ਪੰਜਾਬ

punjab

ETV Bharat / state

ਹੁਣ ਭਾਰਤ ਤੋਂ ਪਾਕਿਸਤਾਨ ਜਾਵੇਗਾ ਨਗਰ ਕੀਰਤਨ - Now India will take nagar kirtan to Pakistan

ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਨਗਰ ਕੀਰਤਨ ਨਹੀਂ ਕੱਢ ਸਕੇਗੀ। ਹੁਣ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਿਰਸਾ ਭਾਰਤ ਤੋਂ ਪਾਕਿਸਤਾਨ ਤੱਕ ਨਗਰ ਕੀਰਤਨ ਲੈ ਕੇ ਜਾਣਗੇ।

ਹੁਣ ਭਾਰਤ ਤੋਂ ਪਾਕਿਸਤਾਨ ਜਾਵੇਗਾ ਨਗਰ ਕੀਰਤਨ

By

Published : Sep 7, 2019, 11:54 PM IST

ਅੰਮ੍ਰਿਤਸਰ : ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਭਾਰਤ ਤੋਂ ਨਨਕਾਣਾ ਸਾਹਿਬ ਤੱਕ ਕੱਢੇ ਜਾਣ ਵਾਲੇ ਨਗਰ ਕੀਰਤਨ ਲਈ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਨੂੰ ਪਾਕਿਸਤਾਨ ਸਰਕਾਰ ਨੇ ਇਜਾਜ਼ਤ ਨਹੀਂ ਦਿਤੀ। ਹੁਣ ਇਹ ਨਗਰ ਕੀਰਤਨ ਡੀਐੱਸਜੀਐੱਮਸੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਕੱਢਣਗੇ।

ਵੇਖੋ ਵੀਡੀਓ।

ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪਾਕਿਸਤਾਨ ਸਰਕਾਰ ਕੋਲੋਂ ਭਾਰਤ ਤੋਂ ਪਾਕਿਸਤਾਨ ਦੇ ਨਾਨਕਣਾ ਸਾਹਿਬ ਤੱਕ ਨਗਰ ਕੀਰਤਨ ਕੱਢਣ ਦੀ ਇਜਾਜ਼ਤ ਮੰਗੀ ਸੀ ਪਰ ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਤੋਂ ਇੱਕ ਹੀ ਨਗਰ ਕੀਰਤਨ ਕੱਢਣ ਦੀ ਇਜਾਜ਼ਤ ਹੈ।

ਇਹ ਵੀ ਪੜ੍ਹੋ : ਪੰਜਾਬ ਬੰਦ ਦੌਰਾਨ ਨਕੋਦਰ 'ਚ ਚੱਲੀ ਗੋਲੀ, 1 ਨੌਜਵਾਨ ਜ਼ਖ਼ਮੀ

ਪਾਕਿਸਤਾਨ ਸਰਕਾਰ ਨੇ ਭਾਰਤ ਤੋਂ ਨਨਕਾਣਾ ਸਾਹਿਬ ਤੱਕ ਨਗਰ ਕੀਰਤਨ ਕੱਢਣ ਦੀ ਇਜਾਜ਼ਤ ਦਿੱਲੀ ਸਿੱਖ ਗੁਰਦਵਾਰਾ ਮੈਨਜਮੈਂਟ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦਿੱਤੀ ਹੈ।

ਪਰਮਜੀਤ ਸਿੰਘ ਸਰਨਾ 28 ਅਕਤੂਬਰ ਨੂੰ ਗੁਰਦਵਾਰਾ ਬੇਰ ਸਾਹਿਬ ਤੋਂ ਨਾਨਕਣਾ ਸਾਹਿਬ ਤੱਕ ਇਕ ਨਗਰ ਕੀਰਤਨ ਕੱਢਣਗੇ ਜਿਹੜਾ ਕਿ ਵਾਘਾ ਸਰਹੰਦ ਦੇ ਰਸਤੇ ਹੁੰਦਾ ਹੋਇਆ ਪਾਕਿਸਤਾਨ ਦੇ ਗੁਰਦਵਾਰਾ ਨਾਨਕਣਾ ਸਾਹਿਬ ਪਹੁੰਚੇਗੇ। ਜਿਸ ਵਿੱਚ ਪਾਕਿਸਤਾਨ ਦੇ ਕਈ ਲੀਡਰ ਵੀ ਪਹੁੰਚਣਗੇ।

ABOUT THE AUTHOR

...view details