ਅੰਮ੍ਰਿਤਸਰ: 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election) ਨੂੰ ਲੈਕੇ ਪੰਜਾਬ ਵਿੱਚ ਸਿਆਸਤ ਆਪਣੇ ਸਿਖਰਾ ‘ਤੇ ਪਹੁੰਚ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਵੱਲੋਂ ਆਪੋਂ-ਆਪਣੀ ਜਿੱਤੇ ਦੇ ਦਾਅਦੇ ਵੀ ਕੀਤੇ ਜਾ ਰਹੇ ਹਨ। ਉਥੇ ਹੀ ਕਾਂਗਰਸ ਵੱਲੋਂ ਸੀ.ਐਮ ਚਿਹਰਾ ਦੇ ਐਲਾਨ ਤੋਂ ਬਾਅਦ ਆਪਣਾ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਦੀ ਗਈ ਹੈ।
ਚੋਂਣ ਪ੍ਰਚਾਰ ਤਹਿਤ ਹੀ ਨਵਜੋਤ ਸਿੰਘ ਸਿੱਧੂ ਤੇ ਅਲਕਾ ਲਾਬਾ ਨੇ ਐਨ.ਆਰ.ਆਈ ਭਾਈਚਾਰੇ ਦੀਆਂ ਮੁਸ਼ਿਕਲਾਂ ਸੁਣਨ ਲਈ ਅੰਮ੍ਰਿਤਸਰ ਵਿੱਚ ਐਨ.ਆਰ.ਆਈ ਦੇ ਨਾਲ ਇੱਕ ਹੋਟਲ ਵਿੱਚ ਐਨ.ਆਰ.ਆਈ ਭਾਈਚਾਰੇ ਨਾਲ ਮੀਟਿੰਗ ਕੀਤੀ।
ਇਸ ਦੌਰਾਨ ਅਲਕਾ ਲਾਬਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਿੱਧੂ ਪੰਜਾਬ ਦੇ ਹਿੱਤਾਂ ਬਾਰੇ ਸੋਚਦਾ, ਸਿੱਧੂ ਦੀ ਪ੍ਰਧਾਨਗੀ ਦੇ ਚੱਲਦੇ ਅੱਜ ਕਾਂਗਰਸ ਪਾਰਟੀ ਚੋਣਾਂ ਵਿੱਚ ਖੜੀ ਹੈ, ਜੇਕਰ ਸਿੱਧੂ ਦੀ ਹਾਰ ਹੁੰਦੀ ਹੈ ਤੇ ਸਮਝ ਲਵੋਂ ਪੰਜਾਬ ਦੀ ਹਾਰ ਹੈ, ਇਸ ਕਰਕੇ ਸਿੱਧੂ ਨੂੰ ਜਿਤਾਉਣਾ ਹੈ। ਸਿੱਧੂ ਦੇ ਪੰਜਾਬ ਮਾਡਲ ਨੂੰ ਅੱਗੇ ਲੈਕੇ ਆਉਣਾ ਹੈ, ਇਸ ਤੋਂ ਬਾਅਦ ਐਨ.ਆਰ.ਆਈ ਭਾਈਚਾਰੇ ਵੱਲੋਂ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ।
