newborn child died in Amritsar hospital ਅੰਮ੍ਰਿਤਸਰ: ਪਾਕਿਸਤਾਨ ਤੋਂ 14 ਦੇ ਕਰੀਬ ਲੋਕ ਭਾਰਤ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਪਹੁੰਚੇ ਸਨ। ਉਨ੍ਹਾਂ ਵਿਚੋਂ ਇੱਕ ਔਰਤ ਜੋ ਕਿ ਗਰਭਵਤੀ ਸੀ ਉਸ ਨੇ ਪਾਕਿਸਤਾਨ ਤੋਂ ਭਾਰਤ ਦੀ ਸਰਹੱਦ ਵਿੱਚ ਆਏ ਤਾਂ ਔਰਤ ਨੂੰ ਦਰਦ ਸ਼ੁਰੂ ਹੋ ਗਿਆ, ਜਿਸ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪਰ ਉਸਦੀ ਇਲਾਜ ਦੌਰਾਨ ਹੀ ਨਵਜੰਮੇ ਬੱਚੇ ਮੌਤ ਹੋ ਗਈ। ਬੱਚੇ ਦੇ ਜਨਮ ਤੋਂ ਬਾਅਦ ਪਰਿਵਾਰ ਨੇ ਉਸਦਾ ਨਾਂ ਬਾਰਡਰ ਰੱਖਿਆ ਸੀ।
ਹਸਪਤਾਲ ਵਿੱਚ ਬੱਚੇ ਦੀ ਮੌਤ: ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦੋਂ ਉਹ ਅੰਮ੍ਰਿਤਸਰ ਵੱਲ ਆ ਰਹੇ ਸੀ ਤਾਂ ਰਾਸਤੇ ਵਿੱਚ ਹੀ ਗਰਭਵਤੀ ਔਰਤ ਨੂੰ ਦਰਦ ਸ਼ੁਰੂ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਲਿਆਂਦਾ ਗਿਆ। ਗਰਭਵਤੀ ਔਰਤ ਦੀ ਹਾਲਤ ਬਹੁਤ ਨਾਜ਼ੁਕ ਸੀ ਬੱਚੇ ਦੀ ਜਨਮ ਤੋ ਬਾਅਦ ਹੀ ਮੌਤ ਹੋ ਗਈ। ਜਿਸ ਤੋ ਬਾਅਦ ਬੱਚੇ ਨੂੰ ਅੰਮ੍ਰਿਤਸਰ ਵਿੱਚ ਹੀ ਦਫਨਾ ਦਿੱਤਾ ਗਿਆ।
ਔਰਤ ਦੀ ਹਾਲਤ ਸੀ ਬਹੁਤ ਨਾਜ਼ੁਕ: ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਰੀਜ ਦੇ ਆਉਣ ਦੀ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ। ਜਿਸ ਕਾਰਨ ਉਨ੍ਹਾਂ ਨੇ ਮਰੀਜ ਦੇ ਹਸਪਤਾਲ ਪਹੁੰਚਣ ਤੋਂ ਪਹਿਲਾ ਦੀ ਟੀਮ ਬਣਾ ਲਈ ਸੀ। ਪਰ ਜਦੋਂ ਤੱਕ ਗਰਭਵਤੀ ਮਰੀਜ ਹਸਪਤਾਲ ਪਹੁੰਚੀ ਉਸ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਸੀ। ਜਿਸ ਦੀ ਨਾਰਮਲ ਡਿਲੀਨਰੀ ਕਰਵਾਈ ਗਈ ਪਰ ਬੱਚਾ ਦੀ ਜਾਨ ਨਹੀਂ ਬਚ ਸਕੀ। ਡਾਕਟਰਾ ਨੇ ਦੱਸਿਆ ਕਿ ਗਰਭਵਤੀ ਮਰੀਜ ਦੀ ਪਹਿਲਾਂ ਦੀ ਹਿਸਟਰੀ ਜ਼ਿਆਦਾ ਚੰਗੀ ਨਹੀਂ ਸੀ ਜਿਸ ਕਾਰਨ ਬੱਚੇ ਦੀ ਜਾਨ ਨਹੀਂ ਬਚ ਸਕੀ ਪਰ ਮਾਂ ਸੁਰੱਖਿਅਤ ਹੈ।
ਪਰਿਵਾਰ ਵੱਲੋਂ ਡਾਕਟਰਾਂ ਦਾ ਧੰਨਵਾਦ: ਪਾਕਿਸਤਾਨ ਤੋਂ ਆਏ ਪਰਿਵਾਰ ਨੇ ਗਰਭਵਤੀ ਔਰਤ ਨੂੰ ਮੌਕੇ ਤੇ ਚੰਗਾ ਇਲਾਜ ਦੇਣ ਲਈ ਡਾਕਟਰਾਂ ਦੀ ਧੰਨਵਾਦ ਕੀਤਾ ਹੈ। ਪਾਕਿਸਤਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਹ ਭਾਰਤ ਵਿੱਚ ਹੀ ਰਹਿਣਾ ਚਾਹੁੰਦੇ ਹਨ। ਉਹ ਰਾਜਸਥਾਨ ਦੇ ਜੋਧਪੁਰ ਵਿੱਚ ਆਪਣੇ ਰਿਸ਼ਤੇਦਾਰ ਕੋਲ ਰੁਕਣਾਂ ਚਾਹੁੰਦੇ ਹਨ। ਉਨ੍ਹਾਂ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਹੁਣ ਇਹ ਪਰਿਵਾਰ ਭਾਰਤ ਵਿੱਚ ਰੁਕਣ ਲਈ ਕਾਗਜੀ ਕਾਰਵਾਈ ਸ਼ੁਰੂ ਕਰੇਗਾ।
ਇਹ ਵੀ ਪੜ੍ਹੋ:-BBC Documentary Controversy: PU ਵਿੱਚ ਡਾਕੂਮੈਂਟਰੀ ਨੂੰ ਲੈਕੇ ਹੰਗਾਮਾ, ਅਧਿਕਾਰੀਆਂ ਨੇ ਕਰਵਾਈ ਬੰਦ