ਅੰਮ੍ਰਿਤਸਰ: ਗੁਰੂ ਨਗਰੀ ਅੰਮ੍ਰਿਤਸਰ ’ਚ ਬੀਤੇ ਦਿਨ ਕੋਰੋਨਾ ਦੇ 337 ਨਵੇਂ ਕੇਸ ਸਾਹਮਣੇ ਆਏ ਹਨ ਅਤੇ 6 ਲੋਕਾਂ ਦੀ ਮੌਤ ਦੀ ਦਰਜ ਕੀਤੀ ਗਈ ਹੈ। ਇਸ ਦੀ ਪੁਸ਼ਟੀ ਕਰਦਿਆ ਸਿਹਤ ਵਿਭਾਗ ਵੱਲੋ ਜਾਰੀ ਰਿਪੋਰਟ ਵਿੱਚ ਦੱਸਿਆ ਹੈ ਕਿ ਕੋਰੋਨਾ ਦੇ 337 ਨਵੇਂ ਕੇਸ ਸਾਹਮਣੇ ਆਏ ਹਨ ਅਤੇ 70 ਪਹਿਲਾਂ ਤੋ ਕੋਰੋਨਾ ਮਰੀਜਾਂ ਦੇ ਸਪੰਰਕ ਵਿੱਚ ਆਏ ਸਨ। ਅੰਮ੍ਰਿਤਸਰ 'ਚ ਇਸ ਸਮੇਂ ਕੋਰੋਨਾ ਮਰੀਜਾਂ ਦੀ ਗਿਣਤੀ 21689 ਹੋ ਗਈ ਹੈ ਅਤੇ ਉਨਾਂ ਵਿੱਚੋ 17,689 ਮਰੀਜ਼ ਦੇ ਠੀਕ ਹੋ ਜਾਣ ਨਾਲ ਇਸ ਸਮੇਂ 3297 ਐਕਟੀਵ ਮਾਮਲੇ ਹਨ।
ਅੰਮ੍ਰਿਤਸਰ ‘ਚ 337 ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ, 6 ਲੋਕਾਂ ਦੀ ਮੌਤ
ਗੁਰੂ ਨਗਰੀ ਅੰਮ੍ਰਿਤਸਰ ’ਚ ਬੀਤੇ ਦਿਨ ਕੋਰੋਨਾ ਦੇ 337 ਨਵੇਂ ਕੇਸ ਸਾਹਮਣੇ ਆਏ ਹਨ ਅਤੇ 6 ਲੋਕਾਂ ਦੀ ਮੌਤ ਦੀ ਦਰਜ ਕੀਤੀ ਗਈ ਹੈ।
ਅੰਮ੍ਰਿਤਸਰ ‘ਚ 337 ਕੋਰੋਨਾ ਦੇ ਨਵੇਂ ਕੇਸ ਆਏ ਸਾਹਮਣੇ, 6 ਲੋਕਾਂ ਦੀ ਮੌਤ
ਇਸ ਤੋਂ ਇਲਾਵਾ ਜਿੰਨ੍ਹਾਂ 6 ਲੋਕਾਂ ਦੀ ਮੌਤ ਹੋਈ ਹੈ, ਉਨਾਂ ਵਿੱਚ 31 ਸਾਲਾ ਮਨਦੀਪ ਸਿੰਘ ਵਾਸੀ ਸੁਲਤਾਨਵਿੰਡ ਰੋਡ, 62 ਸਾਲਾ ਚੈਚਲ ਸਿੰਘ ਵਾਸੀ ਫਰੈਡਜ ਐਵੀਨਿਊ, 55 ਸਾਲਾ ਫਤਿਹ ਸਿੰਘ ਕਾਲੋਨੀ ਵਾਸੀ ਗੇਟ ਹਕੀਮਾਂ, 80 ਸਾਲਾ ਜਸਵੰਤ ਕੌਰ ਵਾਸੀ ਉਠੀਆਂ, 52 ਸਾਲਾ ਦਲਬੀਰ ਸਿੰਘ ਵਾਸੀ ਇੰਪਰੀਅਲ ਸਿਟੀ, 70 ਸਾਲਾ ਹਰਬੰਸ ਕੌਰ ਵਾਸੀ ਇੰਦਰਾ ਕਾਲੋਨੀ ਕੋਟ ਖਾਲਸਾ ਦੇ ਨਾਂਅ ਸ਼ਾਮਲ ਹਨ। ਕੋਰੋਨਾ ਨਾਲ ਮਰਨ ਵਾਲਿਆ ਦਾ ਅੰਕੜਾ ਵੱਧ ਕੇ 693 ਹੋ ਗਿਆ ਹੈ।