ਪੰਜਾਬ 'ਚ NRI ਭਰਾਵਾਂ ਨੂੰ ਬਣਾਇਆ ਜਾਵੇਗਾ ਸ਼ੇਅਰ ਹੋਲਡਰ ਇਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਐਨ.ਆਰ.ਆਈ ਭਾਈਚਾਰੇ ਨੂੰ ਸੰਬੋਧਿਤ ਕੀਤਾ ਕਿਹਾ ਕਿ ਦੇਸ਼ ਵਿਦੇਸ਼ ਤੋਂ ਭਾਵਨਾਵਾਂ ਤੇ ਸਦਭਾਵਨਾ ਨਾਲ ਜੁੜੇ ਹੋਏ ਲੋਕ ਜਿਹੜੀ ਆਸ ਕਰਦੇ ਹਨ, ਜਦੋਂ ਤੱਕ ਮੇਰੀ ਜ਼ਿੰਦਗੀ ਰਹੇਗੀ ਮੈਂ ਤੁਹਾਡੀ ਆਸ ਨੂੰ ਟੁੱਟਣ ਨਹੀਂ ਦਾਵਾਂਗੇ। ਸਿੱਧੂ ਨੇ ਕਿਹਾ ਕਿ ਮੈਨੂੰ ਇਹ ਨਹੀਂ ਲਗਦਾ ਕਿ ਮੈਂ ਤੁਹਾਡੇ ਲਈ ਕੁੱਝ ਕਰ ਰਿਹਾ ਹਾਂ, ਪਰ ਮੈਂ ਆਪਣੀ ਧਰਤੀ ਦੇ ਪਿੱਛੇ ਸਭ ਕੁੱਝ ਕਰ ਰਿਹਾ ਹਾਂ। ਇਸ ਜੱਟ ਨੂੰ ਢਾਹੁਣ ਲਈ ਕੈਪਟਨ ਨੇ ਬੜਾ ਜ਼ੋਰ ਲਗਾਇਆ, ਪਰ ਉਸ ਨੂੰ ਜਲੇਬੀ ਵਾਂਗ ਸਿੱਧਾ ਕਰ ਦਿੱਤਾ।
ਮੈਂ ਤੁਹਾਡੀ ਕਦਰ ਤੇ ਇੱਜ਼ਤ ਇਸ ਲਈ ਕਰਦਾ ਹਾਂ ਤੁਹਾਡੀ ਸੋਚ ਪੰਜਾਬ ਦੇ ਲਈ ਹੈ, ਲੜਾਈ ਮਾਫ਼ੀਆ 'ਤੇ ਸਿੱਧੂ ਦੀ ਹੈ। ਉਨ੍ਹਾਂ ਕਿਹਾ ਕਿ 17 ਸਾਲ ਧੱਕੇ ਖਾਧੇ ਹਨ, ਧਰਮਾਂ ਵਿਚੋਂ ਸਭ ਤੋਂ ਵੱਡਾ ਧਰਮ ਰਾਸ਼ਟਰ ਧਰਮ ਹੈ। ਜਦੋਂ ਤੱਕ ਮੇਰੇ ਸਾਹ ਹਨ, ਮੈਂ ਦੁਨੀਆਂ ਦੇ ਸਮੂਹ ਪੰਜਾਬੀਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਮੈਂ ਤੁਹਾਡੀਆਂ ਉਮੀਦਾਂ 'ਤੇ ਖਰਾ ਉਤਰਾਂਗਾ। ਮੈਂ ਪੰਜਾਬ ਲਈ ਭਗਤ ਸਿੰਘ ਵਰਗਾ ਮਹਿਸੂਸ ਕਰਦਾ ਹਾਂ।
ਮੇਰੀ ਸੋਚ ਪੰਜਾਬ ਵਿੱਚ ਤਬਦੀਲੀ ਲਈ ਹੈ, ਮੈਂ ਕਦੇ ਸ਼ਿਕਾਇਤ ਨਹੀਂ ਕੀਤੀ ਕਿ ਕਪਤਾਨ ਹਾਰ ਗਿਆ ਹੈ। ਮੈਂ ਪਰਵਾਸੀ ਭਾਰਤੀਆਂ ਦਾ ਸਤਿਕਾਰ ਕਰਦਾ ਹਾਂ। ਕਿਉਂਕਿ ਉਹ ਮੇਰੇ ਵਾਂਗ ਪੰਜਾਬ ਨੂੰ ਪਿਆਰ ਕਰਦੇ ਹਨ, ਪਿਛਲੇ ਸਮੇਂ ਵਿੱਚ ਐਨ.ਆਰ.ਆਈ ਲੋਕਾਂ ਦਾ ਭਰੋਸਾ ਟੁੱਟ ਗਿਆ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਐਨ.