ਅੰਮ੍ਰਿਤਸਰ: ਨਵਜੋਤ ਕੌਰ ਸਿੱਧੂ ਨੇ ਆਪਣੇ ਅੰਮ੍ਰਿਤਸਰ ਪੂਰਬੀ ਹਲਕੇ ਦਾ ਤੂਫਾਨੀ ਦੌਰਾ ਕੀਤਾ ਗਿਆ ਜਿੱਥੇ ਕਰੋੜਾਂ ਰੁਪਏ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ। ਉੱਥੇ ਹੀ ਲੋਕਾਂ ਨੂੰ ਭਾਰੀ ਮੁਸ਼ਕਲਾਂ ਨੂੰ ਸੁਣਿਆ ਗਿਆ ਤੇ ਉਨ੍ਹਾਂ ਦਾ ਹੱਲ ਵੀ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦਾ ਕਾਂਗਰਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕੋਈ ਕਾਂਗਰਸੀ ਉਨ੍ਹਾਂ ਦੇ ਨਾਲ ਨਹੀਂ ਜਾਵੇਗਾ।
ਬੀਐਸਐਫ ਮੁੱਦੇ ‘ਤੇ ਵਿਸ਼ੇਸ਼ ਇਜਲਾਸ ਸੱਦਿਆ
ਪੰਜਾਬ ਸਰਕਾਰ ਬੀਐਸਐਫ (BSF) ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਖ਼ਿਲਾਫ ਖਾਸ ਵਿਧਾਨਸਭਾ ਇਜਲਾਸ (Special Session of Vidhan Sabha) ਬੁਲਾ ਰਹੀ ਹੈ, ਜਦੋਂ ਮੀਡੀਆ ਵੱਲੋਂ ਸਵਾਲ ਪੁੱਛਿਆ ਗਿਆ ਕਿ ਇਸ ਹਲਕੇ ਤੋਂ ਕੌਣ ਚੋਣ ਲੜੇਗਾ ਤੇ ਉਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੀ ਇਸ ਹਲਕੇ ਤੋਂ ਚੋਣ ਲੜਨਗੇ ਤੇ ਨਵਜੋਤ ਕੌਰ ਸਿੱਧੂ ਇਸ ਹਲਕੇ ਚ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਵੀਂ ਪਾਰਟੀ ਬਣਾਉਣ ਦਾ ਸੰਕੇਤ ਦਿੱਤਾ ਹੈ ਪਰ ਲੋਕ ਉਨ੍ਹਾਂ ਦੇ ਨਾਲ ਜੁੜਨਗੇ ਤੇ ਕੈਪਟਨ ਨੂੰ ਵਧਾਈ ਦਿੰਦੇ ਹਾਂ ਪਰ ਕਾਂਗਰਸੀ ਨੇਤਾ ਕੋਈ ਵੀ ਉਨ੍ਹਾਂ ਦੇ ਨਾਲ ਹੀ ਜਾਏਗਾ ਕਿਉਂਕਿ ਕੈਪਟਨ ਨੇ ਆਪਣੇ ਕਾਰਜਕਾਲ ਦੇ ਦੌਰਾਨ ਕਿਸੇ ਵੀ ਵਿਧਾਇਕ ਨੂੰ ਪੰਜ ਮਿੰਟ ਦਾ ਸਮਾਂ ਤੱਕ ਨਹੀਂ ਦਿੱਤਾ ਤੇ ਸਾਢੇ ਚਾਰ ਸਾਲ ਵਿੱਚ ਲੋਕਾਂ ਦਾ ਕੋਈ ਵੀ ਲੋਕਾਂ ਦੇ ਕੰਮ ਨਹੀਂ ਕੀਤਾ।
ਚੰਗਾ ਹੁੰਦਾ ਕੈਪਟਨ ਅਕਾਲੀ ਦਲ ਜੁਆਇਨ ਕਰਦੇ
ਸਾਬਕਾ ਸੀਪੀਐਸ (Ex CPS) ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਕੈਪਟਨ ਚੰਗਾ ਹੁੰਦੇ ਤਾਂ ਅਕਾਲੀ ਦਲ (Akali Dal) ਵਿਚ ਸ਼ਾਮਲ ਹੋ ਜਾਂਦੇ ਕਿਉਂਕਿ ਸਾਢੇ ਚਾਰ ਸਾਲ ਉਹਨਾਂ ਅਕਾਲੀ ਦਲ ਦੇ ਹੀ ਕੰਮ ਕੀਤੇ ਨੇ ਉਹਨਾਂ ਕਿਹਾ ਕਿ ਅਕਾਲੀ ਦਲ ਦੀ ਨਸ਼ਾ ਪੰਜਾਬ ਚ ਫੈਲਾਇਆ ਅਤੇ ਲੋਕਾਂ ਦੇ ਵਪਾਰ ਤੇ ਕਬਜ਼ਾ ਵੀ ਕੀਤਾ ਹੈ ਜੇਕਰ ਅਕਾਲੀ ਦਲ ਨੇ ਕੰਮ ਕੀਤੇ ਹੁੰਦੇ ਤੇ ਅੱਜ ਪੰਜਾਬ ਦੇ ਨੌਜਵਾਨ ਪੀੜ੍ਹੀ ਵਿਦੇਸ਼ਾਂ ਚ ਨਾ ਜਾਂਦੀ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨਸ਼ੇ ਦੇ ਖ਼ਿਲਾਫ਼ ਰਿਪੋਰਟ ਨੂੰ 2018 ਦੋ ਫਾਈਲਾਂ ਨੂੰ ਦਬਾ ਕੇ ਬੈਠੇ ਹੋਏ ਹਨ ਉਨ੍ਹਾਂ ਕਿਹਾ ਕਿ ਅੱਜ ਹਾਈ ਕੋਰਟ ਚ ਫਾਈਲ ਖੋਲ੍ਹ ਸਕਦੀ ਹੈ।