ਅੰਮ੍ਰਿਤਸਰ:ਸਾਉਣ ਦਾ ਮਹੀਨਾ ਹਿੰਦੂ ਧਰਮ ’ਚ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ। ਇਸ ਮਹੀਨੇ ਦੌਰਾਨ ਪਿਆ ਮੀਂਹ ਹਰਿਆਲੀ ਅਤੇ ਖੁਸ਼ਹਾਲੀ ਲੈ ਕੇ ਆਉਂਦੀ ਹੈ। ਇਸ ਦੌਰਾਨ ਦੁਰਗਿਆਣਾ ਤੀਰਥ ਸਥਿਤ ਸ੍ਰੀ ਲਕਸ਼ਮੀ ਨਾਰਾਇਣ ਮੰਦਰ ’ਚ ਵੀ ਸ਼ਰਧਾਲੂ ਨਤਮਸਤਕ ਹੋ ਰਹੇ ਹਨ।
ਬੇਸ਼ਕ ਸਾਰੀ ਦੁਨੀਆ ਸਾਉਣ ਦੇ ਮਹੀਨੇ ਦਾ ਇੰਤਜਾਰ ਕਰ ਰਹੀ ਹੈ ਪਰ ਭਾਰਤ ਅਤੇ ਖਾਸ ਕਰਕੇ ਅੰਮ੍ਰਿਤਸਰ ਚ ਨਵ ਵਿਆਹੇ ਜੋੜਿਆ ਵੱਲੋਂ ਖਾਸ ਤੌਰ ਤੇ ਇੰਤਜਾਰ ਕੀਤਾ ਜਾਂਦਾ ਹੈ। ਨਵ ਵਿਆਹੁਤਾ ਸੋਨੇ ਦੇ ਗਹਿਣੇ ਦੀ ਥਾਂ ’ਤੇ ਫੁੱਲਾਂ ਦੇ ਜੇਵਰ ਬਣਾ ਕੇ ਆਪਣੇ ਪਤੀ ਨਾਲ ਮੰਦਰ ਚ ਮੱਥਾ ਟੇਕਣ ਲਈ ਆਉਂਦੀਆਂ ਹਨ ਅਤੇ ਆਪਣੇ ਪਰਿਵਾਰ ਦੀ ਖੁਸ਼ੀ ਦੇ ਲਈ ਅਰਦਾਸ ਕਰਦੀਆਂ ਹਨ।
ਅੰਮ੍ਰਿਤਸਰ: ਫੁੱਲਾਂ ਦਾ ਸ਼ਿੰਗਾਰ ਕਰ ਮੰਦਰ ਪਹੁੰਚੀਆਂ ਨਵੀਆਂ ਵਿਆਹੀਆਂ ਇਸ ਦੌਰਾਨ ਨਵੇਂ ਵਿਆਹੇ ਜੋੜਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਮਹੀਨੇ ਦਾ ਬਹੁਤ ਇੰਤਜਾਰ ਕਰ ਰਹੇ ਸੀ। ਉਹ ਫੁੱਲਾਂ ਦਾ ਸ਼ਿੰਗਾਰ ਕਰਕੇ ਮੰਦਰ ਚ ਪਹੁੰਚੇ ਹਨ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਪਿਆਂ ਦੀਆਂ ਇੱਛਾਵਾਂ ਵੀ ਇੱਥੋਂ ਹੀ ਪੂਰੀਆਂ ਹੋਈਆਂ ਹਨ ਉਨ੍ਹਾਂ ਨੂੰ ਵੀ ਪੂਰਾ ਭਰੋਸਾ ਹੈ ਕਿ ਉਨ੍ਹਾਂ ਦੀਆਂ ਇੱਛਾਵਾਂ ਵੀ ਪੂਰੀਆਂ ਹੋਣਗੀਆਂ ਅਤੇ ਪਰਮਾਤਮਾ ਦੀ ਉਨ੍ਹਾਂ ’ਤੇ ਕ੍ਰਿਪਾ ਰਹੇਗੀ।
ਇਹ ਵੀ ਪੜੋ: ਸਉਣ ਦਾ ਪਹਿਲਾ ਸੋਮਵਾਰ: ਵਿਧੀ ਵਿਧਾਨ ਨਾਲ ਕਰੋ ਭਗਵਾਨ ਸ਼ਿਵ ਦੀ ਪੂਜਾ, ਹੋਵੇਗੀ ਹਰ ਮਨੋਕਾਮਨਾ ਪੂਰੀ
ਮੰਦਰ ਦੇ ਪੁਜਾਰੀ ਨੇ ਕਿਹਾ ਕਿ ਇਸ ਮਹੀਨੇ ਦੌਰਾਨ ਨਵੇਂ ਵਿਆਹੇ ਜੋੜੇ ਵਿਸ਼ੇਸ਼ ਤੌਰ ’ਤੇ ਫੁੱਲਾਂ ਨਾਲ ਸ਼ਿੰਗਾਰ ਕਰਕੇ ਮੰਦਰ ਚ ਆਉਂਦੇ ਹਨ ਅਤੇ ਪ੍ਰਮਾਤਮਾ ਅੱਗੇ ਆਪਣੇ ਪਰਿਵਾਰ ਅਤੇ ਖੁਸ਼ਹਾਲ ਜਿੰਦਗੀ ਲਈ ਅਰਦਾਸ ਕਰਦੇ ਹਨ।