ਪੰਜਾਬ

punjab

ETV Bharat / state

ਕਰੋਨਾ ਮਹਾਂਮਾਰੀ ’ਚ ਕੋਈ ਵੀ ਸਰਕਾਰ ਦੀ ਅਣਗਹਿਲੀ ਕਾਰਨ ਨਾ ਮਰੇ: ਚਾਵਲਾ

ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੋਹਾਂ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਦੋਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਸਿਹਤ ਪ੍ਰਤੀ ਆਪਣਾ ਫਰਜ਼ ਸਮਝਦਿਆਂ ਉਨ੍ਹਾਂ ਨੂੰ ਹਰ ਮੈਡੀਕਲ ਸੁਵਿਧਾ ਉਪਲਬੱਧ ਕਰਵਾਉਣ।

ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ
ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ

By

Published : May 14, 2021, 8:26 PM IST

ਅੰਮ੍ਰਿਤਸਰ: ਭਾਜਪਾ ਦੀ ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਰੋਨਾ ਮਹਾਮਾਰੀ ਨੂੰ ਲੈ ਕੇ ਕੇਂਦਰ ਅਤੇ ਸੂਬਾ ਸਰਕਾਰਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਸਰਕਾਰ ਦੇ ਅੰਕੜਿਆ ਅਨੁਸਾਰ 2 ਲੱਖ 52 ਹਜ਼ਾਰ ਲੋਕ ਮਰੇ ਹਨ।

ਉਨ੍ਹਾਂ ਕਿਹਾ ਕਿ ਇਹ ਲੋਕ ਸਰਕਾਰਾਂ ਦੀ ਅਣਗਹਿਲੀ ਕਾਰਨ ਮਰੇ ਹਨ ਜਿਸਦੇ ਚਲਦੇ ਇਸ ਮਹਾਂਮਾਰੀ ਦੌਰਾਨ ਚਾਹੇ ਸੂਬਾ ਸਰਕਾਰ ਹੋਵੇ ਭਾਵੇਂ ਕੇਂਦਰ ਸਰਕਾਰ। ਦੋਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਲੋਕਾਂ ਦੀ ਸਿਹਤ ਪ੍ਰਤੀ ਆਪਣਾ ਫਰਜ਼ ਸਮਝਦਿਆਂ ਲੋਕਾਂ ਨੂੰ ਹਰ ਮੈਡੀਕਲ ਸੁਵਿਧਾ ਉਪਲਬੱਧ ਕਰਵਾਉਣ।

ਸਾਬਕਾ ਸਿਹਤ ਮੰਤਰੀ ਲਕਸ਼ਮੀ ਕਾਂਤ ਚਾਵਲਾ
ਉਨ੍ਹਾਂ ਇਸ ਮੌਕੇ ਬੋਲਦਿਆਂ ਕਿਹਾ ਕਿ ਦੇਸ਼ ਵਿਚ ਵਧਦੀ ਕਾਲਾਬਜ਼ਾਰੀ ਮਹਾਂਮਾਰੀ ਤੋਂ ਵੀ ਵੱਡਾ ਰੋਗ ਹੈ, ਜਿਸਦੇ ਚਲਦੇ ਸਮੇ ਦੀਆ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਵਿਚ ਹੋ ਰਹੀ ਆਕਸੀਜਨ ਅਤੇ ਕੌਵਿਡ ਵੈਕਸੀਨ ਦੀ ਕਾਲਾਬਜਾਰੀ ਤੇ ਅੰਕੁਸ਼ ਲਗਾਉਣ।

ਉਨ੍ਹਾਂ ਦੱਸਿਆ ਕਿ ਜੇਕਰ ਕਾਲਾਬਜ਼ਾਰੀ ਰੋਕੀ ਜਾਵੇਗੀ ਤਾਂ ਹੀ ਲੋਕਾਂ ਦੀ ਵਧ ਰਹੀ ਮੌਤ ਦਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਦੁਆਰਾ ਲੋਕਾ ਦੇ ਹਿੱਤ ਵਿਚ ਕੰਮ ਕਰ ਦੇਸ਼ ਨੂੰ ਮਜਬੂਤ ਬਣਾਇਆ ਜਾ ਸਕਦਾ ਹੈ ਤਾਂ ਹੀ ਭਾਰਤ ਵਿਸ਼ਵ ਸ਼ਕਤੀ ਦੇ ਰੂਪ ’ਚ ਉਭਰ ਕੇ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ: ਆਪ ਦੇ ਸਾਬਕਾ ਵਿਧਾਇਕ ਜਰਨੈਲ ਸਿੰਘ ਦਾ ਦੇਹਾਂਤ, ਕੋਰੋਨਾ ਮਹਾਂਮਾਰੀ ਤੋਂ ਸਨ ਪੀੜ੍ਹਤ

ABOUT THE AUTHOR

...view details