Nihangs clashed in Amritsar ਅੰਮ੍ਰਿਤਸਰ:ਅੰਮ੍ਰਿਤਸਰ ਦੇ ਵੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਦੋ ਨਿਹੰਗ ਸਿੰਘ ਧਿਰਾਂ ਦੇ ਵਿੱਚ ਝੜਪ ਹੋ (Nihangs clashed in Amritsar) ਗਈ। ਜਿਸਦੇ ਚਲਦੇ ਇੱਕ ਨਿਹੰਗ ਜ਼ਖ਼ਮੀ ਹੋ ਗਿਆ। ਉਸ ਦਾ ਗੁੱਟ ਵੱਢ ਦਿੱਤਾ। (one Nihang cut the other's wrist)। ਇਸ ਮੌਕੇ ਜ਼ਖਮੀ ਨਿਹੰਗ ਸਿੰਘ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।
ਨਿਹੰਗ ਨੇ ਨਿਹੰਗ ਦਾ ਵੱਢਿਆ ਗੁੱਟ:ਇਸ ਮੌਕੇ ਗੱਲਬਾਤ ਕਰਦਿਆਂ ਨਿਹੰਗ ਸਿੰਘ ਵਿੱਕੀ ਥੋਮਸ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇੱਕ ਪਖੰਡੀ ਨਿਹੰਗ ਸਿੰਘ ਨੇ ਸਾਡੇ ਨਿਹੰਗ ਸਿੰਘ 'ਤੇ ਹਮਲਾ ਕੀਤਾ ਹੈ। ਉਸ ਨੇ ਨਿਹੰਗ ਸਿੰਘ ਨੇ ਅੰਮ੍ਰਿਤਪਾਨ ਨਹੀਂ ਕੀਤਾ ਹੋਇਆ ਅਤੇ ਬਾਣਾ ਪਾ ਰੱਖਿਆ ਹੈ। ਜੋ ਨਿਹੰਗ ਸਿੰਘਾਂ ਨੂੰ ਬਦਨਾਮ ਕਰ ਰਿਹਾ ਹੈ। ਵਿੱਕੀ ਥੋਮਸ ਨੇ ਕਿਹਾ ਕਿ ਉਸਨੇ ਸਾਡੇ ਨਿਹੰਗ ਸਿੰਘ ਦਾ ਹੱਥ ਦਾ ਗੁੱਟ ਵੱਢ ਦਿੱਤਾ।
Nihangs clashed in Amritsar ਨਿਹੰਗਾਂ ਦਾ ਬਾਣਾ ਪਾ ਕੇ ਨਸ਼ਾ ਕਰਨ ਦੇ ਲਗਾਏ ਇਲਜ਼ਾਮ:ਦੂਜੇ ਨਿਹੰਗ ਉਤੇ ਇਲਜਾਮ ਲਗਾਉਦੇ ਉਨ੍ਹਾਂ ਕਿਹਾ ਕਿ ਇਹ ਨਿਹੰਗ ਬਾਣਾ ਪਾ ਕੇ ਸ਼ਰਾਬ ਪੀਦਾਂ ਹੈ ਅਤੇ ਚਿੱਟੇ ਦਾ ਵੀ ਸੇਵਨ ਕਰਦਾ ਹੈ। ਥੋਮਸ ਨੇ ਇਲਜ਼ਾਮ ਲਗਾਏ ਹਨ ਕਿ ਉਹ ਨਿਹੰਗ ਔਰਤਾਂ ਨਾਲ ਗਲਤ ਤਰੀਕੇ ਨਾਲ ਪੇਸ਼ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਨਿਹੰਗਾਂ ਨੂੰ ਬਦਨਾਮ ਕਰਦੇ ਹਨ। ਉਨ੍ਹਾਂ ਉਸ ਨਿਹੰਗ ਉਤੇ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਜ਼ਖਮੀ ਨਿਹੰਗ ਨੇ ਦੂਜੇ ਨਿਹੰਗ ਉਤੇ ਲਗਾਏ ਇਲਜ਼ਾਮ:ਉਥੇ ਹੀ ਜ਼ਖਮੀ ਨਿਹੰਗ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੇਰਾ ਨਾਮ ਮੋਹਕਮ ਸਿੰਘ ਰੱਖਿਆ ਗਿਆ ਹੈ। ਮੇਰਾ ਅੰਮ੍ਰਿਤ ਛਕਣ ਤੋਂ ਪਹਿਲਾਂ ਨਾਮ ਸੀ ਸੁਸ਼ੀਲ ਸਿੰਘ ਸੀ। ਮੈਂ ਹਜੂਰ ਸਾਹਿਬ ਤੋਂ ਅੰਮ੍ਰਿਤ ਛੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੱਕ ਰਮਨਦੀਪ ਸਿੰਘ ਨਾਮ ਦਾ ਨਿਹੰਗ ਸਿੰਘ ਹੈ ਜਿਸਦੇ ਨਾਲ ਮੈਂ ਰਹਿੰਦਾ ਸੀ ਇਹ ਆਪਣੇ ਨਾਂਮ ਦੇ ਨਾਲ ਮੰਗੂ ਮਠੁ ਲਗਾਂਦਾ ਹੈ। ਇਹ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਚਿੱਟੇ ਦਾ ਨਸ਼ਾ ਹੀ ਸ਼ਰਾਬ ਅਤੇ ਮੀਟ ਖਾਂਦਾ ਹੈ। ਇਹ ਲੋਕਾਂ ਕੋਲੋਂ ਪੈਸੇ ਦੀ ਮੰਗਾਉਦਾ ਹੈ। ਕਈ ਲੋਕਾਂ ਤੋਂ ਡਰਾ ਧਮਕਾ ਕੇ ਵੀ ਪੈਸੇ ਲੈਂਦਾ ਹੈ। ਜ਼ਖਮੀ ਨਿਹੰਗ ਨੇ ਦੱਸਿਆ ਕਿ ਅਸੀਂ ਇਸ ਨੂੰ ਸਮਝਾ ਰਹੇ ਸੀ ਕਿ ਨਸ਼ੇ ਅਤੇ ਹੋਰ ਗਲਤ ਕੰਮ ਛੱਡ ਕੇ ਅੰਮ੍ਰਿਤਪਾਨ ਕਰ ਲੈ ਪਰ ਇਸ ਨੇ ਉਲਟਾ ਹਮਲਾ ਕਰ ਮੇਰਾ ਗੁੱਟ ਵੱਢ ਦਿੱਤਾ।
ਇਹ ਵੀ ਪੜ੍ਹੋ:-ਗੈਗਸਟਰ ਦੀਪਕ ਟੀਨੂੰ ਫ਼ਰਾਰ ਮਾਮਲਾ: ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਸਮੇਤ 10 ਖ਼ਿਲਾਫ਼ ਚਾਰਜਸ਼ੀਟ ਦਾਖਿਲ