ਅੰਮ੍ਰਿਤਸਰ: ਕੋਰੋਨਾਵਾਇਰਸ ਦੇ ਵਧਦੇ ਪ੍ਰਸਾਰ ਨੂੰ ਵੇਖਦਿਆਂ ਪੰਜਾਬ 'ਵਿੱਚ ਅੱਜ ਰਾਤ ਤੋਂ ਮੁੜ ਰਾਤ ਦਾ ਕਰਫ਼ਿਊ ਲਾਗੂ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਦਿੱਲੀ ਦੀ ਗੰਭੀਰ ਸਥਿਤੀ ਤੇ ਪੰਜਾਬ 'ਚ ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਹੈ।
ਪੰਜਾਬ 'ਚ ਅੱਜ ਰਾਤ ਤੋਂ ਮੁੜ ਲਾਗੂ ਹੋਵੇਗਾ ਰਾਤ ਦਾ ਕਰਫ਼ਿਊ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਬੁੱਧਵਾਰ ਨੂੰ ਸਾਰੇ ਕਸਬਿਆਂ ਤੇ ਸ਼ਹਿਰਾਂ ਵਿੱਚ ਨਾਈਟ ਕਰਫ਼ਿਊ ਨੂੰ ਦੁਬਾਰਾ ਲਾਗੂ ਕਰਨ ਦਾ ਐਲਾਨ ਕਰ ਦਿੱਤਾ ਸੀ।
ਜਿਸ ਦੇ ਚੱਲਦਿਆਂ ਅੰਮ੍ਰਿਤਸਰ ਵਿੱਚ ਵੀ 1 ਦਸੰਬਰ ਤੋਂ ਰਾਤ ਦਾ ਕਰਫ਼ਿਊ ਸ਼ੁਰੂ ਹੋਣ ਜਾ ਰਿਹਾ ਹੈ। ਇਹ ਕਰਫ਼ਿਊ ਰਾਤ 10 ਵਜੇਂ ਤੋਂ ਸਵੇਰ 5 ਵਜੇ ਤੱਕ ਲਾਗੂ ਰਹੇਗਾ।
ਇਸ ਸਬੰਧੀ ਅੰਮ੍ਰਿਤਸਰ ਦੇ ਡੀਸੀਪੀ ਜਗਮੋਹਨ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫ਼ੈਸਲੇ ਅਨੁਸਾਰ ਮਾਸਕ ਨਾ ਪਹਿਨਣ ਵਾਲਿਆਂ ਨੂੰ 200 ਰੁਪਏ ਦੀ ਥਾਂ1000 ਰੁਪਏ ਦਾ ਜੁਰਮਾਨਾ ਲੱਗੇਗਾ ਤੇ ਸਾਰੇ ਹੋਟਲ, ਢਾਬੇ, ਰਿਜੋਰਟ 9.30 ਵਜੇ ਤੋਂ ਹੀ ਬੰਦ ਹੋ ਜਾਣਗੇ।
ਡੀਸੀਪੀ ਜਗਮੋਹਨ ਸਿੰਘ ਨੇ ਕਿਹਾ ਕਿ ਬਾਰ ਬਾਰ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਲੋਕ, ਸੋਸ਼ਲ ਡਿਸਟੈਂਸ ਦਾ ਪੂਰਾ ਧਿਆਨ ਰੱਖਣ ਤੇ ਮਾਸਕ ਪਾਕੇ ਰੱਖਣ, ਦੁਕਾਨਦਾਰ ਵੀ ਗ੍ਰਾਹਕ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣ।