ਪੰਜਾਬ

punjab

ETV Bharat / state

ਨਿਰਮਲ ਸਿੰਘ ਬਣੇ ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ - ਚੀਫ਼ ਖ਼ਾਲਸਾ ਦੀਵਾਨ

ਅੰਮ੍ਰਿਤਸਰ: ਪੁਰਾਤਨ ਸਿੱਖ ਸੰਸਥਾ ਚੀਫ਼ ਖਾਲਸਾ ਦੀਵਾਨ ਦੀ ਕਾਰਜਕਾਰਨੀ ਦੀਆਂ ਚੋਣਾਂ ਬੀਤੇ ਦਿਨ ਖਾਲਸਾ ਕਾਲਜ ਵਿੱਚ ਹੋਈਆਂ ਜਿਸ ਵਿੱਚ ਅਣਖੀ ਮਜੀਠਾ ਗਰੁੱਪ ਨੇ ਜਿੱਤ ਹਾਸਲ ਕੀਤੀ। ਚੀਫ਼ ਖ਼ਾਲਸਾ ਦੀਵਾਨ ਦੀਆਂ ਚੋਣਾਂ ਵਿੱਚ ਨਿਰਮਲ ਸਿੰਘ ਨੇ 176 ਵੋਟਾਂ ਨਾਲ ਜਿੱਤ ਕੇ ਪ੍ਰਧਾਨਗੀ ਹਾਸਲ ਕੀਤੀ ਹੈ। ਉਨ੍ਹਾਂ ਕਿਹਾ ਕਿ ਦੀਵਾਨ ਉਨ੍ਹਾਂ ਕੋਲੋਂ ਮੁਕਤ ਹੋ ਗਿਆ ਹੈ ਜੋ ਇਸ ਨੂੰ ਰਾਜਨੀਤਕ ਹੱਥਕੰਡੇ ਵਜੋਂ ਅਪਣਾਉਂਦੇ ਸਨ।

ਨਿਰਮਲ ਸਿੰਘ

By

Published : Feb 18, 2019, 10:28 AM IST

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੋ ਇਸ ਦੀਵਾਨ ਨੂੰ ਰਾਜਨੀਤੀ ਵਜੋਂ ਵਰਤਨਾ ਚਾਹੁੰਦੇ ਸਨ ਉਨ੍ਹਾਂ ਤੋਂ ਇਹ ਦੀਵਾਨ ਮੁਕਤ ਹੋ ਗਿਆ ਹੈ। ਉਹ 10 ਸਾਲ ਬਾਅਦ ਚੀਫ਼ ਖ਼ਾਲਸਾ ਦੀਵਾਨ 'ਚ ਸ਼ਾਮਲ ਹੋਏ ਹਨ। ਇਸ ਲਈ ਉਹ ਕੁੱਝ ਜ਼ਿਆਦਾ ਤਾਂ ਨਹੀਂ ਕਹਿ ਸਕਦੇ ਪਰ ਇਨ੍ਹਆਂ ਕਿਹਾ ਕਿ ਸਮਾਂ ਆਉਣ 'ਤੇ ਲੋੜੀਂਦੇ ਕੰਮਾਂ ਨੂੰ ਨੇਪੜੇ ਚਾੜਿਆ ਜਾਵੇਗਾ।

ਨਿਰਮਲ ਸਿੰਘ, ਚੀਫ਼ ਖ਼ਾਲਸਾ ਦੀਵਾਨ ਦੇ ਨਵੇਂ ਪ੍ਰਧਾਨ

ਦੱਸਣਯੋਗ ਹੈ ਕਿ ਚੋਣਾਂ ਵਿੱਚ ਛੇ ਅਹੁਦਿਆਂ ਨੂੰ ਲੈ ਕੇ 12 ਉਮੀਦਵਾਰ ਮੈਦਾਨ ਵਿੱਚ ਸਨ। ਜਿਨ੍ਹਾਂ ਵਿੱਚੋਂ ਇੱਕ ਪ੍ਰਧਾਨ, ਦੋ ਵਾਈਸ ਪ੍ਰਧਾਨ, ਦੋ ਆਨਰੇਰੀ ਪ੍ਰਧਾਨ ਅਤੇ ਇੱਕ ਸਥਾਨਕ ਪ੍ਰਧਾਨ ਦੇ ਅਹੁਦੇ ਲਈ ਵੋਟਾਂ ਪਈਆਂ। ਇਸ ਦੌਰਾਨ ਨਿਰਮਲ ਸਿੰਘ ਪ੍ਰਧਾਨ, ਅਮਰਜੀਤ ਸਿੰਘ, ਵਾਈਸ ਪ੍ਰਧਾਨ, ਇੰਦਰਬੀਰ ਸਿੰਘ ਨਿੱਜਰ ਵਾਈਸ ਪ੍ਰਧਾਨ ,ਸੁਖਦੇਵ ਸਿੰਘ ਮੱਤੇਵਾਲ ਸਥਾਨਕ ਪ੍ਰਧਾਨ , ਸਵਿੰਦਰ ਸਿੰਘ ਕੱਥੂਨੰਗਲ ਸਕੱਤਰ , ਸੁਰਿੰਦਰ ਸਿੰਘ ਰੁਮਾਲਿਆ ਵਾਲਾ ਸਕੱਤਰ ਚੁਣੇ ਗਏ।
ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਲਈ ਸਵੇਰੇ 10 ਵਜੇ ਤੋਂ 4 ਵਜੇ ਤੱਕ ਵੋਟਾਂ ਪਈਆਂ, ਜਿਸ ਦੌਰਾਨ 323 ਵੋਟਾਂ ਪਾਈਆਂ ਗਈਆਂ।

ABOUT THE AUTHOR

...view details