ਹੋਟਲ ਵਿੱਚ ਦੇਹ ਵਪਾਰ ਦੇ ਧੰਦੇ ਦਾ ਇਲਜ਼ਾਮ, ਹੋਟਲ ਵਿੱਚ ਦੇਹ ਵਪਾਰ ਦੇ ਧੰਦੇ ਦਾ ਇਲਜ਼ਾਮ ਅੰਮ੍ਰਿਤਸਰ:ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ ਵਿੱਚ ਸਿੰਘਾਂ ਨੇ ਛਾਪਾ ਮਾਰ ਕੇ ਕਥਿਤ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਇਸ ਸਬੰਧੀ ਇੱਕ ਕਥਿਤ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ,ਜਿਸ ਵਿੱਚ ਨਿਹੰਗ ਸਿੰਘ ਇਕ ਨਾਬਾਲਗ ਕੁੜੀ ਦੇ ਥੱਪੜ ਮਾਰਦੇ ਨਜ਼ਰ ਆ ਰਹੇ ਹਨ ਅਤੇ ਇੱਕ ਹੋਰ (Nihang Singhs Make Rucksuck) ਔਰਤ ਉਨ੍ਹਾਂ ਤੋਂ ਮੁਆਫ਼ੀ ਮੰਗਦੀ ਵੀ ਵਾਇਰਲ ਵੀਡੀਓ ਵਿੱਚ ਵੇਖੀ ਜਾ ਰਹੀ ਹੈ।
ਕਾਨੂੰਨ ਲਿਆ ਹੱਥ 'ਚ: ਦੱਸ ਦਈਏ ਨਿਹੰਗ ਸਿੰਘਾਂ ਨੇ ਜਦੋਂ ਦੇਹ ਵਪਾਰ ਦੇ ਧੰਦੇ ਨੂੰ ਲੈਕੇ ਕਥਿਤ ਥਾਂ ਉੱਤੇ ਛਾਪੇਮਾਰੀ ਕੀਤੀ ਤਾਂ ਹੋਟਲ ਦੇ ਮਾਲਕ ਸਮੇਤ ਮਹਿਲਾਵਾਂ ਨੂੰ ਵੀ ਘੇਰ ਲਿਆ। ਇਸ ਤੋਂ ਬਾਅਦ ਨਿਹੰਗ ਸਿੰਘਾਂ ਨੇ ਪੁਲਿਸ ਨੂੰ ਬੁਲਾਉਣ ਦੀ ਬਜਾਏ ਖੁੱਦ ਹੀ ਕੁੜੀਆਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਕੁੜੀਆਂ ਦੀ ਕੁੱਟਮਾਰ ਮਗਰੋਂ ਉਨ੍ਹਾਂ ਨੇ ਹੋਟਲ ਮਾਲਕਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਇਹ ਪਹਿਲੀ ਗ਼ਲਤੀ ਸੀ। ਜੇਕਰ ਅਜਿਹਾ ਦੂਜੀ ਵਾਰ ਹੋਇਆ, ਤਾਂ ਕੋਈ ਪ੍ਰਸ਼ਾਸਨ ਨਹੀਂ, ਖੁੱਦ ਨਿਹੰਗ ਸਿੰਘ ਉਨ੍ਹਾਂ ਨੂੰ ਸਜ਼ਾ ਦੇਣਗੇ।
ਬਕਾਇਦਾ ਸਮੇਂ ਦੇ ਨਾਲ ਚਿਤਾਵਨੀ ਦੀ ਤਰੀਕ ਕੀਤੀ ਦਰਜ: ਜਿਸ ਤਰ੍ਹਾਂ ਕਿਸੇ ਵੀ ਕ੍ਰਾਈਮ ਤੋਂ ਬਾਅਦ ਪੁਲਿਸ ਮਾਮਲੇ ਦਾ ਖਰੜਾ ਤਿਆਰ ਕਰਕੇ ਰਿਪੋਰਟ ਦਰਜ ਕਰਦੀ ਹੈ ਉਸੇ ਤਰ੍ਹਾਂ ਸਾਰਾ ਕੰਮ ਇਸ ਘਟਨਾ ਦੌਰਾਨ ਵੀ ਹੋਇਆ,ਫਰਕ ਸਿਰਫ ਇੰਨਾ ਸੀ ਕਿ ਇੱਥੇ ਇਹ ਸਾਰਾ ਕੰਮ ਪੁਲਿਸ ਨਹੀਂ ਸਗੋਂ ਕਾਨੂੰਨ ਨੂੰ ਹੱਥ ਵਿੱਚ ਲੈਕੇ ਨਿਹੰਗ ਸਿੰਘ ਖੁੱਦ ਕਰਦੇ ਨਜ਼ਰ ਆਏ। ਨਿਹੰਗ ਸਿੰਘ ਨੇ ਖੁੱਦ ਬੋਲਦਿਆਂ ਕਿਹਾ ਕਿ ਅਗਲੀ ਵਾਰ ਜੇਕਰ ਕੁੱਝ ਅਜਿਹਾ ਹੋਟਲ ਵਿੱਚ ਹੁੰਦਾ ਵਿਖਾਈ ਦਿੰਦਾ ਹੈ ਤਾਂ ਉਹ ਕਿਸੇ ਵੀ ਪ੍ਰਸ਼ਾਸਨ ਨੂੰ ਕੋਈ ਫੋਨ ਨਹੀਂ ਕਰਨਗੇ, ਸਗੋਂ ਖੁੱਦ ਹੀ ਸਾਰਾ ਕੰਮ ਮੌਕੇ ਉੱਤੇ ਨਾਲ ਦੀ ਨਾਲ ਨਿਬੇੜ ਦੇਣਗੇ।
ਧਾਰਮਿਕ ਸਥਾਨ ਦੀ ਬਦਨਾਮੀ:ਉਨ੍ਹਾਂ ਕਿਹਾ ਸਿੱਖਾਂ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚ ਸ਼ੁਮਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਸੰਗਤ ਮੱਥਾ ਟੇਕਣ ਲਈ ਪਹੁੰਚਦੀ ਹੈ, ਪਰ ਅਜਿਹੇ ਦੇਹ ਵਪਾਰ ਦਾ ਗੰਦਾ ਧੰਦਾ ਕਰਨ ਵਾਲੇ ਲੋਕ ਪੰਜਾਬ ਅਤੇ ਸਿੱਖ ਧਰਮ ਨੂੰ ਬਦਨਾਮ ਕਰਦੇ ਹਨ। ਉਨ੍ਹਾਂ ਕਿਹਾ ਉਹ ਅਜਿਹੀ ਬਦਨਾਮੀ ਕਦੇ ਵੀ ਬਰਦਾਸ਼ਤ ਨਹੀ ਕਰਨਗੇ ਅਤੇ ਖੁੱਦ ਮੌਕੇ ਉੱਤੇ ਮਸਲੇ ਨੂੰ ਨਿਬੜਨਗੇ। ਦੂਜੇ ਪਾਸੇ ਮਾਮਲੇ ਉੱਤੇ ਅੰਮ੍ਰਿਤਸਰ ਪੁਲਿਸ ਨੇ ਕੁੱਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਹੈ।