ਐੱਨਸੀਸੀ ਡਾਇਰੈਕਟਰ ਜਨਰਲ ਅੰਮ੍ਰਿਤਸਰ ਪੁੱਜੇ
ਐੱਨਸੀਸੀ ਡਾਇਰੈਕਟਰ ਜਨਰਲ ਰਾਜੀਵ ਚੋਪੜਾ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਪੰਜਾਬ ਦੌਰੇ ਦੌਰਾਨ ਅੰਮ੍ਰਿਤਸਰ ਪਹੁੰਚੇ। ਡਾਇਰੈਕਟਰ ਜਨਰਲ ਨੇ ਪਹਿਲਾਂ ਐੱਨਸੀਸੀ ਦੇ ਕੈਡਿਟਾਂ ਨੂੰ ਗਾਰਡ ਆਫ਼ ਆਨਰ ਦਿੱਤਾ। ਫਿਰ ਐੱਨਸੀਸੀ ਨਾਲ ਸਬੰਧਿਤ ਮੁਸ਼ਕਲਾਂ 'ਤੇ ਗੱਲ ਕੀਤੀ।
ncc director general on punjab visit
ਅੰਮ੍ਰਿਤਸਰ: ਐੱਨਸੀਸੀਡਾਇਰੈਕਟਰ ਜਨਰਲ ਰਾਜੀਵ ਚੋਪੜਾ ਆਪਣੇ ਪੰਜਾਬ ਦੌਰੇ 'ਤੇ 11 ਪੰਜਾਬ ਬਟਾਲੀਅਨ ਐੱਨਸੀਸੀ ਅੰਮ੍ਰਿਤਸਰ ਪਹੁੰਚੇ ਜਿਨ੍ਹਾਂ ਦਾ ਸਵਾਗਤ ਬਿਗ੍ਰੇਡੀਅਰ ਆਰ.ਕੇ ਮੋਰ ਨੇ ਕੀਤਾ। ਜਨਰਲ ਰਾਜੀਵ ਐੱਨਸੀਸੀ ਦੇ ਨਾਲ ਸਬੰਧਿਤ ਮੁਸ਼ਕਲਾਂ ਜਾਣਨ ਲਈ ਵਿੱਦਿਅਕ ਅਦਾਰਿਆਂ, 'ਚ ਐੱਨਸੀਸੀ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਗੱਲਬਾਤ ਕੀਤੀ। ਇਸ ਮੌਕੇ ਤੇ ਡਾਇਰੈਕਟਰ ਜਨਰਲ ਨੇ ਪਿਹਲਾਂ ਐਨ.ਸੀ.ਸੀ ਦੇ ਕੈਡਿਟਾਂ ਨੂੰ ਗਾਰਡ ਆਫ ਆਨਰ ਦਿਤਾ। ਫਿਰ ਐਨ.ਸੀ.ਸੀ ਦੇ ਨਾਲ ਸੰਬੰਧਿਤ ਮੁਸਕਿਲਾਂ 'ਤੇ ਗੱਲ ਕੀਤੀ।
ਇਸ ਮੌਕੇ ਤੇ ਜਨਰਲ ਚੋਪੜਾ ਨੇ ਕਿਹਾ ਕਿ ਐੱਨਸੀਸੀ ਕੈਡਿਟਾਂ, ਅਫਸਰਾਂ ਤੇ ਆਰਮੀ ਸਟਾਫ਼ ਨਾਲ ਗੱਲ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬਾਰੇ ਚਰਚਾ ਕੀਤੀ ਗਈ ਅਤੇ ਇਨ੍ਹਾਂ ਮੁਸ਼ਕਲਾਂ ਦਾ ਹੱਲ ਕਰਕੇ ਅਸੀਂ ਵਿੱਦਿਅਕ ਅਦਾਰਿਆ 'ਚ ਐੱਨਸੀਸੀ ਹੋਰ ਚੰਗੇ ਢੰਗ ਨਾਲ ਚਲਾ ਸਕਦੇ ਹਨ। ਉਨ੍ਹਾਂ ਕਿਹਾ ਕਿ ਐੱਨਸੀਸੀ ਦਾ ਉਦੇਸ਼ 'ਏਕਤਾ 'ਤੇ ਅਨੁਸ਼ਾਸ਼ਨ ਹੈ'। ਇਸ ਉਦੇਸ਼ ਨੂੰ ਪੂਰਾ ਕਾਰਨ ਲਈ ਸਦਾ ਐੱਨਸੀਸੀ ਸਟਾਫ਼ ਪੂਰੀ ਮਿਹਨਤ ਨਾਲ ਕੰਮ ਕਰ ਰਿਹਾ ਹੈ।