ਅੰਮ੍ਰਿਤਸਰ: ਵੱਧ ਰਹੇ ਪੈਟਰੋਲ ਦੀਆਂ ਕੀਮਤਾਂ (Rising petrol prices) ਤੋਂ ਛੁਕਾਰਾ ਪਾਉਣ ਦੇ ਲਈ ਬਿਜਲੀ ਨਾਲ ਚੱਲਣ ਵਾਲੇ ਵਾਹਨ (Electric vehicles) ਲੈਣ ਵਾਲੇ ਲੋਕ ਸਾਵਧਾਨ ਹੋ ਜਾਣ। ਕਿਉਂਕਿ ਇਹ ਵਾਹਨ ਵੱਡੇ ਹਾਦਸਿਆਂ ਨੂੰ ਸੱਦਾ ਦਿੰਦੇ ਹਨ। ਜਿਸ ਦੀ ਇੱਕ ਤਾਜ਼ਾ ਤਸਵੀਰ ਅੰਮ੍ਰਿਤਸਰ ਦੇ ਪਿੰਡ ਗੁਰੂ ਕੀ ਵਡਾਲੀ (Guru Ki Wadali, a village in Amritsar) ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਯਾਹਮਾ ਕੰਪਨੀ ਦੀ ਨਵੀਂ ਬੈਟਰੀ ਵਾਲੀ ਸਕੂਟਰੀ ਨੂੰ ਅੱਗ ਲੱਗ ਗਈ। ਮਕਾਨ ਮਾਲਕ ਅਨੁਸਾਰ ਉਨ੍ਹਾਂ ਦੇ ਪੁੱਤਰ ਨੇ ਸਵੇਰੇ 6 ਵਜੇ ਜਦੋਂ ਸਕੂਟਰੀ ਨੂੰ ਚਾਰਜ ਕਰਨ ਲਈ ਲਗਾਇਆ ਤਾਂ ਕੁਝ ਦੇਰ ਬਾਅਦ ਅਚਾਨਕ ਸਕੂਟਰੀ (Scooter) ਨੂੰ ਅੱਗ ਲੱਗ ਗਈ।
ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਉਨ੍ਹਾਂ ਦੇ ਘਰ ਦਾ ਸਾਰਾ ਸਮਾਨ ਸੜ ਕੇ ਸਵਾਹ (All the furniture in the house was burnt to ashes) ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ 85 ਹਜ਼ਾਰ ਦੀ ਇਸ ਸਕੂਟਰੀ ਨੇ ਉਨ੍ਹਾਂ ਦੇ ਘਰ ਦਾ ਢਾਈ ਲੱਖ ਦੇ ਸਮਾਨ ਨੂੰ ਕੁਝ ਹੀ ਮਿੰਟਾ ਵਿੱਚ ਸਾੜ ਕੇ ਸਵਾਹ ਕਰ ਦਿੱਤਾ ਹੈ। ਉਨ੍ਹਾਂ ਮੁਤਾਬਿਕ ਇਹ ਸਕੂਟਰੀ ਉਨ੍ਹਾਂ ਨੂੰ ਉਨ੍ਹਾਂ ਦੇ ਜਵਾਈ ਨੇ ਗਿਫ਼ਟ ਕੀਤੀ ਸੀ। ਉਨ੍ਹਾਂ ਕਿਹਾ ਕਿ ਅਸੀਂ ਵੱਧ ਰਹੇ ਪੈਟਰੋਲ ਦੀਆਂ ਕੀਮਤਾਂ ਤੋਂ ਛੁਕਾਰਾ ਪਾਉਣ ਦੇ ਲਈ ਇਹ ਸਕੂਟਰੀ ਖਰੀਦੀ ਸੀ, ਪਰ ਸਾਨੂੰ ਨਹੀਂ ਸੀ ਪਤਾ ਕਿ ਇਸ ਨਾਲ ਸਾਡੇ ਘਰ ਦਾ ਇਹ ਹਾਲ ਹੋਵੇਗਾ।