ਅੰਮ੍ਰਿਤਸਰ ਵਿੱਚ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸਾਧੇ ਨਿਸ਼ਾਨੇ ਅੰਮ੍ਰਿਤਸਰ: ਅੰਮ੍ਰਿਤਸਰ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ, ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਨਵਜੋਤ ਕੌਰ ਸਿੱਧੂ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਲੋਕਾਂ ਨੂੰ ਸਕਰਾਤਮਕ ਰਹਿਣ ਦੀ ਅਪੀਲ ਕੀਤੀ। ਦੱਸਦਈਏ ਕੀ ਨਵਜੋਤ ਕੌਰ ਪਿੱਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਨਾਮੁਰਾਦ ਬਿਮਾਰੀ ਦੇ ਨਾਲ ਜੂਝ ਰਹੇ ਹਨ, ਪਰ ਇਸ ਪ੍ਰੋਗਾਰਮ ਵਿੱਚ ਪਹੁੰਚਣ ਮੌਕੇ ਉਹਨਾਂ ਕਿਹਾ ਕਿ ਮੈਨੂੰ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਮੈਨੂੰ ਬਿਮਾਰੀ ਵੀ ਹਾਂ। ਦੱਸਣਯੋਗ ਹੈ ਕਿ ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਮਹਿਲਾਵਾਂ ਦੇ ਨਾਲ ਤੀਜ ਦਾ ਤਿਉਹਾਰ ਮਨਾਉਂਦੇ ਹੋਏ ਗਿੱਧਾ ਵੀ ਪਾਇਆ।
ਹਰ ਵੇਲੇ ਬਿਮਾਰੀ ਨੂੰ ਆਪਣੇ ਨਾਲ ਜੋੜ ਕੇ ਨਾ ਰੱਖੋ :ਉਹਨਾਂ ਕਿਹਾ ਕਿ ਮੈਂ ਕਾਫੀ ਸਮੇਂ ਬਾਅਦ ਕਿਸੇ ਜਨਤਕ ਥਾਂ ਉੱਤੇ ਸਮਾਗਮ ਵਿੱਚ ਸ਼ਿਰਕਤ ਕੀਤੀ ਹੈ ਤੇ ਇਥੇ ਆਕੇ ਤਾਜ਼ਗੀ ਮਹਿਸੂਸ ਕਰ ਰਹੀ ਹਾਂ। ਉਹਨਾਂ ਕਿਹਾ ਕਿ ਮੈਂਨੂੰ ਇਥੇ ਆਕੇ ਮਹਿਸੂਸ ਹੀ ਨਹੀਂ ਹੋਈਆ ਕੀ ਮੈਂ ਬਿਮਾਰ ਹਾਂ। ਉਹਨਾਂ ਕਿਹਾ ਮੈਂ ਵੀ ਇੱਕ ਡਾਕਟਰ ਹਾਂ ਤੇ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਬਿਮਾਰੀ ਨੂੰ ਆਪਣੇ ਨਾਲ ਜੋੜ ਕੇ ਨਹੀਂ ਰੱਖਣਾ ਚਾਹੀਦਾ ਹੈ। ਨਵਜੋਤ ਕੌਰ ਨੇ ਕਿਹਾ ਕਿ ਤੁਸੀਂ ਆਪਣੇ ਦਿਮਾਗ ਨੂੰ ਤੇ ਦਿਲ ਨੂੰ ਮਜ਼ਬੂਤ ਰੱਖ ਹਰ ਕਿਸੇ ਬਿਮਾਰੀ ਨੂੰ ਹਰਾ ਸਕਦੇ ਹੋ।
ਮੁੱਖ ਮੰਤਰੀ ਮਾਨ ਉੱਤੇ ਸਾਧੇ ਨਿਸ਼ਾਨੇ:ਇਸ ਮੌਕੇ ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਮਾਨ ਉੱਤੇ ਨਿਸ਼ਾਨੇ ਵੀ ਸਾਧੇ ਤੇ ਕਿਹਾ ਕਿ ਆਪਣੇ ਆਪ ਮੀੰ ਆਮ ਪਾਰਟੀ ਦੱਸਣ ਵਾਲੇ ਕੋਈ ਆਮ ਨਹੀਂ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਔਰਤਾਂ ਲਈ ਵੱਖਰਾ ਠੇਕਾ ਖੋਲ੍ਹ ਦਿੱਤਾ ਹੈ ਤਾਂ ਜੋ ਹੁਣ ਪੰਜਾਬ ਦੀਆਂ ਔਰਤਾਂ ਵੀ ਨਸ਼ੇ ਉੱਤੇ ਲੱਗ ਜਾਣ। ਨਵਜੋਤ ਕੌਰ ਸਿੱਧੂ ਨੇ ਮੁੱਖ ਮੰਤਰੀ ਦੇ ਤੰਜ਼ ਕੱਸਦੇ ਹੋਏ ਕਿਹਾ ਕਿ ਉਹ ਤਾਂ ਆਪ ਬੜੀ ਸ਼ਰਾਬ ਪੀਂਦੇ ਹਨ, ਇਸ ਲਈ ਹੁਣ ਔਰਤਾਂ ਲਈ ਵੀ ਠੇਕਾ ਖੋਲ੍ਹ ਦਿੱਤਾ ਹੈ ਤਾਂ ਜੋ ਪੰਜਾਬ ਦੀ ਜਵਾਨੀ ਖਤਮ ਹੋ ਸਕੇ। ਉਹਨਾਂ ਨੇ ਕਿਹਾ ਕਿ ਪੰਜਾਬ ਵੀ ਅਫ਼ੀਮ ਦੇ ਖੇਤੀ ਦੀ ਇਜ਼ਾਜ਼ਤ ਹੋਣੀ ਚਾਹੀਦੀ ਹੈ, ਕਿਉਂਕਿ ਇਹ ਦਵਾਈ ਦੀ ਤੌਰ ਉੱਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦੀ ਹੈ।
ਮਣੀਪੁਰ ਘਟਣਾ ਦੀ ਨਿੰਦਾ : ਇਸ ਸਮਾਗਮ ਤੋਂ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਉਹਨਾਂ ਮਣੀਪੁਰ ਘਟਣਾ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਇਸ ਤੋਂ ਵੱਡੀ ਸ਼ਰਮਨਾਕ ਗੱਲ ਕੋਈ ਹੋਰ ਹੋ ਨਹੀਂ ਸਕਦੀ। ਉਨ੍ਹਾਂ ਕਿਹਾ ਕਿ ਚਾਹੇ ਉਹ ਪੁਲਿਸ ਅਧਿਕਾਰੀ ਹੋਣ, ਚਾਹੇ ਉਹ ਲੀਡਰ ਹੋਣ ਸਾਡਾ ਸਾਰਿਆਂ ਦਾ ਸਿਰ ਸ਼ਰਮ ਨਾਲ ਝੁੱਕਿਆ ਹੋਈਆ ਹੈ।