ਪੰਜਾਬ

punjab

ETV Bharat / state

ਨਵਜੋਤ ਸਿੰਘ ਸਿੱਧੂ ਤੋਂ ਨਾਰਾਜ਼ ਨੀਟੂ ਸ਼ਟਰਾਂ ਵਾਲਾ, ਵੇਖੋ ਵੀਡੀਓ - ਨਵਜੋਤ ਸਿੰਘ ਸਿੱਧੂ

ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਦੇ ਘਰ ਜਾ ਕੇ ਨੀਟੂ ਸ਼ਟਰਾਂ ਵਾਲੇ ਨੇ ਮੁਲਾਕਾਤ ਕੀਤੀ, ਹਾਲਾਂਕਿ ਨੀਟੂ ਸ਼ਟਰਾਂ ਵਾਲਾ ਸਿੱਧੂ ਤੋਂ ਕਾਫ਼ੀ ਨਾਰਾਜ਼ ਵੇਖੇ ਗਏ।

ਨੀਟੂ ਸ਼ਟਰਾਂ ਵਾਲਾ

By

Published : Aug 6, 2019, 8:40 AM IST

ਅੰਮ੍ਰਿਤਸਰ: ਲੋਕ ਸਭਾ ਚੋਣਾਂ ਲੜਣ ਤੋਂ ਬਾਅਦ ਮਸ਼ਹੂਰ ਹੋਏ ਨੀਟੂ ਸਟਰਾਂ ਵਾਲੇ ਨੇ ਸੋਮਵਾਰ ਨੂੰ ਨਵਜੋਤ ਸਿੰਘ ਸਿੰਧੂ ਨਾਲ ਲੋਕਾਂ ਦੇ ਮਸਲੇ ਲੈ ਕੇ ਪਹੁੰਚੇ। ਨੀਟੂ ਸਟਰਾਂ ਵਾਲੇ ਨੇ ਬਾਹਰ ਆ ਕੇ ਸਿੱਧੂ ਨਾਲ ਕਾਫ਼ੀ ਨਾਰਾਜ਼ਗੀ ਜਤਾਈ, ਉਨ੍ਹਾਂ ਕਿਹਾ ਕਿ ਸਿੱਧੂ ਨੇ ਮੁਲਾਕਾਤ ਲਈ ਉਨ੍ਹਾਂ ਨੂੰ ਸਿਰਫ਼ ਚੰਦ ਹੀ ਮਿੰਟ ਦਿੱਤੇ ਜਿਸ 'ਚ ਉਹ ਆਪਣੀ ਗੱਲ ਵੀ ਪੂਰੀ ਤਰ੍ਹਾਂ ਸਾਹਮਣੇ ਨਹੀਂ ਰੱਖ ਪਾਏ।
ਨੀਟੂ ਸਟਰਾਂ ਵਾਲਾ ਅੰਮ੍ਰਿਤਸਰ ਵਿਖੇ ਨਵਜੋਤ ਸਿੰਘ ਸਿੱਧੂ ਨੂੰ ਉਨ੍ਹਾਂ ਦੇ ਰਿਹਾਇਸ਼ 'ਤੇ ਮਿਲਣ ਪੁੱਜੇ ਸਨ, ਪਰ ਉਹ ਮੁਲਾਕਾਤ ਤੋਂ ਬਾਅਦ ਬੇਹਦ ਨਾਰਾਜ਼ ਨਜ਼ਰ ਆਏ। ਸਿੱਧੂ ਵਲੋਂ ਮਿਲਣ ਲਈ ਕੇਵਲ ਇਕ ਮਿੰਟ ਦਾ ਸਮਾਂ ਦੇਣ ਤੋਂ ਬਾਅਦ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਜੇਕਰ ਇਨ੍ਹਾਂ ਕੋਲ ਆਮ ਜਨਤਾ ਦੀ ਗੱਲ ਸੁਣਨ ਦਾ ਸਮਾਂ ਨਹੀਂ ਹੈ, ਤਾਂ ਇਨ੍ਹਾਂ ਨੂੰ ਲੋਕਾਂ ਵਲੋਂ ਚੁੱਣੇ ਜਾਣ ਦਾ ਵੀ ਕੋਈ ਫ਼ਾਇਦਾ ਨਹੀਂ ਹੈ।

ਵੇਖੋ ਵੀਡੀਓ

ਇਹ ਵੀ ਪੜ੍ਹੋ: ਕਰਤਾਰਪੁਰ ਲਾਂਘਾ ਦੇ ਨਿਰਮਾਣ ਕਾਰਜ 'ਚ ਤੇਜ਼ੀ, 60 ਫੀਸਦੀ ਕੰਮ ਮੁਕੰਮਲ

ਨੀਟੂ ਸ਼ਟਰਾਂ ਵਾਲਾ ਲੋਕਾਂ ਦੀਆਂ ਸਮੱਸਿਆਵਾਂ ਤੇ ਹੋਰ ਸਮਾਜਿਕ ਮਸਲਿਆਂ ਦੇ ਹੱਲ ਲਈ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ । ਨੀਟੂ ਨੇ ਕਿਹਾ ਕਿ ਉਹ ਸਵੇਰੇ 9 ਵਜੇ ਦੇ ਆਏ ਹੋਏ ਸਨ, ਪਰ ਸਿੱਧੂ ਨੇ ਉਨ੍ਹਾਂ ਨੂੰ 2 ਵਜੇ ਅੰਦਰ ਬੁਲਾਇਆ। ਨੀਟੂ ਨੇ ਕਿਹਾ ਕਿ ਇੰਨਾਂ ਲੰਮਾਂ ਸਮਾਂ ਉਡੀਕ ਕਰ ਕੇ ਸਿੱਧੂ ਨੇ ਉਨ੍ਹਾਂ ਦੀ ਕੇਵਲ ਇਕ ਮਿੰਟ ਹੀ ਗੱਲ ਸੁਣੀ ਤੇ ਉਹ ਵੀ ਅੱਧੀ-ਅਧੂਰੀ।
ਨੀਟੂ ਨੇ ਕੈਪਟਨ ਅਤੇ ਸਿੱਧੂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅਜਿਹੇ ਲੀਡਰਾਂ ਤੋਂ ਕੀ ਲੈਣਾ, ਜਿਨ੍ਹਾਂ ਕੋਲ ਗ਼ਰੀਬ ਦੀ ਗੱਲ ਸੁਣਨ ਦਾ ਸਮਾਂ ਵੀ ਨਹੀਂ ਹੈ।

ਇਹ ਵੀ ਪੜ੍ਹੋ: ਲੁਧਿਆਣਾ ਪੁਲਿਸ ਨੇ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ, ਮੁਲਜ਼ਮ ਕਾਬੂ

ABOUT THE AUTHOR

...view details