ਅੰਮ੍ਰਿਤਸਰ: ਹਾਊਸਿੰਗ ਬੋਰਡ ਕਾਲੋਨੀ ਵਿੱਚ ਨੀਰਜ ਨਾਮ ਦੇ ਮੁੰਡੇ ‘ਤੇ ਕੁਝ ਆਣਪਛਤੇ ਲੋਕਾਂ ਲੋਕਾਂ ਵੱਲ਼ੋਂ ਗੋਲੀਆਂ ਚਲਾਈ ਗਈ ਹਨ। ਨੀਰਜ ਮੁਤਾਬਿਕ ਇਨ੍ਹਾਂ ਲੋਕਾ ਨੇ ਉਸ ਦੇ 6 ਗੋਲੀਆਂ ਚਲਾਈਆਂ। ਨੀਰਜ ਮੌਕੇ ਤੋਂ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਸਫਲ ਰਿਹਾ। ਘਟਨਾ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਇਲਾਕੇ ਵਿੱਚ ਘਟਨਾ ਤੋਂ ਬਾਅਦ ਸਹਿਮ ਦਾ ਮਾਹੌਲ ਹੈ।
ਉਧਰ ਘਟਨਾ ਤੋਂ ਨੀਰਜ ਦੀ ਮਾਤਾ ਰਜਨੀ ਨੇ ਦੱਸਿਆ, ਕਿ 3 ਨੌਜਵਾਨ ਮੁੰਡੇ ਐਕਟਿਵਾ ‘ਤੇ ਸਵਾਰ ਹੋ ਕੇ ਆਏ ਸਨ। ਜਿਨ੍ਹਾਂ ਨੇ ਉਸ ਦੇ ਬੇਟੇ ‘ਤੇ ਜਾਨਲੇਵਾ ਹਮਲਾ ਕੀਤੀ। ਆਪਣੇ ਪੁੱਤਰ ‘ਤੇ ਗੋਲੀਆਂ ਚੱਲਣ ਦੇ ਪਿੱਛੇ ਕੀ ਕਾਰਨ ਹਨ, ਇਸ ਬਾਰੇ ਪਰਿਵਾਰ ਨੂੰ ਕੁਝ ਨਹੀਂ ਪਤਾ। ਪੀੜਤ ਪਰਿਵਾਰ ਮੁਤਾਬਿਕ ਉਨ੍ਹਾਂ ਦੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈ।
ਆਪਣੀ ਕਲੋਨੀ ਵਿੱਚ ਖੜ੍ਹੇ ਨੌਜਵਾਨ ‘ਤੇ ਚੱਲੀਆ ਗੋਲੀਆਂ ਘਟਨਾ ਤੋਂ ਬਾਅਦ ਥਾਣੇ ਪਹੁੰਚੇ ਪਰਿਵਾਰ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ, ਤੇ ਨਾਲ ਹੀ ਆਪਣੇ ਪਰਿਵਾਰਿਕ ਮੈਂਬਰਾਂ ਦੀ ਸੁਰੱਖਿਆ ਦੀ ਮੰਗ ਕੀਤੀ ਹੈ। ਪੀੜਤ ਮੁਤਾਬਿਕ ਉਹ ਆਪਣੀ ਕਾਲੋਨੀ ਦੇ ਬਾਹਰ ਖੜ੍ਹਾ ਸੀ। ਇੰਨੇ ਵਿੱਚ ਇੱਕ ਐਕਟਿਵਾ ਤੇ ਸਵਾਰ 3 ਨੌਜਵਾਨਾਂ ਨੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ
ਇਸ ਸਬੰਧੀ ਜਾਂਚ ਅਧਿਕਾਰੀ ਏ.ਐੱਸ.ਆਈ. ਨਰਿੰਦਰ ਸਿੰਘ ਦਾ ਕਹਿਣਾ ਹੈ। ਕਿ ਸਾਨੂੰ ਸ਼ਿਕਾਇਤ ਮਿਲੀ ਹੈ। ਕਿ ਰਾਤ ਰਣਜੀਤ ਐਵੀਨਿਊ ਅਧੀਨ ਆਉਦੇ ਇਲਾਕਾ ਹਾਊਸਿੰਗ ਬੋਰਡ ਕਾਲੋਨੀ ਵਿੱਚ ਗੋਲੀ ਚਲੀ ਹੈ। ਇਸ ਸਬੰਧ ਵਿੱਚ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਮੁਲਜ਼ਮਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦਾ ਪਰਿਵਾਰ ਨੂੰ ਭਰੋਸਾ ਦਿੱਤਾ।
ਇਹ ਵੀ ਪੜ੍ਹੋ:ਸ਼ਰਾਰਤੀ ਅਨਸਰਾਂ ਵਲੋਂ ਕੌਂਸਲਰ ਦੀ ਗੱਡੀ ਦੇ ਤੋੜੇ ਸ਼ੀਸ਼ੇ