ਪੰਜਾਬ

punjab

ETV Bharat / state

ਮਸੀਹ ਭਾਈਚਾਰੇ ਵਿਵਾਦ ਮਾਮਲਾ ਸਬੰਧੀ ਨਿਹੰਗ ਜਥੇਬੰਦੀਆਂ ਐੱਸਐੱਸਪੀ ਨੂੰ ਮਿਲਣ ਪਹੁੰਚੀਆਂ

Nihang organization reached to meet SSP Amritsar ਮਸੀਹੀ ਭਾਈਚਾਰੇ ਤੇ ਨਿਹੰਗ ਸਿੰਘ ਜਥੇਬੰਦੀਆਂ ਵਿਚਾਲੇ ਹੋਏ ਵਿਵਾਦ case of Masih community dispute ਸਬੰਧੀ ਨਿਹੰਗ ਸਿੰਘ ਜਥੇਬੰਦੀਆਂ ਐੱਸਐੱਸਪੀ ਦਿਹਾਤੀ ਦਫ਼ਤਰ ਐੱਸਐੱਸਪੀ ਨੂੰ ਮਿਲਣ ਅੰਮ੍ਰਿਤਸਰ ਪਹੁੰਚੀਆਂ।

case of Masih community dispute
case of Masih community dispute

By

Published : Aug 31, 2022, 3:15 PM IST

Updated : Aug 31, 2022, 8:28 PM IST

ਅੰਮ੍ਰਿਤਸਰ:ਪਿਛਲੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਡੱਡੂਆਣਾ ਵਿਖੇ ਮਸੀਹੀ ਭਾਈਚਾਰੇ case of Masih community dispute ਅਤੇ ਨਿਹੰਗ ਸਿੰਘ ਜਥੇਬੰਦੀਆਂ ਵਿਚਾਲੇ ਹੋਏ ਵਿਵਾਦ ਹੁਣ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਅਤੇ ਆਏ ਦਿਨ ਹੀ ਇਹ ਵਿਵਾਦ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ, ਮਸੀਹ ਭਾਈਚਾਰੇ ਦੇ ਬਿਆਨਾਂ ਦੇ ਆਧਾਰ ਉੱਤੇ ਉੱਪਰ ਪੁਲਿਸ ਵਲੋਂ ਨਿਹੰਗ ਸਿੰਘਾਂ ਦੇ ਉੱਪਰ 29 ਦਾ ਪਰਚਾ ਵੀ ਦਰਜ ਕੀਤਾ ਗਿਆ ਹੈ।

ਜਿਸ ਤੋਂ ਬਾਅਦ ਅੱਜ ਵੀਰਵਾਰ ਨੂੰ ਕੁਝ ਨਿਹੰਗ ਸਿੰਘ ਜਥੇਬੰਦੀਆਂ ਅੰਮ੍ਰਿਤਸਰ ਐੱਸਐੱਸਪੀ ਦਿਹਾਤੀ ਦਫ਼ਤਰ ਐੱਸਐੱਸਪੀ Nihang organization reached to meet SSP Amritsar ਨੂੰ ਮਿਲਣ ਪਹੁੰਚਿਆ ਅਤੇ ਉਨ੍ਹਾਂ ਵੱਲੋਂ ਇਕ ਮੰਗ ਪੱਤਰ ਵੀ ਦਿੱਤਾ ਗਿਆ ਅਤੇ ਮੰਗ ਕੀਤੀ ਗਈ ਕਿ ਨਿਹੰਗ ਸਿੰਘ ਬਾਬਾ ਮੇਜਰ ਸਿੰਘ 'ਤੇ ਹੋਏ ਮਾਮਲਾ ਦਰਜ ਨੂੰ ਰੱਦ ਕੀਤਾ ਜਾਵੇ ਅਤੇ ਐੱਸਐੱਸਪੀ ਦਿਹਾਤੀ ਵੱਲੋਂ ਉਨ੍ਹਾਂ ਨੂੰ ਆਸ਼ਵਾਸਨ ਵੀ ਦਿਵਾਇਆ ਗਿਆ ਕਿ ਦੋ ਦਿਨਾਂ ਦੇ ਵਿੱਚ ਇਸ ਮਾਮਲੇ ਵਿਚ ਜਾਂਚ ਕਰਕੇ ਇਸ ਦਾ ਨਤੀਜਾ ਵੀ ਦਿੱਤਾ ਜਾਵੇਗਾ।

ਮਸੀਹ ਭਾਈਚਾਰੇ ਵਿਵਾਦ ਮਾਮਲਾ ਸਬੰਧੀ ਨਿਹੰਗ ਜਥੇਬੰਦੀਆਂ ਐੱਸਐੱਸਪੀ ਨੂੰ ਮਿਲਣ ਪਹੁੰਚੀਆਂ

ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਮਸੀਹ ਭਾਈਚਾਰੇ ਵੱਲੋਂ ਪਿੰਡਾਂ ਦੇ ਵਿਚ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਮਸੀਹ ਭਾਈਚਾਰੇ ਨਾਲ ਕੋਈ ਵੀ ਗੁੱਸਾ ਨਹੀਂ ਲੋਕ ਆਪਣੀ ਮਰਜ਼ੀ ਨਾਲ ਗਿਰਜਾ ਘਰਾਂ ਵਿੱਚ ਜਾ ਕੇ ਨਤਮਸਤਕ ਹੋ ਸਕਦੇ ਹਨ।

ਲੇਕਿਨ ਕੁੱਝ ਮਸੀਹੀ ਭਾਈਚਾਰੇ ਦੇ ਲੋਕ ਧੱਕੇ ਨਾਲ ਪਿੰਡਾਂ ਵਿੱਚ ਜਾ ਕੇ ਲੋਕਾਂ ਨੂੰ ਪਾਖੰਡਵਾਦ ਨਾਲ ਜੋੜ ਰਹੇ ਹਨ ਜਿਸ ਦਾ ਕਿ ਅਸੀਂ ਵਿਰੋਧ ਕਰਦੇ ਹਾਂ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਮਸੀਹੀ ਭਾਈਚਾਰੇ ਦੇ ਆਗੂ ਪਾਸਟਰ ਸੁਖਦੇਵ ਰਾਜਾ ਦਾ ਬਿਆਨ ਆਇਆ ਹੈ ਕਿ ਉਹ ਵਿਦੇਸ਼ਾਂ ਵਿੱਚ ਸਿੱਖੀ ਪ੍ਰਚਾਰ ਤੇ ਰੋਕ ਲਗਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਵਿਦੇਸ਼ਾਂ ਵਿੱਚ ਅਜਿਹਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਤਾਂ ਗੁਰੂ ਦੇ ਸਿੰਘ ਇਸਦਾ ਜਵਾਬ ਡਾਂਗ ਨਾਲ ਦੇਣਗੇ ਅਤੇ ਉਸ ਦਾ ਜ਼ਿੰਮੇਵਾਰ ਇਹ ਖੁਦ ਹੋਣਗੇ।



ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਡੱਡੂਆਣਾ ਵਿਖੇ ਸਿੱਖ ਜਥੇਬੰਦੀਆਂ ਤੇ ਮਸੀਹ ਭਾਈਚਾਰੇ ਵਿਚ ਵਿਵਾਦ ਹੋਇਆ, ਜਿਸ ਤੋਂ ਬਾਅਦ ਉਸ ਦੀਆਂ ਕੁਝ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਈਆਂ, ਹੁਣ ਪਿੰਡ ਵਾਸੀਆਂ ਵੱਲੋਂ ਵੀ ਮਸੀਹੀ ਭਾਈਚਾਰੇ ਨੂੰ ਉੱਥੇ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਦੂਜੇ ਪਾਸੇ ਨਿਹੰਗ ਸਿੰਘ ਜਥੇਬੰਦੀਆਂ ਦੇ ਆਗੂਆਂ ਉੱਤੇ ਹੋਏ ਮਾਮਲੇ ਦਰਜ ਨੂੰ ਵੀ ਸਿੱਖ ਜਥੇਬੰਦੀਆਂ ਵੱਲੋਂ ਐੱਸਐੱਸਪੀ ਦਿਹਾਤੀ ਨਾਲ ਗੱਲਬਾਤ ਕਰਕੇ ਉਹ ਮਾਮਲਾ ਰੱਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਹ ਮਾਮਲਾ ਕਿੰਨ੍ਹਾਂ ਕੁ ਤੁਲ ਫੜਦਾ ਹੈ।

ਇਹ ਵੀ ਪੜੋ:-SGPC ਖ਼ਿਲਾਫ਼ ਰੋਸ ਪ੍ਰਦਰਸ਼ਨ, ਮੈਡੀਕਲ ਕਾਲਜ ਉਪਰ ਲੱਗੀ ਪਾਬੰਦੀ ਕਾਰਨ ਲਗਾਇਆ ਧਰਨਾ

Last Updated : Aug 31, 2022, 8:28 PM IST

ABOUT THE AUTHOR

...view details