ਪੰਜਾਬ

punjab

NIA ਦੀ ਟੀਮ ਵੱਲੋਂ ਅਨਵਰ ਮਸੀਹ ਦੇ ਘਰ ਛਾਪੇਮਾਰੀ

By

Published : Oct 8, 2021, 2:16 PM IST

ਸਵੇਰੇ ਐਨਆਈਏ (NIA) ਦੀ ਟੀਮ ਨੇ ਇੱਕ ਵਾਰ ਫਿਰ ਅਨਵਰ (Anwar Masih) ਦੇ ਘਰ ਛਾਪੇਮਾਰੀ ਕੀਤੀ। ਐਨਆਈਏ (NIA) ਦੀ ਟੀਮ ਅਨਵਰ ਮਸੀਹ (Anwar Masih) ਦੇ ਘਰ ਦੇ ਅੰਦਰ ਹੈ ਤੇ ਘਰ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ ਗਏ ਹਨ ਤੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਵੀ ਬੰਦ ਕਰ ਦਿੱਤੇ ਗਏ ਹਨ।

NIA ਦੀ ਟੀਮ ਵੱਲੋਂ ਅਨਵਰ ਮਸੀਹ ਦੇ ਘਰ ਛਾਪੇਮਾਰੀ
NIA ਦੀ ਟੀਮ ਵੱਲੋਂ ਅਨਵਰ ਮਸੀਹ ਦੇ ਘਰ ਛਾਪੇਮਾਰੀ

ਅੰਮ੍ਰਿਤਸਰ:ਪਿਛਲੇ ਦਿਨੀਂ ਗੁਜਰਾਤ ਦੇ ਵਿੱਚ ਫੜੀ ਗਈ 3000 ਕਿਲੋ ਹੈਰੋਇਨ ਮਾਮਲੇ ਵਿੱਚ ਅੰਮ੍ਰਿਤਸਰ ਦੇ ਅਨਵਰ ਮਸੀਹ (Anwar Masih) ਦਾ ਨਾਂ ਫਿਰ ਸਾਹਮਣੇ ਆਇਆ ਹੈ। ਜਿਸ ਨੂੰ ਲੈ ਕੇ ਅੱਜ ਤੜਕਸਾਰ ਸਵੇਰੇ ਐਨਆਈਏ (NIA) ਦੀ ਟੀਮ ਨੇ ਇੱਕ ਵਾਰ ਫਿਰ ਅਨਵਰ (Anwar Masih) ਦੇ ਘਰ ਛਾਪੇਮਾਰੀ ਕੀਤੀ।

ਇਹ ਵੀ ਪੜੋ: ਜਾਣੋ, ਕੀ ਹੈ ਰਣਜੀਤ ਸਿੰਘ ਕਤਲ ਮਾਮਲਾ?

ਤੁਹਾਨੂੰ ਦੱਸ ਦਈਏ ਕਿ ਜੁਲਾਈ 2020 ਵਿੱਚ ਅਨਵਰ ਮਸੀਹ (Anwar Masih) ਦੁਆਰਾ ਇੱਕ ਕੋਠੀ ਕਿਰਾਏ ‘ਤੇ ਦਿੱਤੀ ਗਈ ਸੀ ਜਿਸ ਦੇ ਵਿੱਚ 194 ਕਿਲੋ ਹੈਰੋਇਨ ਫੜੀ ਗਈ ਸੀ। ਉਸ ਨੂੰ ਲੈ ਕੇ ਅਨਵਰ ਮਸੀਹ (Anwar Masih) ਨੂੰ ਐਨਆਈਏ (NIA) ਦੀ ਟੀਮ ਨੇ ਗ੍ਰਿਫ਼ਤਾਰ ਵੀ ਕੀਤਾ ਸੀ ਜਿਸ ਨੂੰ ਲੈ ਕੇ ਜਾਂਚ ਚੱਲ ਰਹੀ ਹੈ।

NIA ਦੀ ਟੀਮ ਵੱਲੋਂ ਅਨਵਰ ਮਸੀਹ ਦੇ ਘਰ ਛਾਪੇਮਾਰੀ

ਅਨਵਰ (Anwar Masih) ਨੇ ਇਸ ਮਮਾਲੇ ਵਿੱਚ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਤੇ ਅਨਵਰ ਮਸੀਹ (Anwar Masih) ਵੱਲੋਂ ਸੜਕਾਂ ‘ਤੇ ਧਰਨੇ ਵੀ ਲਗਾਏ ਗਏ। ਅਨਵਰ ਨੇ ਜ਼ਹਿਰ ਵੀ ਖਾ ਲਿਆ ਸੀ ਤੇ ਕਿਹਾ ਕਿ ਸੀ ਕਿ ਪੁਲਿਸ ਉਸ ਨੂੰ ਝੂਠੇ ਮਾਮਲੇ ‘ਚ ਫਸਾ ਰਹੀ ਹੈ ਤੇ ਹੁਣ ਉਸ ਵੱਲੋਂ ਜ਼ਮਾਨਤ ਅਰਜੀ ਲਗਾਈ ਗਈ ਸੀ ਤੇ ਉਸ ਨੇ ਜ਼ਮਾਨਤ ‘ਤੇ ਬਾਹਰ ਆਉਣਾ ਸੀ। ਇਸ ਤੋਂ ਪਹਿਲਾਂ ਹੀ ਅੱਜ ਤੜਕਸਾਰ ਸਵੇਰੇ ਐਨਆਈਏ ਦੀ ਟੀਮ ਨੇ ਇੱਕ ਵਾਰ ਫਿਰ ਅਨਵਰ (Anwar Masih) ਦੇ ਘਰ ਛਾਪੇਮਾਰੀ ਕੀਤੀ।

ਇਹ ਵੀ ਪੜੋ: ਸ਼੍ਰੀਨਗਰ ਸਕੂਲ ‘ਚ ਫਾਇਰਿੰਗ ਮਾਮਲਾ: ਮਨਜਿੰਦਰ ਸਿਰਸਾ ਨੇ ਕੀਤਾ ਵੱਡਾ ਐਲਾਨ, ਰੱਖੀ ਇਹ ਮੰਗ...

ਦੱਸਿਆ ਜਾ ਰਿਹਾ ਹੈ ਕਿ ਗੁਜਰਾਤ ਵਿੱਚ ਤਿੰਨ ਹਜ਼ਾਰ ਕਿਲੋ ਹੈਰੋਇਨ ਫੜ੍ਹੀ ਗਈ ਹੈ ਉਸ ਵਿੱਚ ਅਨਵਰ ਮਸੀਹ (Anwar Masih) ਦਾ ਨਾਂ ਫਿਰ ਇੱਕ ਵਾਰ ਸਾਹਮਣੇ ਆ ਗਿਆ ਹੈ। ਐਨਆਈਏ (NIA) ਦੀ ਟੀਮ ਅਨਵਰ ਮਸੀਹ (Anwar Masih) ਦੇ ਘਰ ਦੇ ਅੰਦਰ ਹੈ ਤੇ ਘਰ ਦੇ ਦਰਵਾਜ਼ੇ ਬਾਹਰੋਂ ਬੰਦ ਕਰ ਦਿੱਤੇ ਗਏ ਹਨ ਤੇ ਪਰਿਵਾਰਕ ਮੈਂਬਰਾਂ ਦੇ ਮੋਬਾਇਲ ਵੀ ਬੰਦ ਕਰ ਦਿੱਤੇ ਗਏ ਹਨ।

ABOUT THE AUTHOR

...view details