ਅੰਮ੍ਰਿਤਸਰ: ਪਿਛਲੇ ਦਿਨੀ ਕਾਂਗਰਸ ਦੀ ਹੋਈ ਇੱਕ ਰੈਲੀ ਵਿੱਚ ਸ਼ਾਮਲ ਹੋਏ ਵਰਕਰਾਂ ਦਾ ਧੰਨਵਾਦ ਕਰਨ ਲਈ ਸੋਮਵਾਰ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਵੇਰਕਾ ਪੁੱਜੇ। ਇਸ ਮੌਕੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਨੇ ਸਿੱਧੂ ਦਾ ਭਰਵਾਂ ਸਵਾਗਤ ਕੀਤਾ ਅਤੇ ਸਿਰੋਪਾਉ ਪਾ ਕੇ ਸਨਮਾਨਿਤ ਵੀ ਕੀਤਾ।
ਸਾਬਕਾ ਮੰਤਰੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਅੱਜ ਇਥੇ ਰੈਲੀ ਵਿੱਚ ਪੁੱਜਣ ਵਾਲੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਨ ਲਈ ਪੁੱਜੇ ਹਨ। ਉਨ੍ਹਾਂ ਕਿਹਾ ਕਿ ਉਹ ਰੈਲੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਰਕਰ ਦੇ ਰਿਣੀ ਹਨ।
ਕਿਸਾਨੀ ਦੀ ਲੜਾਈ ਨਿੱਜੀ ਨਹੀਂ ਸਗੋਂ ਸਿਸਟਮ ਵਿਰੁੱਧ ਹੈ: ਸਿੱਧੂ ਸਿੱਧੂ ਨੇ ਗੱਲ ਕਰਦੇ ਹੋਏ ਕਿ ਉਨ੍ਹਾਂ ਦੀ ਲੜਾਈ ਨਿੱਜੀ ਨਹੀਂ ਹੈ, ਕਿਸੇ ਵਿਅਕਤੀ ਨਾਲ ਨਹੀਂ ਸਗੋਂ ਇੱਕ ਸਿਸਟਮ ਨਾਲ ਹੈ, ਜਿਸ ਨੇ ਪੰਜਾਬ ਦੀ ਖ਼ੁਸ਼ਹਾਲੀ ਨੂੰ ਪਿਛਲੇ 25-30 ਸਾਲਾਂ ਵਿੱਚ ਬੁਰੀ ਤਰ੍ਹਾਂ ਢਾਹ ਲਾਈ ਹੈ। ਹੁਣ ਇਹ ਜਿਹੜੀ ਕੇਂਦਰ ਵਿਰੁੱਧ ਕਿਸਾਨੀ ਦੀ ਲੜਾਈ ਚੱਲ ਰਹੀ ਹੈ ਉਹ ਸਾਡੇ ਵਜੂਦ ਦੀ ਲੜਾਈ ਹੈ ਕਿਉਂਕਿ ਸਾਡੇ ਵਜੂਦ 'ਤੇ ਹਮਲਾ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਆਪਣੀ ਜਿੱਦ 'ਤੇ ਅੜੀ ਹੋਈ ਹੈ ਪਰ ਇਹ ਹੰਕਾਰ ਛੇਤੀ ਹੀ ਟੁੱਟ ਜਾਵੇਗਾ।
ਉਨ੍ਹਾਂ ਕਿਹਾ ਕਿ ਇਸੇ ਹੰਕਾਰ ਕਾਰਨ ਕੇਂਦਰ ਨੇ ਪਰਾਲੀ ਸਾੜਨ 'ਤੇ ਇੱਕ ਕਰੋੜ ਰੁਪਏ ਜੁਰਮਾਨਾ ਲਾਇਆ ਹੈ ਅਤੇ ਨਾਲ ਹੀ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਦਿੱਤਾ ਹੈ, ਜੋ ਪੰਜਾਬ ਦੀ ਕਿਸਾਨੀ ਨੂੰ ਖਤਮ ਕਰਕੇ ਚਾਰ ਕਾਰਪੋਰੇਟਾਂ ਦੇ ਹੱਥਾਂ ਵਿੱਚ ਦਿੱਤਾ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਅੱਜ ਮੌਜੂਦਾ ਸਮੇਂ ਵਿੱਚ ਪੰਜਾਬ ਨੂੰ ਦੁਬਾਰਾ ਖ਼ੁਸ਼ਹਾਲ ਬਣਾਉਣ ਲਈ ਇੱਕ ਬਲੂ ਪ੍ਰਿੰਟ ਦੀ ਲੋੜ ਹੈ। ਸੋ ਅੱਜ ਸਾਰੀ ਦੁਨੀਆ ਦੀਆਂ ਨਜ਼ਰ ਇਸ ਗੱਲ 'ਤੇ ਹਨ ਕਿ ਪੰਜਾਬ ਨੂੰ ਇਸ ਔਖੇ ਤੇ ਮੁਸ਼ਕਿਲ ਭਰੇ ਸਮੇਂ ਵਿੱਚੋਂ ਕੌਣ ਕੱਢੇਗਾ, ਪਰੰਤੂ ਕੱਢੇਗਾ ਉਹੀ ਜਿਹੜਾ ਰਾਹ ਪਾਵੇਗਾ।