ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ: ਨਵਜੋਤ ਕੌਰ ਸਿੱਧੂ - lok sabha election amritsar news
ਨਵਜੋਤ ਕੌਰ ਸਿੱਧੂ ਨੇ ਬਾਦਲ ਪਰਿਵਾਰ 'ਤੇ ਜੰਮ ਕੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਇਸ ਲਈ ਉਹ ਬਾਦਲਾਂ ਵਿਰੁੱਧ ਕਿਤੇ ਵੀ ਜਾ ਕੇ ਚੋਣ ਪ੍ਰਚਾਰ ਕਰਨਗੇ।
Navjot Kaur Sidhu
ਅੰਮ੍ਰਿਤਸਰ: ਅਕਾਲੀ ਦਲ ਦੇ ਨਾਲ ਹਮੇਸ਼ਾ ਜੁਬਾਨੀ ਜੰਗ ਰੱਖਣ ਵਾਲੀ ਨਵਜੋਤ ਕੌਰ ਸਿੱਧੂ ਬਾਦਲ ਪਰਿਵਾਰ ਦੇ ਵਿਰੁੱਧ ਜਲਦ ਹੀ ਵੱਡਾ ਮੋਰਚਾ ਖੋਲਣ ਜਾ ਰਹੀ ਹੈ। ਉਹ ਬਠਿੰਡਾ ਹੌਟ ਸੀਟ 'ਤੇ ਬਾਦਲ ਪਰਿਵਾਰ ਦੇ ਵਿਰੁੱਧ ਲੋਕਾਂ 'ਚ ਹੁੰਘਾਰਾ ਭਰਨ ਜਾ ਰਹੀ ਹੈ। ਨਵਜੋਤ ਕੌਰ ਸਿੱਧੂ ਦਾ ਕਹਿਣਾ ਹੈ ਕਿ ਲੋਕ ਇਸ ਵਾਰ ਬਾਦਲ ਪਰਿਵਾਰ ਨੂੰ ਵੋਟਾਂ ਨਾ ਪਾਉਣ।