮਾਂ ਦੀਆਂ ਤਨਖਾਹਾ ਵਿੱਚ ਵਾਧਾ ਕੀਤਾ ਜਾਦਾ ਹੈ, ਨਾ ਕਿ ਕਟੌਤੀ, ਪਰ ਪੰਜਾਬ ਸਰਕਾਰ ਵੱਲੋਂ ਬਿਲਕੁਲ ਇਸ ਦੇ ਉਲਟ ਕੀਤਾ ਗਿਆ ਹੈ। ਮੁਲਾਜ਼ਮਾਂ ਦੀਆਂ ਤਨਖਾਹਾ ਵਧਾਉਣ ਦੀ ਥਾਂ ਘਟਾਈਆ ਜਾਂ ਰਹੀਆਂ ਹਨ। ਜੋ ਕਦੇ ਵੀ ਬਰਦਾਸ਼ ਨਹੀਂ ਹੋਣਗੀਆਂ।

ਇਹ ਵੀ ਪੜ੍ਹੋ:ਦੂਜੇ ਦਿਨ ਵੀ ਜੰਤਰ ਮੰਤਰ 'ਤੇ ਗੂੰਜੇਗੀ ਕਿਸਾਨਾਂ ਦੀ ਸੰਸਦ

ABOUT THE AUTHOR

...view details