ਆਰ.ਆਈ ਭਰਾਵਾਂ ਨੂੰ ਸ਼ੇਅਰ ਹੋਲਡਰ ਬਣਾਇਆ ਜਾਵੇਗਾ। ਸੁਖਬੀਰ ਬਾਦਲ ਦਾ ਕਿਸੇ ਹੋਟਲ 'ਤੇ ਕੋਈ ਕਰਜ਼ਾ ਨਹੀਂ ਹੈ, ਪੰਜਾਬ ਮਾਡਲ ਬਦਲੇਗਾ ਪੰਜਾਬ ਜਦੋਂ ਵੀ ਚੋਣਾਂ ਆਉਂਦੀਆਂ ਹਨ, ਲੋਕ ਆਪਣੀ ਵੋਟ ਦੀ ਅਹਿਮੀਅਤ ਨੂੰ ਭੁੱਲ ਜਾਂਦੇ ਹਨ ਤੇ ਸ਼ਰਾਬ ਲਈ ਆਪਣੀ ਵੋਟ ਵੇਚਦੇ ਹਨ।
ਪ੍ਰਵਾਸੀ ਪੰਜਾਬੀਆਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੰਜਾਬ ਦਾ ਭਲਾ ਕਰਨ ਵਾਲੇ ਨੂੰ ਵੋਟ ਪਾਉਣੀ ਚਾਹੀਦੀ ਹੈ, ਪ੍ਰਵਾਸੀ ਭਾਰਤੀਆਂ ਦੀਆਂ ਲਾਸ਼ਾਂ ਭਾਵੇਂ ਵਿਦੇਸ਼ਾਂ ਵਿੱਚ ਹੋਣ, ਪਰ ਉਨ੍ਹਾਂ ਦੀ ਆਤਮਾ ਪੰਜਾਬ ਵਿੱਚ ਹੈ। ਇਹ ਜ਼ਰੂਰੀ ਨਹੀਂ ਕਿ ਪੰਜਾਬ ਦੀ ਬਿਹਤਰੀ ਲਈ ਮੁੱਖ ਮੰਤਰੀ ਬਣਨਾ ਜ਼ਰੂਰੀ ਹੈ। ਕਿਉਂਕਿ ਮੈਂ ਪਹਿਲਾਂ ਹੀ 2-3 ਮੁੱਖ ਮੰਤਰੀਆਂ ਦਾ ਦੁੱਖ ਭੋਗ ਚੁੱਕਾ ਹਾਂ, ਜੇ ਆਉਣ ਵਾਲਾ ਮੁੱਖ ਮੰਤਰੀ ਸਹੀ ਕੰਮ ਨਹੀਂ ਕਰਦਾ ਤਾਂ ਮੈਂ ਇੱਕ ਇਸ ਨੂੰ ਹਟਾ ਦੇਵਾਗਾਂ।
ਇੱਕ ਪੀੜ੍ਹੀ ਅੱਤਵਾਦ ਵਿੱਚ ਖਤਮ ਹੋ ਗਈ ਲੰਬੂ (ਬਿਕਰਮ ਮਜੀਠੀਆ) ਨੇ ਇੱਕ ਪੀੜ੍ਹੀ ਤਬਾਹ ਕਰ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦੀ ਕੌਮ ਦੇ ਬੀਜ ਨੂੰ ਨਸ਼ਟ ਕਰਨ ਦਾ ਯਤਨ ਕੀਤਾ ਗਿਆ ਹੈ। ਮੈਂ ਰਾਹੁਲ ਗਾਂਧੀ ਨੂੰ ਇਹ ਵੀ ਕਿਹਾ ਸੀ ਝੂਠ ਬੋਲ ਕੇ ਸੱਤਾ ਹਾਸਲ ਨਾ ਕਰੋ, ਸਗੋਂ ਪੰਜਾਬ ਦੇ ਲੋਕਾਂ ਦੀ ਤਕਦੀਰ ਬਦਲਣ ਦੀ ਕੋਸ਼ਿਸ਼ ਕਰੋ।
ਇਹ ਵੀ ਪੜੋ:-ਅਮਿਤ ਸ਼ਾਹ ਦੀ ਰੈਲੀ ਨੂੰ ਲੈ ਕੇ ਕਿਸਾਨਾਂ ਨੇ ਦਿਖਾਏ ਕਾਲੇ ਝੰਡੇ ਤੇ ਕੀਤੀ ਨਾਅਰੇਬਾਜ਼ੀ