ਅੰਮ੍ਰਿਤਸਰ : ਨਵਜੋਤ ਕੌਰ ਸਿੱਧੂ (Navjot Kaur Sidhu) ਅੱਜ ਮੋਹਕਮ ਪੁਰਾ ਵਿਖੇ ਵਿਕਾਸ ਕਾਰਜਾਂ ਦਾ ਜਾਇਜ਼ਾ (Review of development works) ਲੈਣ ਲਈ ਪਹੁੰਚੇ। ਇਸ ਮੌਕੇ ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਹੇਠ ਵਿਕਾਸ ਕਾਰਜ ਚੱਲ ਰਹੇ ਹਨ, ਜੋ ਬਹੁਤ ਜਲਦੀ ਪੁਰੇ ਕਰ ਲਏ ਜਾਣਗੇ।
'ਵਿਰੋਧ ਕਰਨ ਦਾ ਨਹੀਂ ਸਹੀ ਤਰੀਕਾ'
ਇਸ ਦੇ ਨਾਲ ਹੀ ਪ੍ਰਦਰਸ਼ਨ ਕਰ ਰਹੇ ਅਧਿਆਪਕਾਂ ਵਲੋਂ ਸੁਖਜਿੰਦਰ ਰੰਧਾਵਾ (Sukhjinder Randhawa) ਅਤੇ ਰਾਜਾ ਵੜਿੰਗ (Raja Waring) ਦੇ ਵਿਰੋਧ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਅਧਿਆਪਕਾਂ ਵਲੋਂ ਵਿਰੋਧ ਕਰਨ ਦਾ ਇਹ ਤਰੀਕਾ ਸਹੀ ਨਹੀਂ ਹੈ। ਉਨ੍ਹਾਂ ਕਿਹਾ ਕਿ ਜਦੋਂ ਤੁਸੀਂ ਕਿਸੇ ਨੂੰ ਤੰਗ ਕਰੋਗੇ ਤਾਂ ਉਥੇ ਤਲਖੀ ਜ਼ਰੂਰ ਹੋਵੇਗੀ।
'ਇੱਕ ਪਰਮਿਟ 'ਤੇ ਕਈ ਬੱਸਾਂ'
ਇਸ ਦੇ ਨਾਲ ਹੀ ਸੁਖਬੀਰ ਸਿੰਘ ਬਾਦਲ (Sukhbir Singh Badal) 'ਤੇ ਨਿਸ਼ਾਨਾ ਸਾਧਦੇ ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਵਲੋਂ ਮਾਫ਼ੀਆ 'ਤੇ ਕਾਰਵਾਈ (Transport Minister takes action against mafia) ਕਰਦਿਆਂ ਬਿਨਾਂ ਟੈਕਸ ਵਾਲੀਆਂ ਬੱਸਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਸੌ-ਸੌ ਬੱਸਾਂ ਇੱਕ-ਇੱਕ ਪਰਮਿਟ 'ਤੇ ਚਲਾਈਆਂ ਜਾ ਰਹੀਆਂ ਹਨ, ਜਿਸ ਕਾਰਨ ਉਹ ਸਰਕਾਰ ਨੂੰ ਚੂਨਾ ਲਗਾ ਰਹੇ ਹਨ।
'ਕੋਰੋਨਾ 'ਚ ਦਿੱਲੀ ਦਾ ਸਿਹਤ ਸਿਸਟਮ ਹੋਇਆ ਖ਼ਰਾਬ'
ਨਵਜੋਤ ਕੌਰ ਸਿੱਧੂ ਨੇ ਅਰਵਿੰਦ ਕੇਜਰੀਵਾਲ 'ਤੇ ਤੰਜ਼ ਕੱਸਦਿਆਂ ਕਿਹਾ ਕਿ ਪੰਜਾਬ 'ਚ ਆ ਕੇ ਉਸ ਵਲੋਂ ਕਈ ਐਲਾਨ ਕੀਤੇ ਜਾ ਰਹੇ ਹਨ, ਪਰ ਆਪਣੇ ਦਿੱਲੀ 'ਚ ਕੋਰੋਨਾ ਦੌਰਾਨ ਸਿਹਤ ਸਿਸਟਮ ਦਾ ਸਭ ਤੋਂ ਬੁਰਾ ਹਾਲ ਸੀ। ਆਕਸੀਜਨ ਦੀ ਘਾਟ ਕਾਰਨ ਲੋਕ 'ਤੇ ਸੜਕਾਂ 'ਤੇ ਮਰ ਰਹੇ ਸਨ। ਇਸ ਦੇ ਨਾਲ ਹੀ ਸਿੱਖਿਆ 'ਚ ਪੰਜਾਬ ਦੇ ਨਤੀਜ਼ੇ ਦਿੱਲੀ ਨਾਲੋਂ ਵਧੀਆ ਆਏ ਹਨ।