ਅੰਮ੍ਰਿਤਸਰ: ਇੱਕ ਪਾਸੇ ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਗੈਂਗਸਟਰ ਨਿਜੀ ਚੈਨਲਾਂ ਨਾਲ ਇੰਟਰਵਿਊ ਕਰ ਰਹੇ ਹਨ ਉੱਥੇ ਹੀ ਇਸ ਇੰਟਰਵੀਊ ਤੋਂ ਬਾਅਦ ਹੁਣ ਪੰਜਾਬ ਦੀਆਂ ਕਈ ਜੇਲ੍ਹਾਂ ਦੇ ਵਿੱਚ ਜੈਮਰ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਵਿੱਚ ਸਭ ਤੋਂ ਪਹਿਲਾ ਨਾਮ ਅੰਮ੍ਰਿਤਸਰ ਦੀ ਕੇਂਦਰੀ ਸੁਧਾਰ ਘਰ ਜੇਲ੍ਹ ਦਾ ਆਇਆ ਹੈ ਜਿਸ ਵਿੱਚ ਜੈਮਰ ਲਗਾ ਦਿਤਾ ਗਿਆ ਹੈ। ਜੈਮਰ ਨਾਲ ਹੁਣ ਇਲਾਕੇ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਨੂੰ ਖਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੇਂਦਰੀ ਜੇਲ੍ਹ ਦੇ ਜੈਮਰ ਆਮ ਲੋਕਾਂ ਲਈ ਬਣੇ ਮੁਸੀਬਤ, ਲੋਕਾਂ ਨੇ ਅਧਿਕਾਰੀਆਂ ਨੂੰ ਮਾਮਲੇ ਦੇ ਹੱਲ ਲਈ ਕੀਤੀ ਗੁਜ਼ਾਰਿਸ਼ - ਸਥਾਨਕਵਾਸੀਆਂ ਨੇ ਚਿਤਾਵਨੀ ਦਿੱਤੀ
ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਵਿੱਚ ਲੱਗੇ ਜੈਮਰਾਂ ਕਾਰਣ ਇਲਾਕੇ ਦੇ ਲੋਕ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਜੈਮਰਾਂ ਕਰਕੇ ਉਨ੍ਹਾਂ ਦੇ ਫੋਨ ਦੀ ਰੇਂਜ ਨਹੀਂ ਆਉਂਦੀ ਜਿਸ ਕਰਕੇ ਉਨ੍ਹਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸਥਾਨਕਵਾਸੀਆਂ ਨੇ ਜੇਲ੍ਹ ਪ੍ਰਸ਼ਾਸਨ ਨੂੰ ਮਿਲ ਕੇ ਕਿਹਾ ਕਿ ਉਹ ਜੈਮਰਾਂ ਦੀ ਰੇਂਜ ਜੇਲ੍ਹ ਤੱਕ ਰੱਖਣ ਨਾ ਕਿ ਇਲਾਕੇ ਤੱਕ। ਉਨ੍ਹਾਂ ਕਿਹਾ ਕਿ ਜੇ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਰੋਡ ਜਾਮ ਕਰਕੇ ਪ੍ਰਦਰਸ਼ਨ ਕਰਨਗੇ।
ਇਲਾਕਾ ਨਿਵਾਸੀਆਂ ਨੇ ਦੱਸੀ ਸਮੱਸਿਆ: ਲੋਕਾਂ ਵੱਲੋਂ ਅੰਮ੍ਰਿਤਸਰ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਲਈ ਵੀ ਸਮਾਂ ਮੰਗਿਆ ਜਾ ਰਿਹਾ ਹੈ। ਗੱਲਬਾਤ ਕਰਦੇ ਹੋਏ ਫਤਾਹਪੁਰ ਇਲਾਕੇ ਦੇ ਨਿਵਾਸੀ ਨੇ ਦੱਸਿਆ ਕਿ ਜਦੋਂ ਦਾ ਜੇਲ੍ਹ ਦੇ ਨਜ਼ਦੀਕ ਜੇਮਰ ਲਗਾਇਆ ਗਿਆ ਹੈ ਉਸ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਸਮੱਸਿਆਵਾਂ ਨੈਟਵਰਕ ਸਬੰਧੀ ਆ ਰਹੀਆਂ ਹਨ ਅਤੇ ਇਸੇ ਕਰਕੇ ਹੀ ਉਨ੍ਹਾਂ ਵੱਲੋਂ ਅੱਜ ਜੇਲ੍ਹ ਸੁਪਰਡੈਂਟ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਲੇਕਿਨ ਉਨ੍ਹਾਂ ਵੱਲੋਂ ਸਮਾਂ ਨਾ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਵੱਲੋਂ ਅਗਲੇ ਦਿਨ ਮੁਲਾਕਾਤ ਕੀਤੀ ਜਾਵੇਗੀ। ਅੱਗੇ ਬੋਲਦੇ ਹੋਏ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਹ ਜੇਲ੍ਹ ਦੀ ਸੁਰੱਖਿਆ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਵਰਤਣਾ ਚਾਹੁੰਦੇ ਪਰ ਉਨ੍ਹਾਂ ਦੇ ਘਰਾਂ ਦੇ ਵਿੱਚ ਨੈੱਟਵਰਕ ਨਾ ਆਉਣ ਕਰਕੇ ਉਨ੍ਹਾਂ ਦਾ ਵੀ ਕਾਫੀ ਨੁਕਸਾਨ ਹੋ ਰਿਹਾ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਜੇਲ੍ਹ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਨ ਕਿ ਜੈਮਰ ਦੀ ਰੇਂਜ ਥੋੜ੍ਹੀ ਘਟਾਈ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।
- ਤਿੰਨ ਦਿਨਾਂ ਤੋਂ ਨਹੀਂ ਪੂਰਿਆ ਗਿਆ ਰਜਵਾਹੇ 'ਚ ਪਿਆ ਪਾੜ, ਕਿਸਾਨਾਂ ਦੀ ਫਸਲ ਹੋਈ ਪੂਰੀ ਤਰ੍ਹਾਂ ਬਰਬਾਦ
- ਲੁਧਿਆਣਾ ਦੇ ਗਿਆਸਪੁਰਾ ਇਲਾਕੇ 'ਚੋਂ ਵੱਡੀ ਗਿਣਤੀ 'ਚ ਬਰਾਮਦ ਹੋਇਆ ਖ਼ਤਰਨਾਕ ਕੈਮੀਕਲ, ਸਿਹਤ ਮਹਿਕਮਾ ਅਤੇ ਪੁਲਿਸ ਕਰ ਰਿਹਾ ਜਾਂਚ
- ਹੁਣ ਨਹੀਂ ਮਿਲਣੇ 2 ਹਜ਼ਾਰ ਰੁਪਏ ਦੇ ਗੁਲਾਬੀ ਨੋਟ, ਪੜ੍ਹੋ ਪੁਰਾਣੇ ਦੋ ਹਜ਼ਾਰ ਰੁਪਏ ਦੇ ਨੋਟਾਂ ਦਾ ਕੀ ਬਣੇਗਾ...
ਮਾਮਲੇ ਦੇ ਹੱਲ ਲਈ ਕੀਤੀ ਗੁਜ਼ਾਰਿਸ਼: ਮੋਬਾਇਲ ਦਾ ਨੈਟਵਰਕ ਨਾ ਆਣ ਕਰਕੇ ਕਾਫੀ ਮੁਸ਼ਕਿਲਾਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ। ਫਤਾਹਪੁਰ ਜੇਲ੍ਹ ਦੇ ਵਿੱਚ ਜਦੋਂ ਦੇ ਜੈਮਰ ਲੱਗੇ ਹਨ ਉਸ ਤੋਂ ਬਾਅਦ ਲਗਾਤਾਰ ਫਤਾਹਪੁਰ ਤਦੇ ਇਲਾਕਾ ਵਾਸੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਕਰਕੇ ਹੀ ਉਨ੍ਹਾਂ ਵੱਲੋਂ ਅੰਮ੍ਰਿਤਸਰ ਦੇ ਜੇਲ੍ਹ ਅਧਿਕਾਰੀਆਂ ਦੇ ਨਾਲ ਮੁਲਾਕਾਤ ਕਰਨ ਵਾਸਤੇ ਸਮਾਂ ਮੰਗਿਆ ਗਿਆ ਸੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਅਧਿਕਾਰੀਆਂ ਨੂੰ ਜੇਮਰਾਂ ਦੀ ਰੇਂਜ ਘਟਾਉਣ ਦੀ ਗੁਜ਼ਾਰਿਸ਼ ਕੀਤੀ ਜਾਣੀ ਸੀ ਪਰ ਅੱਜ ਮੁਲਾਕਾਤ ਨਾ ਹੋਣ ਕਾਰਨ ਮਾਮਲਾ ਹੱਲ ਨਹੀਂ ਹੋ ਸਕਿਆ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਦੁਬਾਰਾ ਤੋਂ ਅਧਿਕਾਰੀਆਂ ਨੂੰ ਮਿਲ ਕੇ ਆਪਣੀ ਮੁਸ਼ਕਲ ਦੱਸੀ ਜਾਵੇਗੀ ਤਾਂ ਜੋ ਇਸ ਦਾ ਹੱਲ ਕੱਢਿਆ ਜਾ ਸਕੇ ਅਤੇ ਉਹਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ।